*ਸੰਗਰੂਰ ‘ਚ ਵਾਪਰਿਆ ਦਰਦਨਾਕ ਹਾਦਸਾ , ਗੁਬਾਰੇ ਵਾਲਾ ਸਿਲੰਡਰ ਫਟਣ ਕਾਰਨ 3 ਵਿਅਕਤੀ ਗੰਭੀਰ ਜ਼ਖਮੀ , ਪਿਓ-ਪੁੱਤ ਦੀਆਂ ਕੱਟੀਆਂ ਲੱਤਾਂ*

0
56

(ਸਾਰਾ ਯਹਾਂ/ਬਿਊਰੋ ਨਿਊਜ਼ ) : ਸੰਗਰੂਰ ‘ਚ ਵੱਡਾ ਦਰਦਨਾਕ ਭਿਆਨਕ ਹਾਦਸਾ ਵਾਪਰਿਆ ਹੈ। ਸੰਗਰੂਰ ਤੋਂ ਧੂਰੀ ਨੂੰ ਜਾਣ ਵਾਲੇ ਫਲਾਈਓਵਰ ‘ਤੇ ਹੇਠਾਂ ਗੁਬਾਰਿਆਂ ਵਿੱਚ ਗੈਸ ਭਰਨ ਵਾਲਾ ਸਿਲੰਡਰ ਫੱਟਣ ਨਾਲ ਇਕ ਬੱਚੇ ਸਣੇ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਗੁਬਾਰੇ ਵੇਚਣ ਵਾਲੇ ਵਿਅਕਤੀ ਅਤੇ ਉਸਦੇ 9ਵੀਂ ਜਮਾਤ ‘ਚ ਪੜ੍ਹਦੇ ਪੁੱਤਰ ਦੀਆਂ ਦੋਵੇਂ ਲੱਤਾਂ ਸਰੀਰ ਤੋਂ ਅਲੱਗ ਹੋ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਧਮਾਕੇ ‘ਚ ਦੋਵੇਂ ਪਿਓ-ਪੁੱਤ ਦੀਆਂ ਲੱਤਾਂ ਕੱਟੀਆਂ ਗਈਆਂ ਅਤੇ ਹੱਥਾਂ ਅਤੇ ਚਿਹਰੇ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਕ ਪੁਲਸ ਮੁਲਾਜ਼ਮ ਵੀ ਆਪਣੇ ਪਰਿਵਾਰ ਨਾਲ ਗੁਬਾਰੇ ਲੈਣ ਆਇਆ ਸੀ। ਉਹ ਵੀ ਗੰਭੀਰ ਜ਼ਖਮੀ ਹੋ ਗਿਆ।  ਓਧਰ ਐਸਡੀਐਮ ਨੇ

ਕਿਹਾ ਹੈ ਕਿ ਇਹ ਸੁਰੱਖਿਆ ਵਿੱਚ ਕੋਈ ਕੁਤਾਹੀ ਵਾਲਾ ਮਾਮਲਾ ਨਹੀਂ ਹੈ। ਇਹ ਅਚਾਨਕ ਵਾਪਰੀ ਘਟਨਾ ਹੈ, ਜਿਸ ਵਿਚ 3 ਵਿਅਕਤੀ ਨੁਕਸਾਨੇ ਗਏ ਹਨ। ਦੋਹਾਂ ਪਿਓ-ਪੁੱਤ ਦੀਆਂ ਲੱਤਾਂ ਧਮਾਕੇ ਕਾਰਨ ਕੱਟ ਗਈਆਂ ਅਤੇ ਉਨ੍ਹਾਂ ਦੇ ਮੂੰਹ ‘ਤੇ ਵੀ ਗੰਭੀਰ ਸੱਟਾਂ ਵੱਜੀਆਂ ਹਨ।  ਦੱਸ ਦੇਈਏ ਕਿ ਪਿਛਲੇ ਸਾਲ 2022 ਵਿੱਚ ਬਠਿੰਡਾ ਦੇ ਵਿੱਚ ਗੁਬਾਰੇ ਵਾਲੀ ਟੈਂਕੀ ਫਟਣ ਨਾਲ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਗਏ ਪਿਉ-ਪੁੱਤ ਦੇ ਬੁਰੀ ਤਰ੍ਹਾਂ ਝੁਲਸ ਗਏ ਸੀ। ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਵਾਸੀ ਪਿੰਡ ਮਠੋਲਾ ਪਰਿਵਾਰ ਸਮੇਤ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਲਈ ਗਿਆ ਹੋਇਆ ਸੀ। ਮੇਲੇ ਦੌਰਾਨ ਉਸ ਦਾ 5 ਸਾਲਾ ਮੁੰਡਾ ਏਕਮਜੀਤ ਸਿੰਘ ਗੁਬਾਰੇ ਲੈਣ ਲਈ ਜ਼ਿੱਦ ਕਰਨ ਲੱਗ ਪਿਆ। ਜਦੋਂ ਉਕਤ ਵਿਅਕਤੀ ਆਪਣੇ ਮੁੰਡੇ ਨੂੰ ਗੁਬਾਰੇ ਲੈ ਕੇ ਦੇਣ ਲਈ ਗੁਬਾਰਿਆਂ ਵਾਲੇ ਕੋਲ ਪਹੁੰਚਿਆ ਤਾਂ ਅਚਾਨਕ ਗੁਬਾਰਿਆਂ ਵਿੱਚ ਗੈਸ ਭਰਨ ਵਾਲਾ ਸਿਲੰਡਰ ਫੱਟ ਗਿਆ ਅਤੇ ਜ਼ੋਰਦਾਰ ਧਮਾਕਾ ਹੋਇਆ ਸੀ।

LEAVE A REPLY

Please enter your comment!
Please enter your name here