*ਸੰਗਰੂਰ ਚੋਣ ‘ਚ ਘੱਟ ਵੋਟਿੰਗ ਇਸ ਗੱਲ ਦਾ ਸਿੱਧਾ ਸੰਕੇਤ, ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ: ਰਾਜਾ ਵੜਿੰਗ*

0
9

24 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)  : ਕਾਂਗਰਸ ਪੰਜਾਬ ਵਿਧਾਨ ਸਭਾ ‘ਚ ਕਾਨੂੰਨ ਵਿਵਸਥਾ ‘ਤੇ ਚਰਚਾ ਲਈ ਕੰਮਕਾਜ ਰੋਕਣ ਦਾ ਮਤਾ ਲਿਆ ਸਕਦੀ ਹੈ। ਇਹ ਦਾਅਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਵਿੱਚ ਹੋਈ ਵੋਟਿੰਗ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਹਨ। 

ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਭਗਵੰਤ ਮਾਨ ਨੂੰ ਦੋ ਵਾਰ ਐਮਪੀ ਬਣਾਇਆ ਗਿਆ ਪਰ ਉਹ ਮੁੱਖ ਮੰਤਰੀ ਬਣਨ ਮਗਰੋਂ ਹਲਕੇ ਵਿੱਚ ਨਹੀਂ ਗਏ। ਉਨ੍ਹਾਂ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਕਰ ਰਿਹਾ ਹੈ, ਸਰਕਾਰ ਉਸ ਖਿਲਾਫ ਕਾਰਵਾਈ ਕਰੇ। ਉਸ ਵਿੱਚ ਸ਼ਾਮਲ ਅਫਸਰਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਸੰਗਰੂਰ ‘ਚ ਸਿਰਫ਼ 45.50% ਵੋਟਿੰਗ ਨੇ ਉਡਾਈ ਲੀਡਰਾਂ ਦੀ ਨੀਂਦ

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਲਈ ਮਤਦਾਨ ਦਾ ਆਖਰੀ ਅੰਕੜਾ ਜਾਰੀ ਹੋ ਗਿਆ ਹੈ। ਸੀਐਮ ਭਗਵੰਤ ਮਾਨ ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50 ਫੀਸਦੀ ਵੋਟਿੰਗ ਹੋਈ ਹੈ। ਸੰਗਰੂਰ ਸੀਟ ਦੇ ਇਤਿਹਾਸ ਵਿੱਚ 31 ਸਾਲਾਂ ਬਾਅਦ ਇਹ ਸਭ ਤੋਂ ਘੱਟ ਵੋਟਿੰਗ ਹੈ। 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਦੇ ਨਾਲ ਲਈ ਸਿਆਸੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ। ਹਰ ਕੋਈ ਆਪਣੇ ਹਿਸਾਬ ਨਾਲ ਇਸ ਨੂੰ ਵੇਖ ਰਿਹਾ ਹੈ।

ਵਿਰੋਧੀਆਂ ਨੇ ਘੱਟ ਮਤਦਾਨ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਮੁਫ਼ਤ ਬਿਜਲੀ ਵਰਗੇ ਵਾਅਦੇ ਪੂਰੇ ਨਹੀਂ ਕੀਤੇ। ਨਿਰਾਸ਼ ਲੋਕਾਂ ਨੇ ਵੋਟ ਨਹੀਂ ਪਾਈ, ਜਦਕਿ ‘ਆਪ’ ਦਾ ਕਹਿਣਾ ਹੈ ਕਿ ਗਰਮੀ ਤੇ ਝੋਨੇ ਦੇ ਸੀਜ਼ਨ ਕਾਰਨ ਲੋਕ ਵੋਟ ਪਾਉਣ ਨਹੀਂ ਆਏ।

ਦੱਸ ਦਈਏ ਕਿ ਸੰਗਰੂਰ ਲੋਕ ਸਭਾ ਸੀਟ ‘ਤੇ 1991 ਵਿੱਚ ਸਭ ਤੋਂ ਘੱਟ 10.9% ਵੋਟਿੰਗ ਹੋਈ ਸੀ। 1996 ਵਿੱਚ 62.2% ਵੋਟਿੰਗ ਹੋਈ ਸੀ। 1998 ਵਿੱਚ 60.1%, 1999 ਵਿੱਚ 56.1%, 2004 ਵਿੱਚ 61.6%, 2009 ਵਿੱਚ 74.41%, 2014 ਵਿੱਚ 77.21% ਤੇ 2019 ਵਿੱਚ 72.40% ਵੋਟਿੰਗ ਹੋਈ ਸੀ।

LEAVE A REPLY

Please enter your comment!
Please enter your name here