ਨਸਿ਼ਆ ਦੇ 10 ਮੁਕੱਦਮੇ ਦਰਜ਼ ਕਰਕੇ 8 ਮੁਲਜਿਮਾਂ ਨੂੰ ਕੀਤਾ ਗ੍ਰਿਫਤਾਰ

0
51

ਮਾਨਸਾ, 27—02—2021  (ਸਾਰਾ ਯਹਾ /ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮਿਤੀ 25—02—2021 ਤੋਂ 03—03—2021 ਤੱਕ ਨਸਿ਼ਆਂ
ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਫੋਰਸ ਲਗਾ ਕੇ ਸ਼ੱਕੀ ਵਿਆਕਤੀਆ
ਅਤ ੇ ਸ਼ੱਕੀ ਥਾਵਾਂ ਦੀ ਸਰਚ ਕਰਵਾਈ ਜਾ ਰਹੀ ਹੈ ਅਤ ੇ ਵੱਖ ਵੱਖ ਥਾਵਾਂ ਤੋਂ ਨਸਿ਼ਆਂ ਦੀ ਬਰਾਮਦਗੀ ਕਰਕੇ
ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ।
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸੁਰਜੀਤ ਸਿੰਘ ਪੁੱਤਰ
ਕਰਨੈਲ ਸਿੰਘ ਵਾਸੀ ਬਰਨਾਲਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ
ਕਰਕੇ 60 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਦਰ ਮਾਨਸਾ ਦੀ ਹੀ ਪੁਲਿਸ
ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸੁਖਵਿੰਦਰ ਸਿੰਘ ਉਰਫ ਭਿੰਦੀ ਪੁੱਤਰ ਚਾਨਣ ਸਿੰਘ ਵਾਸੀ ਬਰਨਾਲਾ ਵਿਰੁੱਧ
ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬ ੂ ਕਰਕੇ 50
ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬਿੰਦਰ
ਸਿੰਘ ਪੁੱਤਰ ਅਜੈਬ ਸਿੰਘ ਵਾਸੀ ਖੋਖਰ ਖੁਰਦ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ
ਪਾਰਟੀ ਨੇ ਰੇਡ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਦਰ
ਮਾਨਸਾ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਰੂਪ ਸਿੰਘ ਪੁੱਤਰ ਜੰਗ ਸਿੰਘ ਵਾਸੀ ਬਰਨਾਲਾ ਵਿਰੁੱਧ
ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬ ੂ ਕਰਕੇ 15
ਲੀਟਰ ਲਾਹਣ ਬਰਾਮਦ ਕੀਤੀ।
ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਪ੍ਰੀਤਮ ਸਿੰਘ ਉਰਫ ਕਾਲੀਆ
ਪੁੱਤਰ ਹਾਕਮ ਸਿੰਘ ਵਾਸੀ ਆਹਲੂਪੁਰ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ
ਨੇ ਰੇਡ ਕਰਕੇ ਮੁਲਜਿਮ ਨੂੰ ਕਾਬ ੂ ਕਰਕੇ 66 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ। ਥਾਣਾ ਸਿਟੀ ਬੁਢਲਾਡਾ ਦੀ
ਪੁਲਿਸ ਪਾਰਟੀ ਨੇ ਕਰਨਦੀਪ ਉਰਫ ਦਈਆ ਪੁੱਤਰ ਪੰਜਾਬ ਰਾਮ ਵਾਸੀ ਬੁਢਲਾਡਾ ਨੂੰ ਕਾਬ ੂ ਕਰਕੇ ਉਸ ਪਾਸੋਂ 36
ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ
ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਗਿਆ ਹੈ।ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਨੇ
ਬੀਰਬਲ ਸਿੰਘ ਉਰਫ ਬੱਲੀ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ ਨੂੰ ਕਾਬ ੂ ਕਰਕੇ ਉਸ ਪਾਸੋਂ 25 ਬੋਤਲਾਂ ਸ਼ਰਾਬ
ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਸਿਟੀ—2 ਮਾਨਸਾ ਵਿਖੇ
ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਗਿਆ ਹੈ।ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਜੋਗਿੰਦਰ ਸਿੰਘ
ਪੁੱਤਰ ਰਣਜੀਤ ਸਿੰਘ ਵਾਸੀ ਰਿਊਦ ਕਲਾਂ ਨੂੰ ਕਾਬ ੂ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਬੋਹਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼
ਕਰਾਇਆ ਗਿਆ ਹੈ।ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਸੁਖਜਿੰਦਰ ਸਿੰਘ ਉਰਫ ਬੱਬੂ ਪੁੱਤਰ ਲਖਵਿੰਦਰ ਸਿੰਘ
ਵਾਸੀ ਹੀਰਕੇ ਨੂੰ ਕਾਬੂ ਕਰਕੇ ਉਸ ਪਾਸੋਂ 10 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਝੁਨੀਰ
ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ ਗਿਆ ਹੈ। ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਨੇ
ਲਖਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਤੇਜ ਸਿੰਘ ਵਾਸੀ ਬੀਰੇਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ 8 ਬੋਤਲਾਂ ਸ਼ਰਾਬ
ਨਜਾਇਜ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਜੌੜਕੀਆਂ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਾਇਆ
ਗਿਆ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ
ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


LEAVE A REPLY

Please enter your comment!
Please enter your name here