*ਸੀਪੀਆਈ (ਐੱਮਐੱਲ )ਲਿਬਰੇਸ਼ਨ ਵੱਲੋਂ 7 ਅਤੇ 8 ਜੂਨ ਨੂੰ ਵਿਧਾਇਕਾਂ ਦਾ ਘਿਰਾਓ ਕਰਨ ਦਾ ਐਲਾਨ*

0
16

ਬੋਹਾ 1,ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ ) -ਪੰਜਾਬ ਦੀ ਕਾਂਗਰਸ ਦੇ ਨਾਲ ਹਰ ਪਾਰਟੀ ਦੇ ਵਿਧਾਇਕ ਚੁਣੇ ਹੋਏ ਨੁਮਾਇਂਦੇ ਦਾ ਰੋਲ ਮਜਦੂਰ ਵਿਰੋਧੀ ਹੀ ਰਿਹਾ ਹੈ ਇਸ ਲਈ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਪਾਰਟੀ ਵੱਲੋਂ ਹਿਸਾਬ ਦਿਓ, ਜਵਾਬ ਦਿਓ ਨਾਹਰੇ ਹੇਠ 7,8 ਜੂੰਨ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾ ਤੇ ਦਫਤਰਾਂ ਅੱਗੇ ਦੋ ਦਿਨਾਂ ਦੇ ਧਰਨੇ ਲਾਕੇ ਪੰਜ ਸਾਲਾਂ ਦੀ ਕਾਰਜਕਾਰੀ ਦਾ ਹਿਸਾਬ ਲਿਆ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਜਥੇਬੰਦੀ ਦੇ ਸੂਬਾ ਆਗੂ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਪਿੰਡ ਹਾਕਮਵਾਲਾ ਭੀਮੜਾ ਸੰਦਲੀ ਮਲਕੋਂ ਗਾਮੀਵਾਲਾ ਆਦਿ ਵਿਖੇ ਇਕੱਠਾਂ ਨੂੰ ਸੰਬੋਧਨ  ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮਜਦੂਰਾਂ, ਕਿਸਾਨਾਂ, ਨੌਜਵਾਨਾਂ ਨੂੰ 7 ਜੂੰਨ ਨੂੰ ਬੁਢਲਾਡਾ ਹਾਲਕੇ ਦੇ ਵਿਧਾਇਕਾਂ ਬੁੱਧ ਰਾਮ ਦੇ ਘਰ ਅੱਗੇ ਧਰਨੇ ਵਿੱਚ ਪਹੁਚਣਾ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਨਵੀਂ ਪਾਰਲੀਮੈਂਟ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਉਸਾਰੀ ਉਪਰ 20 ਹਜ਼ਾਰ ਕਰੋੜ ਖਰਚਣ ਵਾਲੀ ਮੋਦੀ ਸਰਕਾਰ ਦੇ ਰਾਜ ਵਿੱਚ ਲੋਕ ਭੁੱਖ ਤੇ ਬਿਨਾ ਦਵਾਈਆਂ ਨਾਲ ਮਰਨ ਲਈ ਮਜ਼ਬੂਰ ਹਨ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਬਿਮਾਰੀ ਸਮੇਂ ਸੇਹਤ ਸਹੂਲਤਾਂ ਦੇ ਮਾੜੇ ਪਰਬੰਧ ਨੇ ਸਾਬਤ ਕਰ ਦਿੱਤਾ ਹੈ ਕੈਪਟਨ, ਬਾਦਲਾਂ ਨੇ ਲੋਕਾਂ ਦੀ ਸੇਹਤ ਸਹੂਲਤਾਂ ਦਾ ਪਰਬੰਧ ਕਰਨ ਦੀ ਥਾਂ ਆਪਣੀ ਜਾਇਦਾਦ ਇਕੱਠੀ ਕੀਤੀ ਹੈ ਜਿਸ ਕਾਰਣ ਅੱਜ ਲੋਕ ਬਿਮਾਰੀ ਵਿੱਚ ਬਿਨਾ ਇਲਾਜ਼ ਮਰ ਰਹੇ ਹਨ।ਮਜ਼ਦੂਰ ਆਗੂ ਨੇ ਆਖਿਆ ਕਿ ਮੌਜੂਦਾ ਕਾਂਗਰਸ ਸਰਕਾਰ ਦੀ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ  ਅਤੇ ਇਹ ਹਰ ਵਰਗ ਨਾਲ ਕੀਤੇ ਵੱਡੇ ਵੱਡੇ ਵਾਅਦੇ ਪੂਰੇ ਕਰਨ ਵਿੱਚ ਅਸਮਰਥ ਰਹੀ ਹੈ ਜਿਸ ਕਾਰਨ ਜਨਤਾ ਮੌਜੂਦਾ ਸਰਕਾਰ ਤੋਂ ਹਿਸਾਬ ਮੰਗ ਰਹੀ ਹੈ ।ਕਾਮਰੇਡ ਸਮਾਓਂ ਨੇ ਆਖਿਆ ਕਿ ਵਿਧਾਇਕ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਹਰ ਹਲਕੇ ਵਿਚ ਜਥੇਬੰਦੀ ਵੱਲੋਂ ਵਿਧਾਇਕ ਦਾ ਘਿਰਾਓ ਕੀਤਾ ਜਾਵੇਗਾ   ਕਿਉਂਕਿ ਹਲਕੇ ਦੀਆਂ ਸਮੱਸਿਆ ਨੂੰ ਉਠਾਉਣਾ ਹਲਕਾ ਵਿਧਾਇਕ ਦਾ ਫ਼ਰਜ਼ ਹੁੰਦਾ ਹੈ ਅਤੇ ਇਹ ਇਸ ਸਬੰਧ ਵਿਚ ਬਿਲਕੁਲ  ਫੇਲ੍ਹ ਸਾਬਤ ਹੋਏ ਹਨ  ।ਇਸ ਮੌਕੇ ਕਾਮਰੇਡ ਜੀਤ ਸਿੰਘ ਬੋਹਾ ਕਾਮਰੇਡ ਮੱਖਣ ਸਿੰਘ ਉੱਡਤ ਜਗਤਾਰ ਸਿੰਘ ਗਾਮੀਵਾਲਾ ਸੁਖਵਿੰਦਰ ਸਿੰਘ ਬੋਹਾ  ਸੁਖਵੀਰ ਸਿੰਘ ਖਾਰਾ ਕਿਸਾਨ ਆਗੂ ਜਗਬੀਰ ਸਿੰਘ ਮਾਨ ਆਦਿ ਨੇ ਵੀ ਸੰਬੋਧਨ ਕੀਤਾ  ।

NO COMMENTS