*ਬੀਤੀ ਰਾਤ ਤੇਜ ਝੱਖੜ ਨਾਲ ਘਰ ਦੀ ਡਿੱਗੀ ਛੱਤ ਬਾਲ ਬਾਲ ਬਚਿਆ ਪਰਿਵਾਰ*

0
62

ਬਰੇਟਾ 1,ਜੂਨ(ਸਾਰਾ ਯਹਾਂ/ਰੀਤਵਾਲ) ਨਜ਼ਦੀਕੀ ਪਿੰਡ ਅਕਬਰਪੁਰ ਖੁਡਾਲ ਵਿਖੇ ਬੀਤੀ ਰਾਤ ਤੇਜ ਝੱਖੜ ਤ¨ਫਾਨ ਨਾਲ ਇਕ ਗਰੀਬ ਪਰਿਵਾਰ
ਨਾਲ ਸੰਬੰਧਤ ਵਿਅਕਤੀ ਦੇ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ
ਪਰਿਵਾਰਕ ਮੈਂਬਰ ਕਾਲਾ ਸਿੰਘ ਨੇ ਦੱਸਿਆ ਕਿ ਬੀਤੀ ਸੋਮਵਾਰ ਦੀ ਰਾਤ ਆਏ ਤੇਜ ਝੱਖੜ ਅਤੇ ਤੂਫਾਨ
ਸਮੇਂ ਘਰ ਦੇ ਵਰਾਂਡੇ ਦੀ ਛੱਤ ਡਿੱਗ ਗਈ ਅਤੇ ਛੱਤ ਡਿੱਗਣ ਦੇ ਕਾਰਨ ਸਾਡਾ ਕਾਫੀ ਨੁਕਸਾਨ ਹੋ ਗਿਆ ਪਰ
ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਉਨ੍ਹਾਂ ਕਿਹਾ ਕਿ ਛੱਤ ਹੇਠ ਪਿਆ ਸਮਾਨ ਟੁੱਟ ਗਿਆ ਪਰ ਉਸ
ਸਮੇਂ ਕੋਈ ਵਰਾਂਡੇ ‘ਚ ਮੌਜੂਦ ਨਾ ਹੋਣ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ । ਇਸ ਗਰੀਬ ਪਰਿਵਾਰ ਦੇ ਲਈ
ਸਹਾਇਤਾ ਦੀ ਮੰਗ ਕਰਦੇ ਹੋਏ ਸਮਾਜਸੇਵੀ ਮਾਸਟਰ ਜਸਵੀਰ ਸਿੰਘ ਖੁਡਾਲ ਨੇ ਦੱਸਿਆ ਕਿ ਪਰਿਵਾਰ ਤੇ
ਰਾਤੀਂ ਕੁਦਰਤ ਦਾ ਕਹਿਰ ਵਾਪਰ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੇ ਹਾਲਾਤ ਐਨੇ ਨਾਜੁਕ ਹਨ
ਕਿ ਮਕਾਨ ਬਣਾਉਣ ਦੇ ਲਈ ਵੀ ਪਰਿਵਾਰ ਕੋਲ ਕੋਈ ਪੈਸਾ ਨਹੀਂ ਹੈ ਅਤੇ ਇਸ ਪਰਿਵਾਰ ਕੋਲ ਰਹਿਣ ਦੇ ਲਈ ਵੀ
ਸਿਰਫ ਕੜੀਆਂ ਦਾ ਇੱਕ ਕਮਰਾ ਅਤੇ ਵਰਾਂਡਾ ਹੀ ਸੀ ਪਰ ਬੀਤੀ ਰਾਤ ਵਰਾਂਡੇ ਦੇ ਢਹਿ ਜਾਣ ਕਾਰਨ ਪਰਿਵਾਰ ਲਈ
ਹੋਰ ਵੀ ਮੁਸ਼ਕਿਲ ਖੜ੍ਹੀ ਹੋ ਗਈ ਹੈ । ਸਮਾਜਸੇਵੀ ਖੁਡਾਲ ਨੇ ਕਿਹਾ ਕਿ ਅੱਜ ਤੋਂ ਲੱਗਭਗ ਨੌ ਮਹੀਨੇ ਪਹਿਲਾਂ
ਪ੍ਰਧਾਨ ਮੰਤਰੀ ਗ੍ਰਮੀਣ ਆਵਾਸ ਯੋਜਨਾ ਤਹਿ ਇਸ ਪਰਿਵਾਰ ਦਾ ਮਕਾਨ ਬਣਾਉਣ ਦੇ ਲਈ ਲਿਸਟ ‘ਚ ਨਾਮ
ਆਇਆ ਸੀ ਪ੍ਰੰਤੂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਗਰੀਬ ਪਰਿਵਾਰ ਨੂੰ ਹਾਲੇ ਤੱਕ ਮਕਾਨ ਬਣਾਉਣ
ਦੇ ਲਈ ਇੱਕ ਵੀ ਕਿਸਤ ਜਾਰੀ ਨਹੀਂ ਹੋਈ , ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ
ਅਜਿਹੇ ਲੋੜਵੰਦ ਪਰਿਵਾਰਾਂ ਦੀ ਪਹਿਲ ਦੇ ਆਧਾਰ ਤੇ ਸਾਰ ਲੈਣ ਦੀ ।

LEAVE A REPLY

Please enter your comment!
Please enter your name here