*ਹਰਸਿਮਰਤ ਬਾਦਲ ਨੇ ਪੁੱਛਿਆ ਵੱਡਾ ਸਵਾਲ, ਭਾਜਪਾ ਦੀ CM ਮਾਨ ਨਾਲ ਕੀ ਹੈ ਸੈਟਿੰਗ, ਜਾਣੋ ਹੋਰ ਕੀ ਕੁਝ ਕਿਹਾ*

0
86

ਮਾਨਸਾ 08 ਅਕਤੂਬਰ  (ਸਾਰਾ ਯਹਾਂ/ਬਿਊਰੋ ਨਿਊਜ਼): ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਭਗਵੰਤ ਮਾਨ  ਨੇ ਦਿੱਲੀ ਦੀ ਸ਼ਰਾਬ ਪੁਲਿਸ ਨੂੰ ਪੰਜਾਬ ਵਿੱਚ ਲਾਗੂ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਰਕਰਾਂ ਨਾਲ ਮੀਟਿੰਗ ਕਰਨ ਲਈ ਬਠਿੰਡਾ ਪਹੁੰਚੇ ਜਿੱਥੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁੱਲ੍ਹੀ ਬਹਿਸ ਕਰਨ ਦੇ ਚੈਲੰਜ ‘ਤੇ ਨਿਸ਼ਾਨਾ ਸਾਧਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਇਹ ਦੱਸਣ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ‘ਚ ਪੰਜਾਬੀਆਂ ਅਤੇ ਕਿਸਾਨਾਂ ਦੀ ਪਿੱਠ ‘ਚ ਛੁਰਾ ਕਿਉਂ ਮਾਰਿਆ ਸੀ? ਭਗਵੰਤ ਮਾਨ ਨੇ ਸੁਪਰੀਮ ਕੋਰਟ ‘ਚ ਪੰਜਾਬ ਦੀ ਤਰਫੋਂ ਕਿਹਾ ਹੈ ਕਿ ਅਸੀਂ SYL ਬਣਾਉਣ ਲਈ ਤਿਆਰ ਹਾਂ ਪਰ ਵਿਰੋਧੀ ਸਾਨੂੰ ਜ਼ਮੀਨ ਐਕੂਆਇਰ ਨਹੀਂ  ਕਰਨ ਦੇ ਰਹੇ।

ਜਦੋਂ ਇੰਡੀਆ ਗਠਜੋੜ, ਭਗਵੰਤ ਮਾਨ, ਕੇਜਰੀਵਾਲ ਤੇ ਰਾਹੁਲ ਗਾਂਧੀ ਇਕੱਠੇ ਹੋ ਗਏ ਤਾਂ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਵਿਰੋਧੀ ਕੌਣ ਹੈ? ਜਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਹਿਰ ਬਣਾਉਣੀ ਚਾਹੀ ਸੀ ਤਾਂ ਉਦੋਂ ਵੀ ਅਕਾਲੀ ਦਲ ਨੇ ਉਨ੍ਹਾਂ ਨੂੰ ਰੋਕਿਆ ਸੀ ਤੇ ਹੁਣ ਵੀ ਅਕਾਲੀ ਦਲ ਰੋਕੇਗਾ। ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਭਗਵੰਤ ਮਾਨ  ਨੇ ਦਿੱਲੀ ਦੀ ਸ਼ਰਾਬ ਪੁਲਿਸ ਨੂੰ ਪੰਜਾਬ ਵਿੱਚ ਲਾਗੂ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਪਹੁੰਚਾਇਆ।

ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਭਾਜਪਾ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੀ ਭਗਵੰਤ ਮਾਨ ਨਾਲ ਕੀ ਸੈਟਿੰਗ ਹੈ ਕਿਉਂਕਿ ਜਦੋਂ ਇਸ ਦੀ ਸਰਕਾਰ ਬਣੀ ਸੀ ਤਾਂ ਇਸ ਨੇ ਗ੍ਰਹਿ ਮੰਤਰੀ ਦਾ ਅਹੁਦਾ BSF ਨੂੰ ਸੌਂਪ ਦਿੱਤਾ ਸੀ ਪਰ ਅੱਜ ਵੀ ਦਿਨ ‘ਚ 10 ਡਰੋਨ ਆ ਰਹੇ ਹਨ, ਪਾਕਿਸਤਾਨ ਤੋਂ ਨਸ਼ੇ ਆਦਿ ਪੰਜਾਬ ਨੂੰ ਸਪਲਾਈ ਹੋ ਰਹੇ ਹਨ। ਪਿਛਲੇ ਡੇਢ ਸਾਲ ਤੋਂ ਗੈਂਗਸਟਰਾਂ ਦਾ ਰਾਜ ਹੈ, ਤੁਸੀਂ ਦੋਵੇਂ ਹੀ ਪੰਜਾਬ ਦਾ ਨੁਕਸਾਨ ਕਰ ਰਹੇ ਹੋ। ਦਿੱਲੀ ਦੇ ਸ਼ਰਾਬ ਦੇ ਕਿੰਗ ਪਿੰਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹੀ ਨੀਤੀ ਪੰਜਾਬ ਵਿੱਚ ਹੈ ਤਾਂ ਪੰਜਾਬ ਦੇ ਕਿੰਗ ਪਿੰਨ ਨੂੰ ਕਦੋਂ ਫੜ੍ਹੋਗੇ।

ਇਸ ਮੌਕੇ ਮੁੱਖ ਮੰਤਰੀ ਵੱਲੋਂ ਖੁੱਲ਼੍ਹੀ ਬਹਿਸ ਲਈ ਦਿੱਤੇ ਗਏ ਸੱਦੇ ਬਾਰੇ ਕਿਹਾ ਕਿ ਅਕਾਲੀ ਦਲ ਬਹਿਸ ਲਈ ਤਿਆਰ ਹੈ। ਭਗਵੰਤ ਮਾਨ ਸ਼ਬਦਾਂ ਦਾ ਵਪਾਰੀ ਹੈ ਉਹ ਪਹਿਲਾਂ ਇਨ੍ਹਾਂ ਗੱਲਾਂ ਦਾ ਜਵਾਬ ਦੇਵੇ।

LEAVE A REPLY

Please enter your comment!
Please enter your name here