
ਮਾਨਸਾ, 08 ਅਪ੍ਰੈਲਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਜਿਥੇ ਕਿ ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਲੋਕਾਂ ਨੂੰ ਜ਼ੋ ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਉਹਨਾਂ ਲੋੜੀਂਦੇ ਪਰਿਵਾਰਾਂ ਲਈ ਲਗਾਤਾਰ ਲੰਗਰ ਰਾਸ਼ਨ ਵੰਡਿਆ ਜਾ ਰਿਹਾ ਹੈ ਉਥੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬਰਾਂਚ ਮਾਨਸਾ ਵਲੋਂ ਵੀ ਇਸ ਕੋਰੋਨਾ ਵਾਇਰਸ ਦੇ ਕਰਕੇ ਜ਼ੋ ਲੋਕ ਨਿੱਤ ਕਮਾਂ ਕੇ ਖਾਂਦੇ ਸਨ ਉਹ ਕਰਫ਼ਿਊ ਕਰਕੇ ਆਪਣੇ ਆਪਣੇ ਘਰਾਂ ਵਿਚ ਬੰਦ ਹਨ ਉਹਨਾਂ ਜ਼ਰੂਰਤ ਮੰਦ 300 ਪਰਿਵਾਰਾਂ ਨੂੰ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲਾ ਰਾਸ਼ਨ ਵੰਡਿਆ ਗਿਆ ਅਤੇ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਰਵੀ ਕੁਮਾਰ ਨੇ ਦੱਸਿਆ ਕਿ ਅਸੀਂ ਆਪਣੇ ਵਲੋਂ ਜਿਨ੍ਹਾਂ ਹੋ ਸਕੇ ਕਰਦੇ ਰਹਿਣਗੇ ਪ੍ਰਸ਼ਾਸਨ ਵੱਲੋਂ ਜ਼ੋ ਨਿਰੰਕਾਰੀ ਮਿਸ਼ਨ ਮਾਨਸਾ ਦੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ

