*ਹੁਣ ਝਾੜੂ ਉਲ਼ਟਾ ਫਿਰੂ ਕਿਉਂਕਿ ਆਮ ਲੋਕ ਹੁਣ ਜਾਗ ਚੁੱਕੇ ਹਨ- ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ*

0
83

ਮਾਨਸਾ, 26 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਪਰਿਵਾਰ ਵੀ ਉਤਰਿਆ ਚੋਣ ਪ੍ਰਚਾਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਬੇਟੇ ਗੁਰਬਾਜ ਸਿੰਘ ਸਿੱਧੂ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀ ਵੱਡੀ ਜਿੱਤ ਹੋਵੇਗੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੁਣ ਮੂਰਖ ਨਹੀਂ ਬਣਾ ਸਕਦੇ। ਹੁਣ ਝਾੜੂ ਉਲ਼ਟਾ ਫਿਰੂ ਕਿਉਂਕਿ ਆਮ ਲੋਕ ਹੁਣ ਜਾਗ ਚੁੱਕੇ ਹਨ।

ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਸਮਝ ਆ ਗਈਆਂ ਹਨ। ਕਿਵੇਂ ਸੂਬਾ ਸਰਕਾਰ ਕੇਂਦਰ ਦੇ ਕੀਤੇ ਗਏ ਕੰਮਾਂ ਤੇ ਆਪਣੀ ਮੋਹਰ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਂਦਰ ਦੇ ਪੈਸੇ ਨੂੰ ਗਲਤ ਢੰਗ ਨਾਲ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਸਰਕਾਰ ਦਾ ਹਿੱਸਾ ਬਣੇ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਸਰਕਾਰ ਕੋਲ ਰੱਖ ਕੇ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਅੰਤ ਵਿੱਚ ਮਹਿੰਦਰ ਸਿੰਘ ਸਿੱਧੂ ਦੇ ਬੇਟੇ ਨੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਸ਼ਹਿਰਾਂ ਦੇ ਵਿਕਾਸ ਅਤੇ ਆਮ ਲੋਕਾਂ ਦੀਆਂ ਮੁਸਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਵੇਲੇ ਕਾਂਗਰਸੀ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਸੰਦੀਪ ਮਹਿਤਾ ਭੀਖੀ ਰਸਨਿਲ ਚਹਿਲ ਅੰਮ੍ਰਿਤਪਾਲ ਗੋਗਾ ਮਨਜੀਤ ਕੌਰ ਹਰਦਿਆਲ ਸਿੰਘ ਬਰਨਾਲਾ ਕਮਲ ਚੂਨੀਆਂ ਭੂਸ਼ਨ ਮੱਤੀਂ ਦਰਸ਼ਨ ਸਿੰਘ ਖੀਰਾ ਬਲਾਕ ਪ੍ਰਧਾਨ ਹਰਵਿੰਦਰ ਭਾਰਦਵਾਜ ਕਾਂਗਰਸ ਆਗੂ ਮੌਜੂਦ ਸਨ ਮਾਨਸਾ ਸ਼ਹਿਰ ਦੀਆਂ ਮੀਟਿੰਗਾਂ ਦਾ ਸਮਾਂ

  1. ਮਨਜੀਤ ਕੌਰ 2 ਵਾ. ਨੰ. 2:30 pm
  2. ਸਿਲਵਰ ਸਿਟੀ ਪ੍ਰੋ;ਹਰਵਿੰਦਰ ਭਾਰਦਵਾਜ 3:30 pm
  3. ਖੁਸ਼ ਭੰਮਾ 4:00 pm
  4. ਹਰਦਿਆਲ ਬਰਨਾਲਾ 4:30 pm
  5. ਤਾਰਾ ਚੰਦ ਪੱੱਪੂ 5:00 pm
  6. ਜਗਦੇਵ 1 ਵਾ. ਨੰ. 5:30 pm
  7. ਕਮਲ ਚੂਨੀਆ 6:00 pm
  8. ਪੰਮੀ ਚੱਕੀਵਾਲਾ 6:30 pm
  9. ਨਿੱਕੂ ਬਾਲਾਜੀ ਕਲੋਨੀ 7:00 pm ਤੇ ਕੀਤੀਆਂ ਜਾਣਗੀਆਂ ਸੋ ਆਪ ਸਭ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਅਸੀਂ ਵੜੇ ਕਿ ਇਨ੍ਹਾਂ ਦੀ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਕਾਂਗਰਸੀ ਆਗੂ ਅਤੇ ਵਰਕਰ ਆਪਣੇ ਸਾਥੀਆਂ ਨਾਲ ਪਹੁੰਚਣ।

LEAVE A REPLY

Please enter your comment!
Please enter your name here