*ਸੁਖਬੀਰ ਬਾਦਲ ਦੀ ਚੇਤਾਵਨੀ, ਮਿੱਡੂਖੇੜਾ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਏਗਾ*

0
40

ਸ਼੍ਰੀ ਮੁਕਤਸਰ ਸਾਹਿਬ (ਸਾਰਾ ਯਹਾਂ): ਪਿਛਲੇ ਦਿਨੀਂ ਮੁਹਾਲੀ ਵਿੱਚ ਯੂਥ ਅਕਾਲੀ ਦਲ (Youth Akali Dal) ਦੇ ਲੀਡਰ ਵਿੱਕੀ ਮਿੱਡੂਖੇੜਾ (vicky middukhera) ਦੇ ਹੋਏ ਕਤਲ ਤੋਂ ਬਾਅਦ ਅੱਜ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਪਿੰਡ ਮਿਡੂਖੇੜਾ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal)) ਪਹੁੰਚੇ। ਇੱਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਤੇ ਇਨਸਾਫ ਦਾ ਭਰੋਸਾ ਦਵਾਇਆ।

ਸੁਖਬੀਰ ਬਾਦਲ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਕਿਹਾ ਕਿ ਇਸ ਨੌਜਵਾਨ ਦੇ ਕਤਲ ਨਾਲ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ। ਸਾਡਾ ਇਸ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਸੂਬੇ ਦੀ ਸਰਕਾਰ ‘ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਮੇਰੀ ਹਰ ਰੋਜ ਡੀਜੀਪੀ, ਐਸਐਸਪੀ ਨਾਲ ਗੱਲ ਹੋ ਰਹੀ ਹੈ। ਸਾਡੀ ਸਰਕਾਰ ਆਉਣ ‘ਤੇ ਇਹ ਮਾੜੇ ਅਨਸਰ ਬਖਸ਼ੇ ਨਹੀਂ ਜਾਣਗੇ।

LEAVE A REPLY

Please enter your comment!
Please enter your name here