ਬੁਢਲਾਡਾ 4 ਜੂਨ( (ਸਾਰਾ ਯਹਾ / ਅਮਨ ਮਹਿਤਾ) : ਸਥਾਨਕ ਸ਼ਹਿਰ ਦੀ ਸਮਾਜਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਵਿਧਵਾ ਅਤੇ ਵਿਕਲਾਂਗ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਸੇਵਾ ਦਿੱਤੀ ਜਾ ਰਹੀ ਹੈ। ਉਸ ਸਬੰਧੀ ਸਾਲ 2020^21 ਲਈ ਨਵੇਂ ਕਾਰਡ ਦੇਣ ਦੀ ਸ਼ੁਰੂਆਤ ਸੰਸਥਾ ਦੇ ਦਫਤਰ ਵਿਖੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਪ੍ਰੈਲ ਅਤੇ ਮਈ ਦਾ ਰਾਸ਼ਨ ਪੁਰਾਣੇ ਕਾਰਡਾਂ ਤੇ ਹੀ ਦਿੱਤਾ ਗਿਆ ਹੈ। ਕਾਰਡਾਂ ਦੇ ਨਾਲ ਹੀ ਸਾਰਿਆਂ ਨੂੰ ਸੂਟ ਅਤੇ ਪੜਦੇ ਬਚਿਆਂ ਲਈ ਸਾਲ ਭਰ ਲਈ ਕਾਪੀਆਂ ਸਟੇਸ਼ਨਰੀ ਵੀ ਦਿੱਤੀ ਗਈ। ਇਸ ਮੋਕੇ ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ, ਬੀਬੀ ਮਨਿੰਦਰ ਕੌਰ ਸੁਪਤਨੀ ਸਵ: ਰਣਬੀਰ ਸਿੰਘ, ਬੀਬੀ ਬਲਬੀਰ ਕੌਰ ਅਨੇਜਾ, ਚਰੰਜੀ ਲਾਲ ਜੈਨ, ਐਮ ਸੀ ਦਿਲਰਾਜ ਸਿੰਘ ਰਾਜੂ, ਰਾਕੇਸ਼ ਕੁਮਾਰ ਜੈਨ, ਹੰਸਾ ਸਿੰਘ, ਡਾ: ਬਲਵਿੰਦਰ ਸਿੰਘ ਗੁਪਤਾ ਹਸਪਤਾਲ, ਰਵਿੰਦਰ ਕੁਮਾਰ ਠੇਕੇਦਾਰ, ਪਿ੍ਰੰਸੀਪਲ ਅਜਮੇਰ ਸਿੰਘ, ਡਾ: ਬਲਦੇਵ ਕੱਕੜ, ਰਜਿੰਦਰ ਮੋਨੀ ਤੋਂ ਇਲਾਵਾ ਸੰਸਥਾ ਦੇ ਰਿਟਾ: ਈ ਓ ਕੁਲਵਿੰਦਰ ਸਿੰਘ, ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਸ਼ਿਵ ਮਿਤਲ, ਜਸਵਿੰਦਰ ਸਿੰਘ ਆੜਤੀ, ਕੁਲਦੀਪ ਸਿੰਘ ਅਨੇਜਾ, ਸੁਰਜੀਤ ਸਿੰਘ ਟੀਟਾ, ਮਿਸਤਰੀ ਮਿਠੂ ਸਿੰਘ, ਅਵਤਾਰ ਸਿੰਘ, ਦਵਿੰਦਰ ਪਾਲ ਸਿੰਘ ,ਡਾ: ਗਿਆਨ ਮਦਾਨ, ਆਦਿ ਹਾਜ਼ਰ ਸਨ।