*ਸੀ ਪਾਈਟ ਕੈਂਪ ਬੋੜਾਵਾਲ ਵਿਖੇ ਪੈਰਾ ਮਿਲਟਰੀ ਫੋਰਸਿਸ ਦੀ ਮੁਫਤ ਲਿਖਤੀ ਅਤੇ ਸਰੀਰਿਕ ਸਿਖਲਾਈ ਲਈ ਰਜਿਸਟ੍ਰੇਸ਼ਨ 04 ਦਸੰਬਰ ਤੋਂ ਸ਼ੁਰੂ*

0
45

ਮਾਨਸਾ, 29 ਨਵੰਬਰ: (ਸਾਰਾ ਯਹਾਂ/ਮੁੱਖ ਸੰਪਾਦਕ):
ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਸਿਖਲਾਈ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਬੋੜਾਵਾਲ ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਯੁਵਕਾਂ ਲਈ ਵੱਖ-ਵੱਖ ਫੋਰਸਾਂ ਲਈ ਆਈਆਂ 75,768 ਪੋਸਟਾਂ (ਬੀ.ਐਸ.ਐਫ., ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਆਸਾਮ ਰਾਈਫਲਜ਼ (ਏ.ਆਰ.)) ਦੇ ਲਿਖਤੀ ਪੇਪਰ ਅਤੇ ਸਰੀਰਿਕ ਸਿਖਲਾਈ ਲਈ ਮੁਫ਼ਤ ਸਿਖਲਾਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਕੈਂਪ ਇੰਚਾਰਜ, ਸ੍ਰ ਅਵਤਾਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪੋਸਟਾਂ ਲਈ 28 ਦਸੰਬਰ 2023 ਤੱਕ SSC.NIC.IN ਵੈੱਬਸਾਈਟ ’ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ । ਸਿਖਲਾਈ ਲੈਣ ਦੇ ਚਾਹਵਾਨ ਯੁਵਕ ਦਸਵੀਂ ਜਮਾਤ ਦਾ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਸਮੇਤ 2 ਪਾਸਪੋਰਟ ਸਾਈਜ਼ ਫੋਟੋਗ੍ਰਾਫਜ਼ ਲੈ ਕੇ ਭੀਖੀ  ਬੁਢਲਾਡਾ ਮੇਨ ਰੋਡ ’ਤੇ ਸਥਿਤ ਪਿੰਡ ਬੋੜਾਵਾਲ ਵਿਖੇ ਨਿੱਜੀ ਤੌਰ ’ਤੇ ਕੈਂਪ ਵਿਖੇ 04 ਦਸੰਬਰ 2023 ਤੋਂ ਸਹੀ ਸਵੇਰੇ 09:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 90563-35220, 97792-50214  ’ਤੇ ਸੰਪਰਕ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here