ਹੁਣ 2000 ਰੁਪਏ ਦੇ ਨੋਟਾਂ ‘ਤੇ ਬ੍ਰੇਕ …!

0
298

ਮੁੰਬਈ 26 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਮੋਦੀ ਸਰਕਾਰ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਲਿਆਂਦੇ 2000 ਰੁਪਏ ਦੇ ਨੋਟ ਬੰਦ ਹੋ ਜਾਣਗੇ। ਭਾਰਤੀ ਰਿਜ਼ਰਵ ਬੈਂਕ ਨੇ 2019-20 ਵਿੱਚ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ। ਇਸ ਸਮੇਂ ਦੌਰਾਨ 2000 ਦੇ ਨੋਟਾਂ ਦਾ ਪਸਾਰ ਕਾਫੀ ਘੱਟ ਗਿਆ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ 2000 ਰੁਪਏ ਦੇ ਨੋਟ ਬੰਦ ਹੋ ਸਕਦੇ ਹਨ।

ਦਰਅਸਲ ਮੋਦੀ ਸਰਕਾਰ ਨੇ ਨੋਟਬੰਦੀ ਕਰਦਿਆਂ 1000 ਰੁਪਏ ਦੇ ਨੋਟ ਬੰਦ ਕਰਕੇ 2000 ਰੁਪਏ ਦੇ ਨੋਟ ਜਾਰੀ ਕੀਤੇ ਸੀ। ਇਸ ਦਾ ਮਕਸਦ ਟੈਕਸ ਚੋਰੀ ਤੇ ਭ੍ਰਿਸ਼ਟਾਚਾਰ ਨੂੰ ਰੋਕਣਾ ਦੱਸਿਆ ਗਿਆ ਸੀ ਪਰ ਬਾਅਦ ਵਿੱਚ ਆਏ ਅੰਕੜਿਆਂ ਨੇ ਸਭ ਦੀ ਨੀਂਦ ਉਡਾ ਦਿੱਤੀ। ਇਸ ਲਈ ਹੁਣ 2000 ਰੁਪਏ ਦੇ ਨੋਟ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਆਰਬੀਆਈ ਦੀ ਵਿੱਤੀ ਸਾਲ 2019-20 ਦੀ ਸਾਲਾਨਾ ਰਿਪੋਰਟ ਮੁਤਾਬਕ ਮਾਰਚ 2018 ਦੇ ਅੰਤ ਵਿੱਚ ਚਲ ਰਹੇ 2000 ਦੇ ਨੋਟਾਂ ਦੀ ਗਿਣਤੀ 33,632 ਲੱਖ ਸੀ, ਜੋ ਮਾਰਚ, 2019 ਦੇ ਅੰਤ ਤੱਕ 32,910 ਲੱਖ ਰਹਿ ਗਈ। ਮਾਰਚ 2020 ਦੇ ਅੰਤ ਤੱਕ 2000 ਦੇ ਨੋਟਾਂ ਦੀ ਗਿਣਤੀ ਹੋਰ ਘੱਟ ਕੇ 27398 ਲੱਖ ਹੋ ਗਈ। ਰਿਪੋਰਟ ਮੁਤਾਬਕ ਮਾਰਚ 2020 ਦੇ ਅੰਤ ਤੱਕ ਬਾਜ਼ਾਰ ਵਿੱਚ ਕੁੱਲ ਮੁਦਰਾ ਵਿੱਚ 2000 ਦੇ ਨੋਟਾਂ ਦਾ ਹਿੱਸਾ ਘੱਟ ਕੇ 2.4 ਪ੍ਰਤੀਸ਼ਤ ਰਹਿ ਗਿਆ ਹੈ।

NO COMMENTS