*ਹਿਮਾਚਲ ‘ਚ ਹੁਣ ਤਕ ਦਾ ਸਭ ਤੋਂ ਵੱਡਾ ਲੈਂਡਸਲਾਇਡ, 100 ਪਿੰਡਾਂ ਦਾ ਸੰਪਰਕ ਟੁੱਟਿਆ*

0
146

30ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ )ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਾਰਸ਼ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ‘ਚ ਵੀਰਵਾਰ ਲੈਂਡਸਲਾਇਡ ਹੋਈ ਹੈ। ਇਹ ਲੈਂਡਸਲਾਇਡ ਕਾਮਰੂ ਦੇ ਕੋਲ ਹੋਈ ਹੈ। ਇਸ ਦੀ ਵਜ੍ਹਾ ਨਾਲ ਰਾਸ਼ਟਰੀ ਰਾਜਮਾਰਗ-707 ਬਲੌਕ ਹੋ ਗਿਆ ਹੈ। ਇਸ ਦੀ ਵਜ੍ਹਾ ਨਾਲ ਅੱਧਾ ਕਿਲੋਮੀਟਰ ਤਕ ਸੜਕਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਇਹ ਹਾਈਵੇਅ ਯੂਪੀ ਤੇ ਹਰਿਆਣਾ ਤੋਂ ਹਿਮਾਚਲ ਦੇ ਸਿਰਮੌਰ ਵੱਲ ਜਾਂਦੇ ਹਨ। ਇਹ ਪਾਉਂਟਾ ਸਾਈਡ ਤੋਂ ਸ਼ੁਰੂ ਹੁੰਦਾ ਹੈ ਤੇ ਅੱਗੇ ਗੁੰਬਾ ‘ਚ ਸ਼ਿਮਲਾ ‘ਚ ਜਾਕੇ ਅਟੈਚ ਹੁੰਦਾ ਹੈ। 

ਇਹ ਹਾਈਵੇਅ ਕਾਫੀ ਦੁਰਗਮ ਇਲਾਕਿਆਂ ਤੋਂ ਹੋਕੇ ਲੰਘਦਾ ਸੀ। ਇਸ ਦੀ ਵਜ੍ਹਾ ਨਾਲ ਸਿਰਮੌਰ ਦੇ ਕਰੀਬ ਸੌ ਤੋਂ ਜ਼ਿਆਦਾ ਪਾਉਂਟਾ ਸਾਈਡ ਨਾਲੋਂ ਕੱਟ ਚੁੱਕੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਕ ਡੰਪਿੰਗ ਗ੍ਰਾਊਂਡ ਦਾ ਵੀ ਕੰਮ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਨਾਲ ਉੱਥੇ ਪਾਣੀ ਭਰ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਹੁਣ ਤਕ ਦੀ ਇਹ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਵੱਡੀ ਲੈਂਡਸਲਾਈਡ ਦੀ ਘਟਨਾ ਹੈ। ਪੂਰੇ ਪਹਾੜ ਨੂੰ ਸੜਕ ਬਣਾਉਣ ਲਈ ਫਿਰ ਤੋਂ ਪੁੱਟਣਾ ਪਵੇਗਾ। ਪਰ ਬਾਰਸ਼ ਦੇ ਦਿਨਾਂ ‘ਚ ਸੜਕ ਬਣਾਉਣਾ ਪਹਾੜਾਂ ‘ਤੇ ਬੇਹੱਦ ਮੁਸ਼ਕਿਲ ਹੈ। ਪਹਾੜਾਂ ‘ਤੇ ਬਾਰਸ਼ ਦੇ ਚੱਲਦਿਆਂ ਆਫਤ ਬਣੀ ਹੋਈ ਹੈ। ਇਸ ਕਾਰਨ ਹਜ਼ਾਰਾਂ ਲੋਕ ਦੋਵੇਂ ਪਾਸੇ ਫਸੇ ਹੋਏ ਹਨ। ਪ੍ਰਸ਼ਾਸਨ ਕੰਮ ‘ਚ ਜੁੱਟਿਆ ਹੋਇਆ ਹੈ ਪਰ ਫਿਲਹਾਲ ਦੋਵਾਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਚੁੱਕੀ ਹੈ।

ਬਾਰਸ਼ ਕਾਰਨ ਇਨੀਂ ਦਿਨੀਂ ਲਗਾਤਾਰ ਲੈਂਡਸਲਾਇਡ ਦੀਆਂ ਖਬਰਾਂ ਕਈ ਥਾਵਾਂ ਤੋਂ ਆ ਰਹੀਆਂ ਹਨ। ਸਵਾਲ ਉੱਠ ਰਿਹਾ ਹੈ ਕਿ ਦਰੱਖਤ ਕੱਟਣ ਨਾਲ ਬਿਜਲੀ ਬਣਾਉਣ ਲਈ ਜਿਸ ਤਰ੍ਹਾਂ ਕਟਾਈ ਕੀਤੀ ਜਾ ਰਹੀ ਹੈ ਉਸ ਕਾਰਨ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿਣਗੇ। ਅਜਿਹੇ ‘ਚ ਪਹਾੜਾਂ ਨਾਲ ਛੇੜਛਾੜ ਨਾ ਕਰਨ ਦੀ ਇਹ ਇਕ ਵੱਡੀ ਚੇਤਾਵਨੀ ਹੈ। ਮੌਸਮ ਵਿਭਾਗ ਵੱਲੋਂ ਫਿਲਹਾਲ ਪਹਾੜੀ ਇਲਾਕਿਆਂ ‘ਚ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

LEAVE A REPLY

Please enter your comment!
Please enter your name here