*ਹੋਟਲ ਨੇੜੇ ਬੰਬ ਮਿਲਣ ਦੀ ਖ਼ਬਰ, ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ, ਇਲਾਕਾ ਕਰਵਾਇਆ ਖ਼ਾਲੀ*

0
103

G20 ਮੀਟਿੰਗ (ਸਾਰਾ ਯਹਾਂ/ਬਿਊਰੋ ਨਿਊਜ਼ ) :  ਚੰਡੀਗੜ੍ਹ ‘ਚ ਹੋ ਰਹੀ ਜੀ-20 ਮੀਟਿੰਗ ਦੌਰਾਨ ਮਨੀਮਾਜਰਾ ਸਥਿਤ ਹੋਟਲ ਲਲਿਤ ਤੋਂ ਕੁਝ ਦੂਰੀ ਉੱਤੇ ਸੈਕਟਰ-26 ‘ਚ ਬੰਬ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸ ਦਈਏ ਕਿ 2 ਦਿਨ ਦੀ G20 ਮੀਟਿੰਗ ‘ਚ ਹਿੱਸਾ ਲੈਣ ਲਈ ਕਈ ਦੇਸ਼ਾਂ ਦੇ ਵਫਦ ਹੋਟਲ ਲਲਿਤ ‘ਚ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ।

ਜਾਣਕਾਰੀ ਮੁਤਾਬਕ ਸੈਕਟਰ-26 ਦੇ ASOD ਕਲੱਬ ਦੇ ਮੈਨੇਜਰ ਨੂੰ ਇਸ ਬੰਬ ਬਾਰੇ ਜਾਣਕਾਰੀ ਮਿਲੀ ਸੀ। ਇਹ ਸੂਚਨਾ ਮਿਲਦਿਆਂ ਹੀ ਬੰਬ ਸਕੁਐਡ, ਫਾਇਰ ਬ੍ਰਿਗੇਡ ਅਤੇ ਥਾਣਾ ਪੁਲਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਤੁਰੰਤ ਨੇੜਲੇ ਇਲਾਕੇ ਨੂੰ ਖਾਲੀ ਕਰਵਾ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਉੱਥੇ ਕੁਝ ਨਹੀਂ ਮਿਲਿਆ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਦਾ ਕਹਿਣਾ ਹੈ ਵਿਸਫੋਟਕਾਂ ਸਬੰਧੀ ਫਰਜ਼ੀ ਕਾਲ ਕਰਨ ਦੇ ਮਾਮਲੇ ਵਿੱਚ ਐਫਆਈਆਰ (FIR) ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਵਿੱਚ ਬੰਬ ਰੱਖੇ ਜਾਣ ਦੀ ਜਾਅਲੀ ਜਾਣਕਾਰੀ ਮਿਲੀ ਸੀ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ, ਸੈਕਟਰ 43 ਦੇ ਬੱਸ ਸਟੈਂਡ ਅਤੇ ਪੰਚਕੂਲਾ ਕੋਰਟ ਤੋਂ ਬੰਬ ਬਾਰੇ ਜਾਣਕਾਰੀ ਦੇਣ ਵਾਲਾ ਪੱਤਰ ਵੀ ਮਿਲਿਆ ਸੀ। ਇਸ ਪੱਤਰ ਵਿੱਚ ਦੱਸਿਆ ਗਿਆ ਸੀ ਕਿ ਇਹ ਬੰਬ ਇਕ ਕਾਰ ਵਿਚ ਹੈ, ਜੋ 1 ਵਜੇ ਫਟ ਜਾਵੇਗਾ। ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ ਸੀ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੂਰਾ ਕੰਪਲੈਕਸ ਖਾਲੀ ਕਰਕੇ ਸੀਲ ਕਰ ਦਿੱਤਾ ਗਿਆ। ਆਪ੍ਰੇਸ਼ਨ ਸੈੱਲ, ਡਾਗ ਸਕੁਐਡ, ਬੰਬ ਨਿਰੋਧਕ ਟੀਮ ਅਤੇ ਰਿਜ਼ਰਵ ਫੋਰਸ ਦੇ ਕਮਾਂਡੋ ਅਦਾਲਤ ਵਿਚ ਪੁੱਜੇ।

LEAVE A REPLY

Please enter your comment!
Please enter your name here