*ਸੀਵਰੇਜ ਬੋਰਡ ਤੇ ਨਗਰ ਕੌਂਸਲ ਦੀ ਬੇਧਿਆਨੀ ਸਲੱਮ ਏਰੀਏ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇਣ ਦੇ ਰੋਹ ਵਿੱਚ:-ਚੋਹਾਨ*

0
49

ਮਾਨਸਾ 28 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ):ਗਰੀਬ ਦੀ ਕੰਨੀ ਤੇ ਚਲਦੀ ਹੈ ਇਹ ਕਹਾਵਤ ਮਾਨਸਾ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਸਬੰਧਤ ਅਧਿਕਾਰੀਆਂ ਵੱਲੋਂ ਸੱਚ ਸਾਬਤ ਸਿਧ ਕਰਦੀ ਹੈ ਅਤੇ ਸੀਵਰੇਜ ਬੋਰਡ ਤੇ ਨਗਰ ਕੌਂਸਲ ਦੀ ਬੇਧਿਆਨੀ ਸਲੱਮ ਏਰੀਏ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੱਲ ਧੱਕਣ ਦੇ ਰੋਹ ਵਿੱਚ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਵਾਰਡ ਨੰਬਰ 2 ਮੋਹਨ ਹੋਲਦਾਰ ਵਾਲੀ ਗਲੀ ਨੇੜੇ ਹੋਮ ਗਾਰਡ ਦਫ਼ਤਰ ਮਾਨਸਾ ਦੇ ਨਿਵਾਸੀਆਂ ਦੀ ਸੀਵਰੇਜ ਸਮੱਸਿਆਵਾਂ ਸਬੰਧੀ ਹੋਈ ਮੀਟਿੰਗ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਇੱਕ ਪਾਸੇ ਤਾਂ ਮਾਨ ਸਰਕਾਰ ਸਰਕਾਰ ਤੁਹਾਡੇ ਦੁਆਰਾ ਦਾ ਨਾਹਰਾ ਦੇ ਰਹੀ ਹੈ ਜਦੋਂ ਕਿ ਦੂਸਰੇ ਪਾਸੇ ਪੀੜਤ ਲੋਕ ਵਾਰ ਵਾਰ ਇਨਸਾਨ ਦੀ ਗੁਹਾਰ ਲਾ ਰਹੇ ਹਨ।ਤੇ ਕੋਈ ਸੁਣਵਾਈ ਜਾ ਇਨਸਾਫ਼ ਨਹੀਂ ਮਿਲ ਰਿਹਾ।
ਸਾਥੀ ਚੋਹਾਨ ਨੇ ਸੂਬਾ ਸਰਕਾਰ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਕਮੇਟੀ ਤੋਂ ਮੰਗ ਕੀਤੀ ਗਈ ਕਿ ਇਸ ਵਿਚ ਸਬੰਧਤ ਅਧਿਕਾਰੀਆਂ ਤੇ ਲੋਕਾਂ ਤੇ ਜਿਨਾਂ ਦੀ ਅਣਗਹਿਲੀ ਕਾਰਨ ਭਿਆਨਕ ਬਿਮਾਰੀਆਂ ਜਨਮ ਲੈਣ ਰਹੀਆਂ ਹਨ ਤੇ ਤੁਰੰਤ ਕਾਰਵਾਈ ਕਰਕੇ ਅਮਲ ਵਿੱਚ ਲਿਆਂਦੀ ਜਾਵੇ। ਅਤੇ ਪੀੜਤਾਂ ਨੂੰ ਨਿਆਂ ਦਿੱਤਾ ਜਾਵੇ।ਇਸ ਸਮੱਸਿਆ ਸਬੰਧੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਰਾਤਰੀ ਜਥੇਬੰਦੀਆਂ ਤੇ ਲੋਕਾਂ ਦੇ ਸਹਿਯੋਗ ਸਦਕਾ ਨਗਰ ਕੌਂਸਲ ਤੇ ਸੀਵਰੇਜ ਬੋਰਡ ਖਿਲਾਫ ਸੰਘਰਸ਼ ਅਰੰਭ ਕੀਤਾ ਜਾਵੇਗਾ।ਜਿਸ ਦੀ ਜ਼ਿੰਮੇਵਾਰੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਦੀ ਹੋਵੇਗੀ।
ਅੰਤ ਵਿੱਚ ਨਗਰ ਨਿਵਾਸੀਆਂ ਵੱਲੋਂ ਨਗਰ ਕੌਂਸਲ ਤੇ ਸੀਵਰੇਜ ਬੋਰਡ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਗੋਗੀ ਸਿੰਘ, ਬਲਵੀਰ ਭੋਲਾ,ਨੱਥਾ ਸਿੰਘ ਪੇਂਟਰ, ਚਰਨਜੀਤ ਕੌਰ, ਅਮ੍ਰਿਤ ਕੌਰ, ਸੁਖਪਾਲ ਕੌਰ,ਅੰਤੋ ਕੌਰ ਆਦਿ ਲੋਕ ਸ਼ਾਮਲ ਹੋਏ।

LEAVE A REPLY

Please enter your comment!
Please enter your name here