
ਮਾਨਸਾ 25 ਮਾਰਚ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵਲੋਂ ਸ਼ਕਤੀ ਭਵਨ ਮਾਨਸਾ ਵਿਖੇ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਮਨਾਉਣ ਦੇ ਮਕਸਦ ਨਾਲ ਇੱਕ ਸੰਕੀਰਤਨ ਸੰਧਿਆ ਦਾ ਆਯੋਜਨ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਮਹੰਤ ਵਿਜੇ ਕਮਲ ਨੇ ਦੱਸਿਆ ਕਿ ਜਿਥੇ ਮੈਂਬਰਾਂ ਨੇ ਭਜਨ ਗਾ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕੀਤਾ ਉਸ ਦੇ ਨਾਲ ਹੀ ਭਜਨ ਗਾਇਕਾ ਸੁਨੇਹਾ ਸੋਨੀ ਨੇ ਅਪਣੀ ਮਧੁਰ ਆਵਾਜ਼ ਅਤੇ ਵੱਖਰੇ ਅੰਦਾਜ਼ ਨਾਲ ਭਗਤਾਂ ਨੂੰ ਅਖੀਰ ਤੱਕ ਬੈਠਣ ਲਈ ਮਜਬੂਰ ਕਰ ਦਿੱਤਾ ਭਜਨਾਂ ਦੀ ਤਾਲ ਤੇ ਫੁੱਲਾਂ ਦੀ ਹੋਲੀ ਖੇਡਦਿਆਂ ਬੱਚੇ ਅਤੇ ਬਜ਼ੁਰਗ ਨੱਚਦੇ ਨਜ਼ਰ ਆਏ।ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਇਸ ਮੰਡਲ ਵੱਲੋਂ ਲੋਕਾਂ ਦੇ ਘਰਾਂ ਵਿੱਚ ਜਾਗਰਣ ਕੀਤੇ ਜਾਂਦੇ ਹਨ ਅਤੇ ਲੋਕਾਂ ਨੂੰ ਧਰਮ ਨਾਲ ਜੋੜਨ ਦੇ ਮਕਸਦ ਨਾਲ ਵੱਖ ਵੱਖ ਤਿਉਹਾਰਾਂ ਸਮੇਂ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ।
ਇਸ ਮੌਕੇ ਕੇਸ਼ੀ ਸ਼ਰਮਾਂ,ਲਛਮਣ ਦਾਸ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ,ਈਸ਼ਵਰ ਗੋਇਲ, ਮੁਕੇਸ਼ ਬਾਂਸਲ,ਸੰਜੀਵ ਪਿੰਕਾ,ਦੀਵਾਨ ਭਾਰਤੀ,ਸੁਰਿੰਦਰ ਲਾਲੀ,ਗੋਰਵ ਬਜਾਜ, ਵਿੱਕੀ ਸ਼ਰਮਾਂ, ਬਲਜੀਤ ਸ਼ਰਮਾਂ,ਐਡਵੋਕੇਟ ਆਤਮਾ ਰਾਮ,ਮਨੋਜ ਅਰੋੜਾ,ਬਿੰਦਰਪਾਲ, ਸੁਰਿੰਦਰ ਪਿੰਟਾ ਸਮੇਤ ਮੈਂਬਰ ਹਾਜ਼ਰ ਸਨ
