*ਖ਼ੁਸ਼ੀ ਮੌਕੇ ਕਿੰਨਰਾਂ ਨੂੰ ਦੇਣ ਲਈ ਸ਼ਗਨ ਦਰਾਂ ਤੈਅ, ਇਸ ਤੋਂ ਵੱਧ ਲੈਣ ਲਈ ਕੋਈ ਦਬਾਅ ਨਹੀਂ ਪਾ ਸਕੇਗਾ*

0
308

ਚੰਡੀਗੜ੍ਹ 04,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਚੰਡੀਗੜ੍ਹ ਦੀ ‘ਸੁਪਰ ਕੋਆਪ੍ਰੇਟਿਵ ਹਾਊਸ ਬਿਲਡਿੰਗ ਫ਼ਸਟ ਸੁਸਾਇਟੀ ਲਿਮਟਿਡ’ ਨੇ ਪੰਜਾਬ ਦੇ ਇਸ ਰਾਜਧਾਨੀ ਸ਼ਹਿਰ ’ਚ ‘ਥਰਡ ਜੈਂਡਰਾਂ’ (ਕਿੰਨਰਾਂ) ਲਈ ਵੱਖੋ-ਵੱਖਰੇ ਮੌਕਿਆਂ ਵਾਸਤੇ ਸ਼ਗਨ ਦਰਾਂ ਤੈਅ ਕਰ ਦਿੱਤੀਆਂ ਹਨ; ਤਾਂ ਜੋ ਆਮ ਲੋਕਾਂ ਤੇ ਥਰਡ ਜੈਂਡਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਹੁਣ ਕੋਈ ਵੀ ਸਮੂਹ ਆ ਕੇ ਲੋਕਾਂ ਤੋਂ ਇਨ੍ਹਾਂ ਦਰਾਂ ਤੋਂ ਵੱਧ ਸ਼ਗਨ ਦੀ ਮੰਗ ਨਹੀਂ ਕਰ ਸਕੇਗਾ ਅਤੇ ਨਾ ਹੀ ਕੋਈ ਘੱਟ ਅਦਾਇਗੀ ਕਰ ਸਕੇਗਾ। ਇਸ ਵਿਸ਼ੇ ’ਤੇ ਅੱਜ ਪ੍ਰਮੁੱਖ ਕਿਸਾਨ ਆਗੂ ਤੇ ‘ਚੰਡੀਗੜ੍ਹ ‘ਸੁਪਰ ਕੋਆਪ੍ਰੇਟਿਵ ਹਾਊਸਿੰਗ ਬੋਰਡ ਸੁਸਾਇਟੀ ਲਿਮਟਿਡ’ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ।

ਇਸ ਮੀਟਿੰਗ ’ਚ ਆਮ ਲੋਕਾਂ ਨੂੰ ਖ਼ਾਸ ਮੌਕਿਆਂ ਤੇ ਸਮਾਰੋਹਾਂ ਵੇਲੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸੁਸਾਇਟੀ ਦੇ ਮੀਤ ਪ੍ਰਧਾਨ ਇੰਜਨੀਅਰ ਵਿਨੇ ਮਲਿਕ, ਖ਼ਜ਼ਾਨਚੀ ਇੰਜਨੀਅਰ ਪੀ.ਸੀ. ਸ਼ਰਮਾ, ਸਕੱਤਰ ਵਿਨੀਤ ਅਰੋੜਾ, ਸੁਸਾਇਟੀ ਦੀ ਕਾਰਜਕਾਰਨੀ ਦੇ ਮੈਂਬਰਾਂ ਕਮਲਜੀਤ ਕੌਰ ਬਰਾੜ ਤੇ ਮਨਜੀਤ ਕੌਰ ਸੈਨੀ ਨੇ ਭਾਗ ਲਿਆ।

ਇਸ ਮੀਟਿੰਗ ਦੌਰਾਨ ਚੰਡੀਗੜ੍ਹ ਇਲਾਕੇ ਦੇ ‘ਥਰਡ ਜੈਂਡਰ ਮਹੰਤ’ ਨੂੰ ਅਦਾ ਕੀਤੀ ਜਾਣ ਵਾਲੀ ਸ਼ਗਨ ਦੀਆਂ ਰਕਮਾਂ ਤੈਅ ਕੀਤੀਆਂ ਗਈਆਂ, ਤਾਂ ਜੋ ਕੋਈ ਉਸ ਤੋਂ ਵੱਧ ਰਕਮ ਦੀ ਮੰਗ ਨਾ ਕਰ ਸਕੇ। ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਇਨ੍ਹਾਂ ਦਰਾਂ ਦੇ ਵੇਰਵੇ ਵੀ ਦਿੱਤੇ।

ਇਹ ਸ਼ਗਨ ਦਰਾਂ ਇਸ ਪ੍ਰਕਾਰ ਹਨ:
ਪੋਤਰੀ ਦਾ ਜਨਮ ਹੋਣ ਮੌਕੇ: 11,000 ਰੁਪਏ
ਪੋਤਰੇ ਦਾ ਜਨਮ ਹੋਣ ਮੌਕੇ: 21,000 ਰੁਪਏ
ਧੀ ਦੇ ਵਿਆਹ ਮੌਕੇ: 11,000 ਰੁਪਏ
ਪੁੱਤਰ ਦੇ ਵਿਆਹ ਮੌਕੇ: 21,000 ਰੁਪਏ

ਨਾਨਕੇ ਪਰਿਵਾਰ ਲਈ ਦਰਾਂ:
ਦੋਹਤਰੀ ਦੇ ਜਨਮ ਮੌਕੇ: 5,100 ਰੁਪਏ
ਦੋਹਤਰੇ ਦੇ ਜਨਮ ਮੌਕੇ: 5,100 ਰੁਪਏ

ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਇਨ੍ਹਾਂ ਤੈਅਸ਼ੁਦਾ ਸ਼ਗਨ ਦਰਾਂ ਤੋਂ ਵੱਧ ਹੁਣ ਰਕਮ ਲਈ ਦਬਾਅ ਨਹੀਂ ਪਾ ਸਕੇਗਾ ਕਿਉਂਕਿ ਕੋਰੋਨਾ ਮਹਾਮਾਰੀ ਕਾਰਣ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਕਾਰੋਬਾਰ ਵੀ ਮੰਦੀ ਵਿੱਚ ਚੱਲ ਰਹੇ ਹਨ।

LEAVE A REPLY

Please enter your comment!
Please enter your name here