*ਸੈਂਟਰ ਢੱਡੇ ਦੇ ਅਧਿਆਪਕਾਂ ਅਤੇ ਬੱਚਿਆਂ ਨੇ ਲਗਾਇਆ ਸੱਤ ਰੋਜ਼ਾ ਸਮਰ ਕੈਂਪ*

0
25

ਬਠਿੰਡਾ 13,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਅੰਦਰ ਵਸਦੇ ਹੁਨਰਮੰਦ ਕਲਾਕਾਰਾਂ ਦੀ ਪਛਾਣ ਕਰਕੇ ਉਹਨਾਂ ਦੇ ਹੁਨਰ ਨੂੰ ਸਹੀ ਦਸ਼ਾ ਅਤੇ ਦਿਸ਼ਾ ਦੇਣ ਦੇ ਭਰਪੂਰ ਯਤਨ ਕੀਤੇ ਜਾ ਰਹੇ ਹਨ। ਵਿਭਾਗ ਦੀ ਇਸ ਸੁਹਿਰਦਤਾ ਭਰਪੂਰ ਕੋਸ਼ਿਸ਼ ਤਹਿਤ ਸੈਂਟਰ ਢੱਡੇ ਦੇ ਸਕੂਲਾਂ, ਸ.ਪ੍ਰ.ਸ. ਸੂਚ, ਕੁੱਤੀਵਾਲ ਕਲਾਂ, ਡਿੱਖ ਅਤੇ ਭੈਣੀ ਚੂਹੜ ਦੇ ਸਮੂਹ ਅਧਿਆਪਕਾਂ ਵੱਲੋਂ ਸ. ਲਖਵਿੰਦਰ ਸਿੰਘ ਬੀ.ਪੀ.ਈ.ਓ. ਮੌੜ, ਸ. ਅੰਗਰੇਜ਼ ਸਿੰਘ ਸੀ.ਐੱਚ.ਟੀ. ਢੱਡੇ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਔਨਲਾਈਨ ਸਮਰ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਇਸ ਸਬੰਧੀ ਬਹੁਤ ਖੁਸ਼ੀ ਦਾ ਇਜ਼ਹਾਰ ਕੀਤਾ।ਕੈਂਪ ਦੇ ਸੱਤ ਦਿਨ ਬੱਚਿਆਂ ਨੇ ਮਿੱਟੀ ਦੇ ਖਿਡੌਣੇ, ਪੇਟਿੰਗ, ਸੁੰਦਰ ਲਿਖਾਈ, ਕਵਿਤਾ ਗਾਇਨ, ਯੋਗਾ, ਕੁਦਰਤ ਨਾਲ ਪਿਆਰ, ਸੱਭਿਆਚਾਰਕ ਪੇਸ਼ਕਾਰੀ ਆਦਿ ਗਤੀਵਿਧੀਆਂ ਵਿੱਚ ਭਾਗ ਲਿਆ।       ਸ. ਅੰਗਰੇਜ਼ ਸਿੰਘ ਸੀ.ਐੱਚ.ਟੀ. ਨੇ ਦੱਸਿਆ ਕਿ ਵਿਭਾਗ ਦੀ ਇਸ ਬਹੁਤ ਹੀ ਵਧੀਆ ਅਤੇ ਵਿਲੱਖਣਤਾ ਭਰਪੂਰ ਪਹੁੰਚ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਅਤੇ ਵਿਕਸਤ ਕਰਨ ਵਿੱਚ ਸਹਾਇਤਾ ਮਿਲੇਗੀ। ਇਹਨਾਂ ਵਿਦਿਆਰਥੀਆਂ ਦੇ ਹੁਨਰਮੰਦ ਹੱਥਾਂ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕੇਗੀ।    ਸ. ਲਖਵਿੰਦਰ ਸਿੰਘ ਬੀ.ਪੀ.ਈ.ਓ.ਮੌੜ ਨੇ ਸਮਰ ਕੈਂਪ ਲਗਾ ਕੇ ਬੱਚਿਆਂ ਦੇ ਪ੍ਰਤਿਭਾ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਮੂਹ ਅਧਿਆਪਕਾਂ ਦੀ ਸ਼ਲਾਘਾਯੋਗ ਸ਼ਬਦਾਂ ਨਾਲ ਹੌਂਸਲਾ ਅਫ਼ਜਾਈ ਕਰਦਿਆਂ ਹੋਇਆਂ ਕਿਹਾ ਕਿ ਅਧਿਆਪਕਾਂ ਦੇ ਅਜਿਹੇ ਯਤਨ ਉਹਨਾਂ ਦੀ ਅਧਿਆਪਨ ਕਿੱਤੇ ਅਤੇ ਸਮੇਂ ਦੀ ਲੋੜ ਪ੍ਰਤੀ ਜਾਗਰੂਕਤਾ, ਸੁਹਿਰਦਤਾ ਅਤੇ ਸਮਰਪਣ ਦੀ ਭਾਵਨਾ ਨੂੰ ਦਰਸਾਉਂਦੇ ਹਨ, ਜੋ ਕਿ ਵਿਦਿਆਰਥੀਆਂ ਦੇ ਸ਼ਖਸੀਅਤ ਵਿਕਾਸ ਵਿੱਚ ਸਹਾਇਕ ਸਿੱਧ ਹੋਣਗੇ।  ਮੀਡੀਆ ਕੁਆਰਡੀਨੇਟਰ ਜਸਵੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਸ. ਜਗਜੀਤ ਸਿੰਘ ਐੱਚ.ਟੀ., ਅਮਰਿੰਦਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਕੌਰ (ਕੁੱਤੀਵਾਲ ਕਲਾਂ), ਸ੍ਰੀਮਤੀ ਸ਼ਰਨਦੀਪ ਕੌਰ ਐੱਚ.ਟੀ., ਜਸਵੀਰ ਸਿੰਘ, ਮੈਡਮ ਪ੍ਰਿਯੰਕਾ, ਮਾੜੋ ਕੌਰ(ਸੂਚ), ਸ. ਜਸਵੀਰ ਸਿੰਘ ਬਾਹੀਆ ਐੱਚ.ਟੀ., ਹਰਜੀਤ ਕੌਰ, ਸ਼ਰਨਜੀਤ ਕੌਰ, ਹਰਭਜਨ ਕੌਰ (ਭੈਣੀ ਚੂਹੜ), ਸ੍ਰੀਮਤੀ ਰਿੰਪੀ ਬਾਲਾ ਐੱਚ.ਟੀ., ਪ੍ਰਵੀਨ ਕੁਮਾਰੀ, ਗੁਰਤੇਜ ਸਿੰਘ, ਤਲਵਿੰਦਰ ਕੌਰ ਅਤੇ ਮਨਜੀਤ ਕੌਰ (ਡਿੱਖ) ਨੇ ਭਾਗ ਲਿਆ। ਮੈਡਮ ਪ੍ਰਵੀਨ ਕੁਮਾਰੀ ਨੇ ਕਿਹਾ ਕਿ ਇਹ ਕੈਂਪ ਲਗਾ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।

LEAVE A REPLY

Please enter your comment!
Please enter your name here