ਬੁਢਲਾਡਾ 18, ਅਪ੍ਰੈਲ(ਅਮਨ ਮਹਿਤਾ): ਹਾੜੀ ਦੀ ਫਸਲ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਮਾਰਕਿਟ ਕਮੇਟੀ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਹਦਾਇਤਾ ਨੂੰ ਗੰਭੀਰਤਾ ਨਾਲ ਲੈਦਿਆਂ ਸ਼ਹਿਰ ਦੇ ਸੀਲ ਕੀਤੇ ਗਏ ਵਾਰਡਾਂ ਨਾਲ ਸੰਬੰਧਤ ਲੋਕ ਜ਼ੋ ਹਾੜੀ ਸੀਜ਼ਨ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ. ਇਨ੍ਹਾਂ ਲੋਕਾਂ ਵੱਲੋਂ ਕਰਫਿਊ ਪਾਸ ਲਈ ਦਿੱਤੀਆ ਦਰਖਾਸਤਾ ਤੇ ਮੁੜ ਗੋਰ ਕਰਦਿਆਂ ਮੈਡੀਕਲ ਕਰਾਉਣ ਲਈ ਪਾਸ ਜਾਰੀ ਕਰਨ ਦੀ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਗਈ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ 1 ਤੋਂ 5 ਵਾਰਡ ਤੱਕ ਵੱਖ ਵੱਖ ਖਰੀਦ ਕੇਂਦਰਾ ਨਾਲ ਸੰਬੰਧਤ ਕੰਮ ਕਰਨ ਵਾਲੇ ਲਗਭਗ ਮਜਦੂਰਾ, ਆੜਤੀਆਂ, ਮਨੀਮਾਂ ਅਤੇ ਹੋਰ ਲੋਕਾਂ ਨੇ ਕਰਫਿਊ ਪਾਸ ਲਈ ਮੰਗ ਕੀਤੀ ਗਈ ਸੀ ਜਿਸਤੇ ਮਾਰਕਿਟ ਕਮੇਟੀ ਵੱਲੋਂ ਵਾਰਡ ਨੰਬਰ 1, 3 ਅਤੇ 5 ਨਾਲ ਸੰਬੰਧਤ 184 ਲੋਕਾਂ ਨੂੰ ਪਾਸ ਜਾਰੀ ਕਰ ਦਿੱਤੇ ਸਨ ਅਤੇ ਪ੍ਰਸ਼ਾਸ਼ਨ ਨਾਲ ਸਲਾਹ ਕਰਨ ਤੋਂ ਬਾਅਦ ਵਾਰਡ ਨੰਬਰ 2 ਅਤੇ 4 ਨਾਲ ਸੰਬੰਧਤ 149 ਲੋਕਾਂ ਦੇ ਪਾਸ ਬਣਾਉਣ ਲਈ ਇਨ੍ਹਾਂ ਲੋਕਾਂ ਦੇ ਮੈਡੀਕਲ ਕਰਾਉਣ ਲਈ ਬੇਨਤੀ ਕੀਤੀ ਗਈ. ਉਨ੍ਹਾਂ ਦੱਸਿਆ ਕਿ ਮੈਡੀਕਲ ਤੋਂ ਬਾਅਦ ਵਾਰਡ ਨੰਬਰ 2 ਅਤੇ 4 ਨਾਲ ਸੰਬੰਧਤ ਲੋਕਾਂ ਦੇ ਹਾੜੀ ਦੇ ਸੀਜਨ ਵਿੱਚ ਹਿੱਸਾ ਲੈਣ ਲਈ ਕਰਫਿਊ ਪਾਸ ਜਾਰੀ ਕਰ ਦਿੱਤੇ ਜਾਣਗੇ.