ਹਵਾਈ ਟਿਕਟਾਂ ਲਈ ਬਦਲੇ ਨਿਯਮ, ਕੀ ਗਾਹਕਾਂ ਨੂੰ ਹੋਏਗਾ ਫਾਇਦਾ?

0
55

ਨਵੀਂ ਦਿੱਲੀ13 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਘਰੇਲੂ ਉਡਾਣਾਂ ਦੀਆਂ ਇਕੋਨਮੀ ਸ਼੍ਰੇਣੀ ਦੀਆਂ ਸੀਟਾਂ ਲਈ ਸਰਕਾਰ ਵੱਲੋਂ 21 ਮਈ ਨੂੰ ਤੈਅ ਕੀਤੀ ਗਈ ਘੱਟ ਕਿਰਾਏ ਦੀ ਸੀਮਾ ਹੁਣ ਪ੍ਰੀਮੀਅਮ ਇਕੋਨਮੀ ਕਲਾਸ ਦੀਆਂ ਸੀਟਾਂ ਲਈ ਵੀ ਲਾਗੂ ਹੋਵੇਗੀ। ਹਾਲਾਂਕਿ, ਸਰਕਾਰ ਵੱਲੋਂ ਇਕੋਮਨੀ ਵਰਗ ਦੀਆਂ ਸੀਟਾਂ ਲਈ ਤੈਅ ਕੀਤੀ ਉੱਚ ਕਿਰਾਏ ਦੀ ਸੀਮਾ ਪ੍ਰੀਮੀਅਮ ਇਕੋਨਮੀ ਵਰਗ ਦੀਆਂ ਸੀਟਾਂ ਲਈ ਲਾਗੂ ਨਹੀਂ ਹੋਵੇਗੀ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 21 ਮਈ ਨੂੰ ਸੱਤ ਸ਼੍ਰੇਣੀਆਂ ‘ਚ ਘਰੇਲੂ ਯਾਤਰੀ ਏਅਰਲਾਈਨਾਂ ਲਈ 24 ਅਗਸਤ ਤੱਕ ਉੱਚ ਤੇ ਘੱਟ ਕਿਰਾਏ ਤੈਅ ਕੀਤੇ ਸੀ। ਬਾਅਦ ਵਿੱਚ ਇਸ ਨੂੰ ਵਧਾ ਕੇ 24 ਨਵੰਬਰ ਕਰ ਦਿੱਤਾ ਗਿਆ। ਭਾਰਤੀ ਘਰੇਲੂ ਕੈਰੀਅਰਾਂ ਵਿੱਚੋਂ ਸਿਰਫ ਵਿਸਤਾਰਾ ਦੇ ਜਹਾਜ਼ਾਂ ਕੋਲ ਪ੍ਰੀਮੀਅਮ ਇਕੋਨਮੀ ਸ਼੍ਰੇਣੀ ਦੀਆਂ ਸੀਟਾਂ ਹਨ।

ਆਪਣੇ 21 ਮਈ ਦੇ ਆਦੇਸ਼ ਨੂੰ ਸੋਧਦੇ ਕਰਦੇ ਹੋਏ, MoCA ਨੇ 5 ਅਕਤੂਬਰ ਨੂੰ ਕਿਹਾ, ‘ਕਿਰਾਇਆ ਸੰਕੇਤ ਇਕੋਨਮੀ ਸ਼੍ਰੇਣੀ ਤੇ ਪ੍ਰੀਮੀਅਮ ਇਕੋਨਮੀ ਵਰਗ ‘ਤੇ ਲਾਗੂ ਨਹੀਂ ਹੁੰਦਾ। ਹਾਲਾਂਕਿ, ਪ੍ਰੀਮੀਅਮ ਇਕੋਨਮੀ ਕਲਾਸ ਵਿੱਚ ਇੱਕ ਘੱਟ ਕਿਰਾਏ ਦਾ ਬੈਂਡ ਲਾਗੂ ਹੋਵੇਗਾ।

ਮੰਤਰਾਲੇ ਨੇ 21 ਮਈ ਨੂੰ ਕਿਹਾ ਕਿ ਉਡਾਣ ਦੀ ਮਿਆਦ ਦੇ ਹਿਸਾਬ ਨਾਲ ਘੱਟ ਤੇ ਉੱਚ ਕਿਰਾਏ ਦੀਆਂ ਸੀਮਾਵਾਂ ਦੇ ਨਾਲ ਟਿਕਟ ਕੀਮਤਾਂ ਦੇ ਸੱਤ ਬੈਂਡ ਹੋਣਗੇ। ਇਸ ਕਿਸਮ ਦੇ ਪਹਿਲੇ ਬੈਂਡ ਦੀਆਂ 40 ਮਿੰਟ ਤੋਂ ਘੱਟ ਦੀਆਂ ਉਡਾਣਾਂ ਹਨ। ਪਹਿਲੇ ਬੈਂਡ ਦੀ ਹੇਠਲੀ ਤੇ ਉਪਰਲੀ ਕਿਰਾਏ ਦੀ ਸੀਮਾ ਕ੍ਰਮਵਾਰ 2,000 ਰੁਪਏ ਤੇ 6,000 ਰੁਪਏ ਹੈ।

ਬਾਅਦ ਦੇ ਬੈਂਡ 40-60 ਮਿੰਟ, 60-90 ਮਿੰਟ, 90-120 ਮਿੰਟ, 120-150 ਮਿੰਟ, 150-180 ਮਿੰਟ ਤੇ 180-210 ਮਿੰਟ ਦੀ ਮਿਆਦ ਵਾਲੇ ਉਡਾਣਾਂ ਲਈ ਹਨ। ਹਵਾਬਾਜ਼ੀ ਮੰਤਰਾਲੇ ਨੇ ਸਾਫ਼ ਕਰ ਦਿੱਤਾ ਸੀ ਕਿ ਹਰੇਕ ਏਅਰ ਲਾਈਨ 40 ਪ੍ਰਤੀਸ਼ਤ ਟਿਕਟ ਨੀਵੀਂ ਸੀਮਾ ਤੇ ਉਪਰਲੀ ਹੱਦ ਦਰਮਿਆਨ ਦੇ ਅੱਧ ਬਿੰਦੂ ਨਾਲੋਂ ਘੱਟ ਕੀਮਤਾਂ ਤੇ ਵੇਚੇਗੀ।

LEAVE A REPLY

Please enter your comment!
Please enter your name here