*ਸੁਖਬੀਰ ਬਾਦਲ ਨੇ ਉਠਾਏ ਸੀਐਮ ਭਗਵੰਤ ਮਾਨ ਦੀ ਐਕਸਾਈਜ਼ ਪਾਲਿਸੀ ਤੇ ਸਵਾਲ, ਬੋਲੇ, ਸਾਊਥ ਇੰਡੀਆ ਤੋਂ ਵੱਡੇ ਸ਼ਰਾਬ ਕਾਰੋਬਾਰੀ ਇਸ ਪਾਲਿਸੀ ਦਾ ਹਿੱਸਾ*

0
40

ਬਰਨਾਲਾ 09 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਕਮਲਦੀਪ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਬਰਨਾਲਾ ਭਦੌੜ ਤੇ ਮਹਿਲ ਕਲਾਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਐਕਸਾਈਜ਼ ਪਾਲਿਸੀ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਇਹ ਨਵੀਂ ਪਾਲਿਸੀ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੇ ਬਣਾਈ ਹੈ। ਦੇਸ਼ ਦੇ ਵੱਡੇ ਠੇਕੇਦਾਰਾਂ ਨੂੰ ਸ਼ਰਾਬ ਦਾ ਕਾਰੋਬਾਰ ਦੇਣ ਸਬੰਧੀ ਇਹ ਪਾਲਿਸੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਊਥ ਇੰਡੀਆ ਤੋਂ ਵੱਡੇ ਸ਼ਰਾਬ ਕਾਰੋਬਾਰੀ ਇਸ ਪਾਲਿਸੀ ਦਾ ਹਿੱਸਾ ਹਨ।

ਇਸ ਮੌਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਦੇ ਨਾ ਫੜੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਦੋਸ਼ੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ। ਉਨ੍ਹਾਂ ਅਪੀਲ ਵੀ ਕੀਤੀ ਕਿ ਪੰਜਾਬ ਸਰਕਾਰ ਡਰਾਮੇ ਨਾ ਕਰੇ ਜਲਦੀ ਤੋਂ ਜਲਦੀ ਮੁੱਖ ਦੋਸ਼ੀਆਂ ਨੂੰ ਫੜ ਕੇ ਕਟਹਿਰੇ ਚ ਖੜ੍ਹਾ ਕਰੇ।

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਮਗਰੋਂ ਵਧੀ ਗੈਂਗਵਾਰ ਕਰਕੇ ਕਈ ਲੋਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਬਕਾ ਮੰਤਰੀ ਬਿਕਰਮ ਮਜੀਠੀਆਂ ਨੂੰ ਜੇਲ੍ਹ ’ਚ ਜਾਨੋਂ ਮਾਰਨ ਦਾ ਖਦਸ਼ਾ ਜਤਾਇਆ ਹੈ। ਬੇਸ਼ੱਕ ਅਕਾਲੀ ਦਲ ਨੇ ਪਹਿਲਾਂ ਵੀ ਇਹ ਦਾਅਵਾ ਕੀਤਾ ਸੀ ਪਰ ਪੰਜਾਬ ਅੰਦਰ ਗੈਂਗਵਾਰ ਵਧਣ ਮਗਰੋਂ ਮਜੀਠੀਆ ਦੇ ਪਰਿਵਾਰ ਦਾ ਫਿਕਰ ਵਧ ਗਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜੇਲ੍ਹ ਅੰਦਰ ਕਈ ਖਤਰਨਾਕ ਗੈਂਗਸਟਰ ਵੀ ਬੰਦ ਹਨ।

ਦੱਸ ਦਈਏ ਕਿ ਮਜੀਠਆ ਦੀ ਭੈਣ ਹਰਸਿਮਰਤ ਬਾਦਲ ਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਵਫਦ ਨਾਲ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਮਿਲੇ। ਅਕਾਲੀ ਦਲ ਦੇ ਵਫਦ ਦਾ ਕਹਿਣਾ ਹੈ ਕਿ ਮਜੀਠੀਆ ’ਤੇ ਕੋਈ ਵੀ ਬਰਾਮਦਗੀ ਪਾ ਕੇ ਉਨ੍ਹਾਂ ਨੂੰ ਇੱਕ ਹੋਰ ਝੂਠੇ ਕੇਸ ’ਚ ਫਸਾਇਆ ਜਾ ਸਕਦਾ ਹੈ। ਵਫ਼ਦ ਨੇ ਰਾਜਪਾਲ ਤੋਂ ਏਡੀਜੀਪੀ ਜੇਲ੍ਹਾਂ ਦੇ ਅਹੁਦੇ ਤੋਂ ਹਰਪ੍ਰੀਤ ਸਿੱਧੂ ਨੂੰ ਹਟਾਉਣ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਪਿਛਲੀ ਸਰਕਾਰ ਵਾਂਗੂ ਮੌਜੂਦਾ ‘ਆਪ’ ਸਰਕਾਰ ਵੀ ਹਰਪ੍ਰੀਤ ਸਿੱਧੂ ਦੇ ਹੱਥਾਂ ’ਚ ਖੇਡ ਰਹੀ ਹੈ।

ਮਜੀਠੀਆ ਦੀ ਭੈਣ ਹਰਸਿਮਰਤ ਬਾਦਲ ਤੇ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਸਿੱਧੂ ਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਚਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਤਿੰਨ ਸੁਪਰਡੈਂਟ ਬਦਲ ਦਿੱਤੇ ਤਾਂ ਜੋ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਸਕੇ।

ਵਫਦ ਨੇ ਕਿਹਾ ਕਿ ਮਜੀਠੀਆ ਨਾਲ ਜੇਲ੍ਹ ਵਿਚ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਹਾਲ ਵਿਚ ਜੇਲ੍ਹ ਮੰਤਰੀ ਦੇ ਜੇਲ੍ਹ ਦੌਰੇ ਦੌਰਾਨ ਸਾਬਕਾ ਮੰਤਰੀ ਨੂੰ ਉਸ ਚੱਕੀ ’ਚ ਬੰਦ ਕਰ ਦਿੱਤਾ ਜੋ ਮਨੁੱਖਾਂ ਦੇ ਰਹਿਣ ਲਈ ਅਣਫਿਟ ਤੇ ਅਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ 8 ਬਾਈ 8 ਸਾਈਜ਼ ਦੀ ਬੈਰਕ ’ਚ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here