*ਕਿਸੇ ਵੀ ਸਮੇਂ ਹੋ ਸਕਦੀ ਹੈ ‘ਇਸ ਇਮਾਰਤ ਦੇ ਮਲਬੇ ਦੀ ਬੋਲੀ ਲੋਕਾਂ ਦੀ ਸਹੂਲਤ ਦੇ ਲਈ ਇਸ ਥਾਂ ਤੇ ਬਣੇਗਾ ਪੇਸ਼ਾਬ ਘਰ ਤੇ ਪਖਾਨਾ : ਗਾਂਧੀ ਰਾਮ*

0
215

ਬਰੇਟਾ 23 ,ਮਈ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ‘ਚ ਬੇਸ਼ਕੀਮਤੀ ਸਰਕਾਰੀ ਥਾਵਾਂ ਤੇ ਧੱੜਲੇ ਨਾਲ ਨਜਾਇਜ
ਕਬਜੇ ਹੋ ਰਹੇ ਹਨ । ਚਾਹੇ ਇਹ ਕਬਜੇ ਰਾਸੂਖਦਾਰ ਲੋਕਾਂ ਵੱਲੋਂ ਕੀਤੇ ਜਾਣ , ਚਾਹੇ
ਦੁਕਾਨਦਾਰਾਂ ਵੱਲੋਂ ਜਾਂ ਫਿਰ ਧਰਮ ਦੀ ਆੜ੍ਹ ‘ਚ ਕੀਤੇ ਗਏ ਹੋਣ , ਇੱਥੇ ਇਹ ਗੱਲ ਵੀ
ਦੱਸਣਯੋਗ ਹੈ ਕਿ ਕੁਝ ਕੁ ਥਾਵਾਂ ਤੇ ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਦੇ ਕੁਝ
ਕਰਮਚਾਰੀਆਂ ਦੀ ਮਿਲੀਭੁਗਤ ਨਾਲ ਵੀ ਨਜਾਇਜ ਕਬਜੇ ਹੋਏ ਹਨ ਅਤੇ ਕੁਝ ਥਾਵਾਂ ਤੇ ਹੋਣ ਦੀ
ਸੰਭਾਵਨਾ ਦੱਸੀ ਜਾ ਰਹੀ ਹੈ । ਜਿਕਰਯੋਗ ਹੈ ਕਿ ਲਗਭਗ ਦੋ ਮਹੀਨੇ ਪਹਿਲਾਂ ਪ੍ਰਸ਼ਾਸਨ ਵੱਲੋਂ
ਡੀ.ਏ.ਵੀ.ਸਕੂਲ ਵਾਲੀ ਇਮਾਰਤ ਦੀ ਹਾਲਤ ਖਸਤਾ ਹੋਣ ਨੂੰ ਲੈ ਕੇ ਉਸਦੇ ਮਲਬੇ ਦੀ ਬੋਲੀ
ਕਰਵਾਈ ਗਈ ਸੀ । ਜਿਸਦਾ ਵੱਖ ਵੱਖ ਜਥੇਬੰਦੀਆਂ ਤੇ ਆਵਾਜ਼ ਬੁਲੰਦ ਲੋਕਾਂ ਵੱਲੋਂ ਵਿਰੋਧ
ਵੀ ਕੀਤਾ ਗਿਆ ਸੀ ਪਰ ਅਖੀਰ ‘ਚ ਐਸ.ਡੀ.ਐਮ ਬੁਢਲਾਡਾ ਵੱਲੋਂ ਵਿਸ਼ਵਾਸ ਦਵਾਏ ਜਾਣ ਤੇ
ਕਿ ਇਸ ਜਗਾਂ੍ਹ ਤੇ ਲੋਕਾਂ ਦੀ ਸਹੂਲਤ ਦੇ ਲਈ ਪਾਰਕ ਅਤੇ ਜਿੰਮ ਬਣਾਈ ਜਾਵੇਗੀ ਤੋਂ ਬਾਅਦ
ਲੋਕ ਵਿਰੋਧ ਕਰਨ ਤੋਂ ਪਿੱਛੇ ਹੱਟ ਗਏ ਸਨ ਪਰ ਹੁਣ ਐਸ.ਡੀ.ਐਮ ਸਾਹਿਬ ਦੀ ਬਦਲੀ ਹੋਣ ਤੇ
ਲੋਕਾਂ ਨੂੰ ਫਿਰ ਤੋਂ ਪਹਿਲਾਂ ਵਾਲਾ ਡਰ ਸਤਾਉਣ ਲੱਗਾ ਹੈ ਕਿ ਇਸ ਸਕੂਲ ਵਾਲੀ ਬੇਸ਼ਕੀਮਤੀ
ਥਾਂ ਦੀਆਂ ਕਿਧਰੇ ਪੂਣੀਆਂ ਹੀ ਨਾ ਵੱਟ ਦਿਤੀਆਂ ਜਾਣ । ਇਸ ਤੋਂ ਇਲਾਵਾ ਹੁਣ ਸ਼ਹਿਰ ‘ਚ
ਇਸ ਗੱਲ ਦੀ ਵੀ ਭਾਰੀ ਚਰਚਾ ਪਾਈ ਜਾ ਰਹੀ ਹੈ ਕਿ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੇਸ਼ਕੀਮਤੀ ਜਗਾਂ
ਤੇ ਬਣੇ ਨਗਰ ਕੌਂਸਲ ਦੇ ਪੁਰਾਣੇ ਦਫਤਰ ਵਾਲੀ ਇਮਾਰਤ ਦੀ ਹਾਲਤ ਨੂੰ ਤਰਸਯੋਗ ਕਹਿ ਕੇ
ਉਸਨੂੰ ਅੰਦਰਖਾਤੇ ਢਾਹੁਣ ਦੀਆਂ ਬੁਣਤਾਂ ਬੁਣੀਆਂ ਜਾ ਰਹੀਆਂ ਹਨ ਅਤੇ ਸੁਣਨ ‘ਚ
ਇਹ ਵੀ ਆ ਰਿਹਾ ਹੈ ਕਿ ਇਸ ਕਾਰਜ ਦੇ ਲਈ ਮਤੇ ਵੀ ਪਾਏ ਜਾ ਰਹੇ ਹਨ । ਦੂਜੇ ਪਾਸੇ ਇਸ
ਬੇਸ਼ਕੀਮਤੀ ਜਗਾਂ੍ਹ ਨੂੰ ਲੈ ਕੇ ਲੋਂਕੀ ਕਹਿ ਰਹੇ ਹਨ ਕਿ ਜੇਕਰ ਇਸ ਇਮਾਰਤ ਦੇ ਢਾਹੁਣ ਦਾ
ਕਾਰਜ ਸ਼ੁਰੂ ਹੋ ਗਿਆ ਤਾਂ ਫਿਰ ਸਮਝ ਲਓ ਕਿ ਰਾਤੋਂ ਰਾਤ ਇਸ ਥਾਂ ਦੀਆਂ ਪੂਣੀਆਂ ਵੀ
ਵੱਟ ਦਿੱਤੀਆਂ ਗਈਆ ਕਿਉਂਕਿ ਇਸ ਜਗਾਂ੍ਹ ਦੇ ਬੇਸ਼ਕੀਮਤੀ ਹੋਣ ਦੇ ਕਾਰਨ ਵਧੇਰੇ ਲੋਕਾਂ
ਦੀ ਅੱਖ ਮੈਂਲੀ ਹੋ ਚੁੱਕੀ ਹੈ । ਜਦ ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ
ਗਾਂਧੀ ਰਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਇਮਾਰਤ ਨੂੰ ਢੁਹਾਕੇ ਇਸ
ਥਾਂ ਤੇ ਵਧੀਆ ਪਖਾਨਾ ਤੇ ਪੇਸ਼ਾਬ ਘਰ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ
ਇਲਾਵਾ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇੱਕ ਲਾਇਬ੍ਰੇਰੀ ਵੀ ਬਣਾਈ ਜਾ ਰਹੀ ਹੈ ।
ਕੈਪਸ਼ਨ: ਨਗਰ ਕੌਸਲ ਦੇ ਪੁਰਾਣੇ ਦਫਤਰ ਦੀ ਇਮਾਰਤ ਦੀ ਤਸਵੀਰ

LEAVE A REPLY

Please enter your comment!
Please enter your name here