
ਸਰਦੂਲਗੜ੍ਹ 22 ਮਈ(ਸਾਰਾ ਯਹਾਂ/ ਬਲਜੀਤ ਪਾਲ): ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਅਤੇ ਪ੍ਰਧਾਨ ਸੰਪਰਦਾਇ ਮਸਤੂਆਣਾ ਦੇ ਸੇਵਾਦਾਰ ਸੰਤ ਬਾਬਾ ਛੋਟਾ ਸਿੰਘ ਜੀ ਜੋ ਪਿਛਲੇ ਦਿਨੀ
ਅਕਾਲ ਪੁਰਖ ਵੱਲੋਂ ਬਖਸ਼ੀਆਂ ਸੇਵਾਵਾਂ ਨਿਭਾਉਂਦੇ ਹੋਏ ਅਕਾਲ ਚਲਾਣਾ ਕਰ ਗੁਰੂ ਚਰਨਾ ਵਿੱਚ ਜਾ ਵਿਰਾਜੇ ਸਨ। ਉਨ੍ਹਾਂ ਦੀ ਮੌਤ ਤੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੰਘਰਸ਼ਸ਼ੀਲ ਜੱਥੇਬੰਦੀਆ ਦੇ ਆਗੁਆਂ ਅਤੇ ਵਰਕਰਾਂ ਨੇ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਆਤਮਕ ਸਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਦੀ ਆਤਮਾ ਦੀ ਸਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 24 ਮਈ 2021 ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਬਾਅਦ ਦੁਪਹਿਰ 1 ਵਜੇ ਤੱਕ ਗੁ- ਬੁੰਗਾ ਮਸਤੂਆਣਾ ਸਾਹਿਬ,ਦਮਦਮਾ ਸਾਹਿਬ, ਤਲਵੰਡੀ ਸਾਬੋ(ਬਠਿੰਡਾ) ਵਿਖੇ ਹੋਵੇਗਾ । ਇਸ ਮੌਕੇ ਸੰਤ ਬਾਬਾ ਕੁੰਦਨ ਸਿੰਘ ਜੀ, ਸੰਤ ਬਾਬਾ ਮੇਜਰ ਸਿੰਘ ਜੀ ਮਸਤੂਆਣਾ ਸਾਹਿਬ, ਬਾਬਾ ਪ੍ਰੀਤਮ ਸਿੰਘ ਜੀ ਮਲ਼ੜੀ ,ਬਾਬਾ ਦਰਸ਼ਨ ਸਿੰਘ ਜੀ ਦਾਦੂ, ਬਾਬਾ ਗੁਰਮੀਤ ਸਿੰਘ ਜੀ, ਬਾਬਾ ਗੁਰਪਾਲ ਸਿੰਘ ਜੀ, ਬਾਬਾ ਪਰਮ ਸਿੰਘ ਜੀ ਦਿਆਹੁਜੋੜਾ,
ਸੰਪਰਦਾਇ ਬੁੰਗਾ ਮਸਤੂਆਣਾ, ਦਾ ਮਾਊਂਟ ਸਕੂਲ ਸੂਰਤੀਆ ਮੈਨੇਜਮੈਂਟ ਗੁਰਬਿੰਅਤ ਸਿੰਘ ਅਤੇ ਦੀਦਾਰ ਸਿੰਘ ਨੇ ਦੁੱਖ ਪ੍ਰਗਟ ਕੀਤਾ।
