ਸੁੰਦਰ ਸ਼ਾਮ ਅਰੋੜਾ ਗੱਦਾਰ, ED ਦੀ ਰਡਾਰ ‘ਤੇ, ਸਭ ਆਪਣੀ ਜਾਨ ਬਚਾਉਣ ਲਈ ਭਾਜਪਾ ‘ਚ ਸ਼ਾਮਲ ਹੋਏ ਨੇ : ਰਾਜਾ ਵੜਿੰਗ*

0
49

ਹੁਸ਼ਿਆਰਪੁਰ 05,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਬੀਤੇ ਦਿਨੀਂ ਕਾਂਗਰਸ ਦੇ ਵੱਡੇ ਚਿਹਰੇ ਭਾਜਪਾ ‘ਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਲੋਕਾਂ ‘ਚ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ ਅੱਜ ਹੁਸ਼ਿਆਰਪੁਰ ਪੰਜਾਬ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ,  ਹਰੀਸ਼ ਚੌਧਰੀ, ਕੈਪਟਨ ਸੰਦੀਪ ਸੰਧੂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਭਾਰਤ ਭੂਸ਼ਣ ਆਸ਼ੂ, ਡਾ. ਰਾਜ ਕੁਮਾਰ ਚੱਬੇਵਾਲ, ਅਰੁਣ ਡੋਗਰਾ ਪੂਰਨ ਵਿਧਾਇਕ ਸਾਬਕਾ   ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਵਿਧਾਇਕ ਇੰਦੂਬਾਲਾ ਪਹੁੰਚੇ।

ਇਸ ਦੌਰਾਨ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁੰਦਰ ਸ਼ਾਮ ਅਰੋੜਾ ਨੂੰ ਗੱਦਾਰ ਕਿਹਾ ਉੱਥੇ ਹੀ ਉਨ੍ਹਾਂ ਨੇ ਕਿਹਾ ਹੈ ਕਿ ਸੁੰਦਰ ਸ਼ਾਮ ਅਰੋੜਾ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਪਿੱਠ ‘ਚ ਛੁਰਾ ਖੋਭਿਆ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਸੁੰਦਰ ਸ਼ਾਮ ਅਰੋੜਾ ਪਾਰਟੀ ਵਿਚ ਆਪਣੇ ਮਤਲਬ ਲਈ ਗਏ ਹਨ।

ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਉਹ ਈਡੀ ਦੀ ਰਡਾਰ ‘ਤੇ ਸਨ ਜਿੰਨੇ ਵੀ ਸਾਬਕਾ ਮੰਤਰੀ ਭਾਜਪਾ ‘ਚ ਗਏ ਹਨ ਆਪਣੀ ਜਾਨ ਬਚਾਉਣ ਲਈ  ਭਾਜਪਾ ਵਿਚ ਸ਼ਾਮਲ ਹੋਏ ਹਨ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਹੀ  ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਦੇ ਘੁਟਾਲਿਆਂ ਬਾਰੇ ਪਤਾ ਸੀ ਤਾਂ  ਉਦੋਂ ਇਨ੍ਹਾਂ ਨੇ ਕਾਰਵਾਈ ਕਰਨੀ ਚਾਹੀਦੀ ਸੀ।

LEAVE A REPLY

Please enter your comment!
Please enter your name here