ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ 16ਵੇਂ ਦਿਨ ਵਿੱਚ ਦਾਖਲ

0
19

ਮਾਨਸਾ 27 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ)ਅੱਜ ਮਾਨਸਾ ਵਿਖੇ ਸੀਏਏ, ਐਨਆਰਸੀ ਅਤੇ ਐਨਪੀਆਰ ਕਾਨੂੰਨਾਂ ਦੀ ਵਾਪਸੀ ਲਈ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਚੱਲ ਰਿਹਾ ਮੋਰਚਾ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਸੰਵਿਧਾਨ ਬਚਾਓ ਮੰਚ ਪੰਜਾਬ ਵਿੱਚ ਸ਼ਾਮਲ ਧਿਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਸੰਵਿਧਾਨ ਬਚਾਓ ਮੰਚ ਵੱਲੋਂ ਲਾਏ ਮੋਰਚੇ ਵੱਲੋਂ ਆਪਣੀਆਂ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਕਤ ਕਾਨੂੰਨ ਬਾਰੇ ਜਾਣਕਾਰੀ ਦੇਣ ਲਈ ਕਿ ਇਹ ਕਾਨੂੰਨ ਕਿਸ ਤਰ੍ਹਾਂ ਸੰਵਿਧਾਨ ਦਾ ਉਲੰਘਣਾ ਕਰਕੇ ਇੱਕ ਧਰਮ ਨੂੰ ਖਾਸ ਟਾਰਗੈਟ ਕਰਕੇ ਕਿਵੇਂ ਬਣਾਇਆ ਗਿਆ ਹੈ, ਮੋਦੀ ਸਰਕਾਰ ਦੀ ਇਸ ਪਿੱਛੇ ਕੀ ਫਿਰਕੂ ਮਨਸ਼ਾ ਹੈ, ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕੀ ਪ੍ਰਭਾਵ ਪੈਣੇ ਹਨ ਸਬੰਧੀ ਹੱਥ ਪਰਚੇ ਅਤੇ ਪੋਸਟਰ ਪੰਜਾਬ ਦੇ ਪਿੰਡ ਪਿੰਡ ਅਤੇ ਘਰ ਘਰ ਪਹੁੰਚਾਏ ਜਾਣਗੇ ਤਾਂ ਜੋ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਖਿਲਾਫ ਪੰਜਾਬ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ ਸਕੇ। ਇਸਤੋਂ ਇਲਾਵਾ ਅੱਜ ਦੇ ਮੋਰਚੇ ਵਿੱਚ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਪਿਛਲੇ ਦਿਨੀਂ ਆਰਐਸਐਸ ਦੇ ਗੁੰਡਿਆਂ ਵੱਲੋਂ ਦਿੱਲੀ ਹਿੰਸਾ ਦਾ ਸ਼ਿਕਾਰ ਹੋ ਗਏ ਹਨ। ਇਸ ਸਮੇਂ ਸੰਵਿਧਾਨ ਬਚਾਓ ਮੰਚ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਰਐਸਐਸ ਦੀਆਂ ਫੁੱਟ ਪਾਊ ਨੀਤੀਆਂ ਤੋਂ ਸੁਚੇਤ ਰਹਿਣ ਅਤੇ ਧਰਮ ਦੇ ਨਾਮ ‘ਤੇ ਫੈਲਾਈ ਜਾ ਰਹੀ ਹਿੰਸਾ ਤੋਂ ਦੂਰ ਰਹਿਣ। ਅੱਜ ਇਸ ਦਿਨ ਰਾਤ ਦੇ ਮੋਰਚੇ ਵਿੱਚ ਰਾਤ ਦੀ ਡਿਊਟੀ ਰੁਲਦੂ ਸਿੰਘ ਮਾਨਸਾ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਕਰਨੈਲ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕਰਮ ਸਿੰਘ ਅਹਿਮਦਪੁਰ, ਸੁਖਚਰਨ ਸਿੰਘ ਦਾਨੇਵਾਲੀਆ ਨੇ ਨਿਭਾਈ। ਅੱਜ ਇਸ ਧਰਨੇ ਨੂੰ  ਡਾ. ਸੁਰਿੰਦਰ ਸਿੰਘ, ਕਾ. ਰਤਨ ਭੋਲਾ ਸੀਪੀਆਈ, ਭਜਨ ਸਿੰਘ ਘੁੰਮਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੁਖਦੇਵ ਸਿੰਘ ਪੰਧੇਰ, ਕਸ਼ਮੀਰ ਕੌਰ, ਡਾ. ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਜਸਵੀਰ ਕੌਰ ਨੱਤ ਆਗੂ ਏਪਵਾ, ਅਵਤਾਰ ਸਿੰਘ ਮੰਢਾਲੀ ਅਤੇ ਕਾ. ਨਛੱਤਰ ਸਿੰਘ ਖੀਵਾ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here