*ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਲਗਾਇਆ ਪੱਲਸ ਪੋਲੀਓ ਕੈਂਪ*

0
82

ਮਾਨਸਾ, 03 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੱਲਸ ਪੋਲੀਓ ਕੈੰਪ ਸਿਵਿਲ ਸਰਜਨ ਡਾਕਟਰ ਸ਼੍ਰੀ ਰਣਜੀਤ ਸਿੰਘ ਰਾਏ ਦੀ ਹਾਜਰੀ ਵਿੱਚ ਸੰਤ ਨਿਰੰਕਾਰੀ ਸਤਿਸੰਗ ਭਵਨ, ਲਿੰਕ ਰੋਡ ਮਾਨਸਾ ਵਿਖੇ ਲਗਾਇਆ ਗਿਆ ਜਿਸ ਵਿਚ ਗਰੀਬ ਪਰਿਵਾਰਾਂ ਨੂੰ ਪੋਲਿਓ ਦੀ ਦਵਾਈ ਪ੍ਰਤਿ ਪ੍ਰੇਰਿਤ ਕਰਕੇ ਛੋਟੇ ਬੱਚਿਆ ਨੂੰ ਪੋਲਿਓ ਦੀ ਬੂੰਦਾ ਪਿਲਾਈਆਂ ਗਈਆਂ।ਅਤੇ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵਲੋਂ ਮਾਨਸਾ ਦੇ ਸੰਜੋਜਕ ਦਲੀਪ ਕੁਮਾਰ ਰਵੀ ਜੀ ਵਲੋਂ ਇਸ ਮੌਕੇ ਉੱਤੇ ਸਾਰੇ ਡਾਕਟਰ ਸਹਿਬਾਨਾਂ ਨੂੰ ਵੀ ਜੀ ਆਇਆਂ ਆਖਿਆ ਗਿਆ।ਅਤੇ ਨਿਰੰਕਾਰੀ ਮਿਸ਼ਨ ਦੇ ਮੌਕੇ ਦੇ ਸਤਿਗੁਰੂ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਦੇ ਅਨੁਆਈਆਂ ਰਾਹੀਂ ਕੀਤੇ ਜਾ ਰਹੇ ਨੇਕ ਕਾਰਜਾਂ ਵਾਰੇ ਵੀ ਚਾਨਣਾ ਪਾਇਆ ਜਿਵੇ ਕਿ, ਬਲੱਡ ਕੈੰਪ ,ਪੋਲਿਓ ਕੈੰਪ,ਸੈਂਟਰਲ ਪਾਰਕ ,ਬੱਸ ਅੱਡਾ, ਕੋਰਟ ਕੰਪਲੈਕਸ,ਰੇਲਵੇ ਸਟੇਸ਼ਨ, ਹਸਪਤਾਲਾਂ ਦੀ ਸਫ਼ਾਈ ਅਭਿਆਨ,ਆਦਿ ਬਾਰੇ।ਮੌਕੇ ਤੇ ਐਡਵੋਕੇਟ ਨਰੇਸ਼ ਕੁਮਾਰ ਗਰਗ,  ਮਾਨਸਾ,ਗੁਰਬਖਸ਼ ਸਿੰਘ ਸਿੱਧੂ,ਹਰਬੰਸ ਸਿੰਘ ਸੰਚਾਲਕ, ਮਾਨਸਾ, ਅਤੇ ਸਮੂਹ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here