*ਹੋਲੇ ਮੁਹੱਲੇ ਤੇ ਜਾ ਰਹੇ ਮੋਟਰ ਸਾਈਕਲ ਸਵਾਰਾਂ ਦੀ ਟਰੈਕਟਰ ਨਾਲ ਟੱਕਰ, 2 ਦੀ ਮੌਤ*

0
1460

ਬੁਢਲਾਡਾ 25 ਮਾਰਚ(ਸਾਰਾ ਯਹਾਂ/ਅਮਨ ਮਹਿਤਾ)ਸਥਾਨਕ ਸ਼ਹਿਰ ਦੇ ਹੋਲੇ ਮਹੁਲੇ ਤੇ ਮੋਟਰ ਸਾਈਕਲਾਂ ਰਾਹੀਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਮੋਟਰ ਸਾਈਕਲ ਸਵਾਰ 2 ਨੌਜਵਾਨਾਂ ਦੀ ਅਚਾਨਕ ਚੀਮਾਂ ਮੰਡੀ ਨਜਦੀਕ ਟਰੈਕਟਰ ਟਰਾਲੀ ਟਰੈਕਟਰ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਸ਼ਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੁਢਲਾਡਾ ਹਲਕੇ ਨਾਲ ਸੰਬੰਧਤ 6 ਨੌਜਵਾਨ ਮੋਟਰ ਸਾਈਕਲਾਂ ਰਾਹੀਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਚੀਮਾਂ ਮੰਡੀ ਨੇੜੇ ਟਰੈਕਟਰ ਟਰਾਲੀ ਨਾਲ ਅਚਾਨਕ ਟੱਕਰ ਹੋ ਜਾਣ ਕਾਰਨ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਨੌਜਾਵਨ ਗੋਪਾਲ ਸਿੰਘ (22 ਸਾਲਾ) ਪੁੱਤਰ ਨੱਥਾ ਸਿੰਘ ਬੁਢਲਾਡਾ ਅਤੇ ਅਕਾਸ਼ਦੀਪ (19 ਸਾਲ) ਪੁੱਤਰ ਦਰਸ਼ਨ ਸਿੰਘ ਪਿੰਡ ਬਰ੍ਹੇ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨੂੰ ਥਾਣਾ ਚੀਮਾਂ ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ। ਥਾਣਾ ਚੀਮਾਂ ਪੁਲਿਸ ਵੱਲੋਂ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸੰਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਿਉਹਾਰ ਵਾਲੇ ਦਿਨ ਇਸ ਤਰ੍ਹਾਂ ਸਮਾਜਸੇਵੀ ਨੌਜਵਾਨਾਂ ਦਾ ਚਲੇ ਜਾਣਾ ਬਹੁਤ ਮੰਦਭਾਗੀ ਘਟਨਾ ਹੈ। ਜਿਸ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ

ਹੋਲੇ ਮੁਹੱਲੇ ਤੇ ਜਾ ਰਹੇ ਮੋਟਰ ਸਾਈਕਲ ਸਵਾਰਾਂ ਦੀ ਟਰੈਕਟਰ ਨਾਲ ਟੱਕਰ, 2 ਦੀ ਮੌਤਹੋਲੇ ਮੁਹੱਲੇ ਤੇ ਜਾ ਰਹੇ ਮੋਟਰ ਸਾਈਕਲ ਸਵਾਰਾਂ ਦੀ ਟਰੈਕਟਰ ਨਾਲ ਟੱਕਰ, 2 ਦੀ ਮੌਤ

LEAVE A REPLY

Please enter your comment!
Please enter your name here