ਜ਼ਸਪਾਲ ਸਿੰਘ ਸਮਾਓ ਬਣੇ ਸਦਰ ਥਾਣੇ ਦੇ ਐਸ ਐਚ ਓ

0
120

ਬੁਢਲਾਡਾ 17 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸਦਰ ਪੁਲਿਸ ਦੇ ਐਸ ਐਚ ਓ ਪਰਵਿੰਦਰ ਕੋਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾਂ ਤੇ ਸਬ ਇੰਸਪੈਕਟਰ ਜ਼ਸਪਾਲ ਸਿੰਘ ਸਮਾਓ ਨੇ ਬਤੋਰ ਐਸ ਐਚ ਓ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਤੇ ਉਨ੍ਹਾਂ ਪੁਲਿਸ ਕਰਮੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾ ਅਤੇ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਅਤੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਮੌਟੇ ਝਗੜੇ ਪੰਚਾਇਤ ਪੱਧਰ ਤੇ ਹੀ ਹੱਲ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਲਈ ਪੰਚ ਸਰਪੰਚ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਕਰੋਨਾ  ਮਹਾਮਾਰੀ ਦੇ ਮੱਦੇਨਜਰ ਇਤਿਆਤ ਦੀ ਪਾਲਣਾ ਕਰਦਿਆਂ ਮਾਸਕ, ਸੈਨੀਟਾਇਜ਼ਰ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਪਿੰਡਾ ਦੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਦੇ ਵੱਧ ਰਹੇ ਪ੍ਰਕੋਪ ਨੂੰ ਘਟਾਉਣ ਲਈ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਾ ਵੇਚਣ ਅਤੇ ਖ੍ਰੀਦਣ ਅਤੇ ਕਰਨ ਵਾਲੇ ਦੀ ਸੂਚਨਾ ਪੁਲਿਸ ਨੂੰ ਦੇਣ। ਫੋਟੋ: ਬੁਢਲਾਡਾ: ਫਾਇਲ ਫੋਟੋ ਐਸ ਐਚ ਓ ਜ਼ਸਪਾਲ ਸਿੰਘ ਸਮਾਓ।

LEAVE A REPLY

Please enter your comment!
Please enter your name here