ਹਾਈਟੈੱਕ ਹੋਏ ਸਿੱਖਿਆ ਵਿਭਾਗ ਵੱਲੋਂ ਰੇਡੀਉ ਤੇ ਪ੍ਰੋਗਰਾਮਾਂ ਦੀ ਸ਼ੁਰੂਆਤ

0
38

ਮਾਨਸਾ, 3 ਅਪੈ੍ਲ (ਸਾਰਾ ਯਹਾ, ਬਲਜੀਤ ਸ਼ਰਮਾ)ਨਵੇਂ ਵਿੱਦਿਅਕ ਸ਼ੈਸਨ ਤੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਆਨ ਲਾਈਨ ਸਿੱਖਿਆ ਨੂੰ ਹੋਰ ਦਿਲਚਸਪ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਰੇਡਿਓ ਰਾਹੀਂਂ ਗਿਆਨ ਵੰਡਣ ਦਾ ਅਹਿਮ ਨਿਰਣਾ ਲਿਆ ਹੈ, ਜਿਸ ਤਹਿਤ ਵਿਸ਼ਾ ਮਾਹਿਰ ਅਧਿਆਪਕ ਰੋਚਕ ਤਰੀਕੇ ਨਾਲ ਗੱਲਬਾਤ ਕਰਨਗੇ, ਵਿਭਾਗ ਵੱਲੋਂ ਜਲਦੀ ਫਾਸਟਵੇਅ ਚੈਨਲ ਤੇ ਵੀ ਸਿਲੇਬਸ ਅਧਾਰਤ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ।
ਸਿਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ
ਦੱਸਿਆ ਕਿ ਅੰਤਰਰਾਸ਼ਟਰੀ ਇੰਟਰਨੈੱਟ ਦੋਆਬਾ ਰੇਡੀਉ ਦੀ ਪਹਿਲ ਕਦਮੀ ਨਾਲ ਬੀਤੇ ਦਿਨੀਂ ਸ਼ੁਰੂ ਕੀਤੇ ਪ੍ਰੋਗਰਾਮ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਤਹਿਤ ਵੱਖ ਵੱਖ ਜ਼ਿਲਿਆਂ ਦੇ ਅਧਿਆਪਕ ਸਿਲੇਬਸ ਅਧਾਰਤ ਸਰਲ ਤੇ ਦਿਲਚਸਪ ਤਰੀਕੇ ਨਾਲ ਗੱਲਬਾਤ ਕਰਨਗੇ, ਉਹਨਾਂ ਦੱਸਿਆ ਕਿ ਬੇਸ਼ੱਕ ਪ੍ਰੋਗਰਾਮ ਸ਼ੁਰੂ ਹੋਏ ਨੂੰ ਦੋ ਦਿਨ ਹੀ ਹੋਏ ਹਨ, ਇਸ ਦੇ ਬਾਵਜ਼ੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਚੰਗਾ ਹੁਗਾਰਾਂ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਦੁਆਬਾ ਰੇਡੀਉ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਅਤੇ ਬੁਲਾਰੇ ਸਮਰਜੀਤ ਸਿੰਘ ਸ਼ਮੀ ਨੇ ਦੱਸਿਆ ਕਿ ਇਹ ਰੇਡੀਉ ਐਪ ਨੂੰ ਮੁਫ਼ਤ ਐਡਰਾਈਡ ਅਤੇ ਐਪਲ ਉੱਤੇ ਡਾਉਨਲੋਂਡ ਕਰਕੇ ਸੁਣਿਆ ਜਾ ਸਕਦਾ ਹੈ ਅਤੇ ਇਸ ਉੱਤੇ ਪ੍ਰਸਾਰਿਤ ਪ੍ਰੋਗਰਾਮ ਡਾਉਨਲੋਂਡ ਕਰਕੇ ਵੀ ਸਾਂਝੇ ਕੀਤੇ ਜਾ ਸਕਦੇ ਹਨ, ਉਹਨਾਂ ਦਾਅਵਾ ਕਿ ਸਿੱਖਿਆ ਸਕੱਤਰ ਦੇ ਯਤਨਾਂ ਸਦਕਾਂ ਅਤੇ ਅਧਿਆਪਕਾਂ ਦੀ ਦਿਲਚਸਪੀ ਨਾਲ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਪ੍ਰਸਿੱਧ ਅੰਤਰਰਾਸ਼ਟਰੀ ਇੰਟਰਨੈੱਟ ਰੇਡੀਓ ਦੋਆਬਾ ਰੇਡੀਉ ਵੱਲੋਂ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ ਜਿਸ ਨੂੰ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਦੁਪਿਹਰ 3 ਵਜੇ ਪੇਸ਼ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਵੱਲੋਂ ਪਾਠ ਪੇਸ਼ ਕੀਤੇ ਜਾਂਦੇ ਹਨ ਜਿਸ ਨੂੰ ਸੁਣ ਕੇ ਵਿਦਿਆਰਥੀ ਉਤਸੁਕਤਾ ਨਾਲ ਉਡੀਕਦੇ ਹਨ। ਰੇਡੀਉ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿਆਪੀ ਲਾਕਡਾਉਨ ਦਾ ਹਰ ਖੇਤਰ ਵਿੱਚ ਪ੍ਰਭਾਵ ਪਿਆ ਹੈ ਅਤੇ ਸਕੂਲ ਸਿੱਖਿਆ ਨਾਲ ਜੁੜੇ ਅਦੀਬਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਨੂੰ ਰੌਚਕ ਢੰਗ ਨਾਲ ਪਾਠ ਸਮੱਗਰੀ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ਼ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਦੁਆਬਾ ਰੇਡੀਉ ਐਪ ਨੂੰ ਮੁਫ਼ਤ ਐਂਡਰਾਇਡ ਅਤੇ ਐਪਲ ਉੱਤੇ ਡਾਊਨਲੋਡ ਕਰ ਕੇ ਸੁਣਿਆ ਜਾ ਸਕਦਾ ਹੈ ਅਤੇ ਇਸ ਉਤੇ ਪ੍ਰਸਾਰਿਤ ਪ੍ਰੋਗਰਾਮ ਵੀ ਡਾਊਨਲੋਡ ਕਰ ਕੇ ਸਾਂਝੇ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਚ ਬਾਅਦ ਦੁਪਹਿਰ ਤਿੰਨ ਵਜੇ ਤੋਂ ਕਲਾਸ ਛੇਵੀਂ, ਅੱਠਵੀਂ, ਨੌਵੀ ਦੇ ਤਿੰਨ ਲੈਕਚਰ ਹੁੰਦੇ ਹਨ। ਜਿਨ੍ਹਾਂ ਦੇ ਮੁੱਢਲੇ ਪੜਾਅ ਦਿਨਾਂ ਦੌਰਾਨ ਕਰਮਜੀਤ ਸਿੰਘ ਗਰੇਵਾਲ ਸਰਕਾਰੀ ਹਾਈ ਸਕੂਲ ਲਲਤੋਂ ਕਲਾਂ ਲੁਧਿਆਣਾ, ਉਮਾ ਕਮਲ ਸਰਕਾਰੀ ਐਲੀਮੈਂਟਰੀ ਸਕੂਲ ਰੌਲੀ ਹੁਸ਼ਿਆਰਪੁਰ,ਸਮਰਜੀਤ ਸਿੰਘ ਸ਼ਮੀ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ, ਗੌਰਮਿੰਟ ਗਰਲਜ਼ ਸਕੂਲ ਭੀਖੀ ਦੇ ਅਧਿਆਪਕ ਸੀਮਾ ਗਰਗ, ਅਨੂ ਰਾਣੀ ਅਤੇ ਮਨਦੀਪ ਸੇਠੀ ਲੁਧਿਆਣਾ ਨੇ ਆਪਣੇ ਵੱਖ ਵੱਖ ਵਿਸ਼ਿਆ ਤੇ ਦਿਲਚਸਪ ਲੈਕਚਰ ਸੁਣਾਏ।

LEAVE A REPLY

Please enter your comment!
Please enter your name here