ਕਰੋਨਾ ਦੀ ਔਖੀ ਘੜੀ ਦੌਰਾਨ ਸਿੱਖਿਆ ਵਿਭਾਗ ਬੱਚਿਆਂ ਅਤੇ ਮਾਪਿਆਂ ਲਈ ਹਰ ਯਤਨ ਜਟਾਏਗਾ

0
34

ਮਾਨਸਾ, 18(ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਦੇ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ  ਸੁਰਜੀਤ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਸਮੂਹ ਰੈਗੂਲਰ ਸਕੂਲ ਮੁਖੀਆਂ ਦੀ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸਭਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਚ ਪੜ੍ਹਾਈ ਦੇ ਮਿਆਰ ਨੂੰ ਉਚਾ ਚੁੱਕਣ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਇਸ ਔਖ ਦੀ ਘੜੀ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਹਰ ਪੱਖੋ ਸਹਿਯੋਗ ਕੀਤਾ ਜਾਵੇਗਾ।
ਇਸ ਮੀਟਿੰਗ ਦੌਰਾਨ ਗਜਟਿਡ ਐਜੂਕੇਸ਼ਨ ਸਰਵਿਸ ਐਸੋਸੀਏਸ਼ਨ (ਗੈਸਾ)  ਦੇ ਜ਼ਿਲ੍ਹਾ ਪ੍ਰਧਾਨ  ਡਿਪਟੀ ਡੀ ਈ ਓ ਗੁਰਲਾਭ ਸਿੰਘ ਸਰਾਂ ਵੱਲੋਂ  ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਕੂਲ ਮੁਖੀ ਸਕੂਲਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਗੈਸਾ ਦੇ ਜ਼ਿਲ੍ਹਾ ਸਕੱਤਰ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਫੱਤਾ ਮਾਲੋਕਾ ਨੇ ਕਿਹਾ ਕਿ ਸੁਰਜੀਤ ਸਿੰਘ ਸਿੱਧੂ ਬਹੁਤ ਹੀ ਮਿਹਨਤੀ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਮਾਨਸਾ ਵਿਖੇ ਨਿਯੁਕਤੀ ਹੋਣਾ ਸਭ ਲਈ ਮਾਣ ਵਾਲੀ ਗੱਲ ਹੈ। 
ਵਿਭਾਗੀ ਤੌਰ ‘ਤੇ ਇਸ ਬਾਰੇ  ਜਾਣਕਾਰੀ ਦਿੰਦਿਆਂ  ਉੱਪ ਜ਼ਿਲਾ ਸਿੱਖਿਆ  ਅਫਸਰ ਸੈਕੰਡਰੀ  ਜਗਰੂਪ ਸਿੰਘ ਭਾਰਤੀ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਦੌਰਾਨ ਸਮੂਹ ਸਕੂਲ ਮੁਖੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਆਪਣੀ ਰਸਮੀ ਜਾਣ ਪਹਿਚਾਣ ਕਰਾਉਣ ਦੇ ਨਾਲ ਨਾਲ ਆਪੋ ਆਪਣੇ ਸਕੂਲਾਂ ਅੰਦਰ ਚੱਲ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ।ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੁਰਜੀਤ ਸਿੰਘ ਸਿੱਧੂ ਵੱਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਹੋਈ ਵੀਡੀਓ ਕਾਨਫਰੰਸ ਦੌਰਾਨ ਵਿਚਾਰੇ ਗਏ ਮੁੱਦਿਆਂ ਬਾਰੇ ਸਮੂਹ ਸਕੂਲ ਮੁਖੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ । ਉਨ੍ਹਾਂ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ  ਬੱਚਿਆਂ ਅਤੇ ਮਾਪਿਆਂ ਦੀ ਕਰੋਨਾ ਰੋਕਥਾਮ ਬਾਰੇ ਅਗਵਾਈ ਕਰਨ ਲਈ ਕਿਹਾ ਗਿਆ । ਸਮੂਹ ਹਾਜ਼ਰੀਨ ਨੂੰ ਆਨਲਾਈਨ ਦਾਖਲਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ, ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਦਸਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਨੂੰ ਸਟੱਡੀ ਮਟੀਰੀਅਲ ਭੇਜਣ ਦੇ ਨਾਲ ਨਾਲ ਪ੍ਰੇਰਿਤ ਕਰਨ ਲਈ ਕਿਹਾ ਗਿਆ । ਛੇਵੀਂ ਤੋਂ ਬਾਰ੍ਹਵੀਂ ਤੱਕ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੂੰ ਈ ਕੰਟੈਂਟ  ਅਤੇ ਪੀਡੀਐੱਫ ਕਿਤਾਬਾਂ ਭੇਜਣ ਲਈ ਕਿਹਾ ਗਿਆ । ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਇਸ ਸੰਕਟਕਾਲੀਨ ਸਥਿਤੀ ਵਿੱਚ  ਬੱਚਿਆਂ ਨੂੰ  ਮੋਬਾਈਲ ਫੋਨਾਂ ,ਰੇਡੀਓ ,ਟੀਵੀ ਆਦਿ ਬਿਜਲੀ  ਬਿਜਲਈ ਸਾਧਨਾਂ ਰਹੀ ਪੜ੍ਹਾਈ ਨਾਲ ਜੋੜੀ ਰੱਖਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ । ਇਸ ਮੌਕੇ  ਸਕੂਲ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ , ਰਾਜੇਸ਼ ਬੁਢਲਾਡਾ,ਪੜ੍ਹੋ ਪੰਜਾਬ ਦੇ ਜ਼ਿਲ੍ਹਾ ਮੈਂਟਰਜ਼  ਬਲਜਿੰਦਰ ਜੋੜਕੀਆਂ ,ਰੁਪਿੰਦਰ ਦੇਵਗਨ ਤਰਸੇਮ ਸਿੰਘ ਔਲਖ ਆਪਣੀਆਂ ਸਮੁੱਚੀਆਂ ਟੀਮਾਂ ਸਮੇਤ ਹਾਜ਼ਰ ਸਨ ।  ਜ਼ਿਲ੍ਹਾ ਸਮਾਰਟ ਮੈਂਟਰ ਪ੍ਰਿੰਸੀਪਲ ਅਸ਼ੋਕ ਕੁਮਾਰ ਵੱਲੋਂ ਸਮਾਰਟ ਸਕੂਲ ਪਾਲਿਸੀ ਬਾਰੇ ਸਕੂਲ ਮੁਖੀਆਂ ਨੂੰ ਜਾਣਕਾਰੀ ਦਿੱਤੀ ਗਈ । ਇਸ ਵੀਡੀਓ ਕਾਨਫਰੰਸ ਦੌਰਾਨ   ਸੁਨੀਲ ਕੱਕੜ, ਓਮ ਪ੍ਰਕਾਸ਼ ਮਿੱਡਾ, ਮੈਡਮ ਪਦਮਨੀ ,ਡਾ. ਬੂਟਾ ਸਿੰਘ ਸੇਖੋਂ ਅੰਗਰੇਜ਼ ਸਿੰਘ , ਅੰਜਨਾ ਧੀਮਾਨ , ਹਰਿੰਦਰ ਸਿੰਘ ਮੱਤੀ , ਵਿਜੈ ਕੁਮਾਰ ,ਮੁਕੇਸ਼ ਕੁਮਾਰ , ਗੁਰਦਾਸ ਸਿੰਘ ਸੇਖੋਂ , ਭੁਪੇਸ਼ ਕੁਮਾਰ  ਆਦਿ ਸਮੇਤ ਜ਼ਿਲ੍ਹੇ ਦੇ ਸਕੂਲ ਮੁਖੀ ਵੱਡੀ ਗਿਣਤੀ ਵਿੱਚ ਮੌਜੂਦ ਸਨ ।

LEAVE A REPLY

Please enter your comment!
Please enter your name here