*ਕੋਰੋਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਨਹਿਰੂ ਯੁਵਾ ਕੇਂਦਰ ਸਗੰਠਨ ਅਤੇ ਯੂਨੀਸਫ ਵੱਲੋਂ ਸਾਝੇ ਤੋਰ ਤੇ ਚਲਾਈ ਜਾ ਰਹੀ ਮੁਹਿੰਮ*

0
61

ਮਾਨਸਾ 1.ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨਹਿਰੂ ਯੁਵਾ ਕੇਂਦਰ ਸਗੰਠਨ ਭਾਰਤ ਸਰਕਾਰ ਵੱਲੋਂ ਯੂਨੀਸਫ ਦੇ ਸਹਿਯੋਗ ਨਾਲ  ਯੰਗ ਵੇਰਿਅਰ (ਯੁਵਾ ਯੋਧੇ) ਬੈਨਰ ਹੇਠ ਨੋਜਵਾਨਾਂ ਨੂੰ ਕੋਰੋਨਾ ਪ੍ਰਤੀ ਜਾਗਰੂਕਤਾ ਅਤੇ ਜਾਣਕਾਰੀ ਦੇਣ ਹਿੱਤ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਵਿਸਤ੍ਰਤ ਜਾਣਕਾਰੀ ਦੇਣ ਲਈ ਇੱਕ ਰੋਜਾ ਟਰੇਨਿੰਗ ਕਮ ਮੀਟਿੰਗ ਸ਼੍ਰੀ ਬਿਕਰਮ ਸਿੰਘ ਗਿੱਲ ਰਾਜ ਨਿਰਦੇਸ਼ਕ ਪੰਜਾਬ ਚੰਡੀਗੜ ਦੀ ਪ੍ਰਧਾਨਗੀ ਹੇਠ ਆਨਲਾਈਨ ਕੀਤੀ ਗਈ।ਇਸ ਟਰੇਨਿਗ ਵਿੱਚ  ਪੰਜਾਬ ਦੇ ਸਮੂਹ ਜਿਲ੍ਹਾ ਯੂਥ ਅਫਸਰ,ਲੇਖਾ ਅਤੇ ਪ੍ਰੋਗਰਾਮ ਸਹਾਇਕ ਅਤੇ ਨੈਸ਼ਨਲ ਯੁਵਾ ਵਲੰਟੀਅਰਜ ਨੇ ਭਾਗ ਲਿਆ।ਯੂਨੀਸਫ ਵੱਲੋਂ ਇਸ ਟਰੇਨਿੰਗ ਲਈ ਮੁੱਖ ਸਦਰੰਭ ਵਿਅਕਤੀ ਵੱਜੋਂ ਸ਼੍ਰੀ ਪ੍ਰਭਾਸ਼ ਉਪਧਿਆਏ ਅਤੇ ਤ੍ਰਿਪਤ ਕੌਰ ਨੇ ਸ਼ਮੂਲੀਅਤ ਕੀਤੀ।
ਟਰੇਨਿੰਗ ਦੀ ਸ਼ਰੂਆਤ ਕਰਦਿਆਂ ਪੰਜਾਬ ਅਤੇ ਚੰਡੀਗੜ ਦੇ ਨਿਰਦੇਸ਼ਕ ਸ਼੍ਰੀ ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ  ਪੰਜਾਬ ਅਤੇ ਚੰਡੀਗੜ ਦਾ ਸਮੂਹ ਸਟਾਫ ਅਤੇ ਵਲੰਟੀਅਰਜ ਕੋੋਰੋਨਾ ਮਹਾਮਾਂਰੀ ਵਿੱਚ ਲੋਕਾਂ ਨੂੰ ਜਾਗੂਕ ਕਰਨ ਨੂੰ ਇੱਕ ਮਿਸ਼ਨ ਦੇ ਤੋਰ ਤੇ ਲੇ ਰਿਹਾ ਹੈ  ਮਾਰਚ 2020 ਤੋਂ ਹੀ ਲਗਾਤਾਰ ਇੱਕ ਮਿਸ਼ਨ ਦੇ ਤੋਰ ਤੇ ਕੰਮ ਕਰ ਰਹੇ ਹਨ ਜਿਸ ਵਿੱਚ ਯੂਥ ਕਲੱਬਾਂ ਵੱਲੋ ਘਰਾਂ ਵਿੱਚ ਹੀ ਮਾਸਕ,ਪੀ.ਪੀ.ਕਿੱਟਾਂ ਲੋੜਵੰਦਾਂ ਨੂੰ ਰਾਸ਼ਨ ਅਤੇ ਲੰਗਰ,ਕੋਰੋਨਾ ਟੈਸਟ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।ਇਸ ਤੋ ਇਲਾਵਾ ਨਹਿਰੂ ਯੁਵਾ ਕੇਂਦਰਾਂ ਦੇ ਵਲੰਟੀਅਰ ੁਿਸਹਤ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਣ ਮੁਹਿੰਮ ਲਈ ਸਹਿਯੋਗ ਕਰ ਰਹੇ ਹਨ। ਇਸ ਤੋ ਇਲਵਾ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰ ਪਿੰਡਾਂ ਦੀਆਂ ਅਨਾਜ ਮੰਡੀਆਂ ਵਿੱਚ ਅਤੇ ਪਿੰਡ ਵਿੱਚ ਲਗ ਰਹੇ ਠੀਕਰੀ ਪਹਿਰੇ ਵਿੱਚ ਵੀ ਸਹਿਯੋਗ ਦੇ ਰਹੇ ਹਨ।ਸ਼੍ਰੀ ਗਿੱਲ ਨੇ ਇਹ ਵੀ ਦੱਸਿਆ ਕਿ ਕਿ ਇਸ ਤੋ ਇਲਾਵਾ ਲੋਕਾਂ ਨੂੰ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕਰਨ ਲਈ ਵੀ ਸਟਿੱਕਰ,ਪੈਮਫਲੇਟ,ਫਲੈਕਸ ਬਚਾਕੇ ਵੰਡੇ ਗਏ ਹਨ।
ਯੂਨੀਸਫ ਵੱਲੋ ਚਲਾਏ ਜਾ ਰਹੇ ਪ੍ਰਾਜੋਕੇਟ ਬਾਰੇ ਜਾਣਕਾਰੀ ਦਿੰਦਆਂ ਸ਼੍ਰੀ ਗਿੱਲ ਨੇ ਕਿਹਾ ਕਿ ਹਰ ਜਿਲ੍ਹੇ ਵਿੱਚ ਇੱਕ ਹਜਾਰ ਤੋਂ ਉਪਰ ਵਲੰਂਟੀਅਰ ਬਣਾੲੈ ਜਾਣਗੇ ਅਤੇ ਹਰ ਵਲੰਟੀਅਰ ਆਪਣੇ ਤੋਰ ਤੇ ਅੱਗੇ ਦਸ ਪ੍ਰੀਵਾਰਾਂ ਨੂੰ ਆਪਣੇ ਨਾਲ ਜੋੜ ਕੇ ਜਾਗਰੂਕ ਕਰਨਗੇ।ਉਹਨਾਂ ਇਹ ਵੀ ਕਿਹਾ ਕਿ ਜਿਸ ਉਤਸ਼ਾਹ ਨਾਲ ਇਸ ਮੁਹਿੰਮ ਵਿੱਚ ਲੋਕ ਭਾਗ ਲੇ ਰਹੇ ਹਨ ਇਹ ਟੀਣਾ ਸਹਿਜੇ ਹੀ ਪੂਰਾ ਕਰ ਲਿਆ ਜਾਵੇਗਾ,ਬਲਕਿ ਇਸ ਵਿੱਚ ਵਾਧਾ ਵੀ ਕੀਤਾ ਜਾਵੇਗਾ।
ਟਰੇਨਿੰਗ ਵਿੱਚ ਮੁੱਖ ਸਦਰੰਭ ਵਿਅਕਤੀ ਵੱਜੋ ਸ਼ਾਮਲ ਹੋਏ ਸ਼੍ਰੀ ਪ੍ਰਭਾਸ਼ ਉਪਧਿਆਏ ਨੇ ਯੂਨੀਸਫ ਦੀ ਇਸ ਮੁਹਿੰਮ ਨਾਲ ਕਿਵੇਂ ਜੁੱੜਿਆ ਜਾ ਸਕਦਾ ਹੈ ਬਾਰੇ ਵਲੰਟੀਅਰਜ ਨੂੰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਤਿੰਨ ਤਰੀਕੇ ਨਾਲ ਨੋਜਵਾਨ ਇਸ ਯੂਨੀਸਫ ਮੁਹਿੰਮ ਨਾਲ ਜੁੜ੍ਹ ਸਕਦਾ ਹੈ। ਪਹਿਲਾ ਵਟਸਅਪ ਨੰਬਰ 9650414141 ਤੇ ੈੂਾਂਅ  ਮੈਸਜ ਭੇਜਣ ਨਾਲ ਜੇਕਰ ਕਿਸੇ ਵਿਅਕਤੀ ਕੋਲ ਸਮਾਰਟ ਫੋਨ ਨਹੀ ਤਾਂ ਉਹ 080-66019225 ਨੰਬਰ ਤੇ ਮਿਸ ਕਾਲ ਦੇ ਕੇ ਅਤੇ ਫੈਸਬੁੱਕ ਜਾਂ ਟੈਲੀਗ੍ਰਾਮ ਰਾਂਹੀੌ ਵੀ ਜੁੜਿਆ ਜਾ ਸਕਦਾ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਮੁਹਿੰਮ, ਵਿੱਚ ਪੰਜਾਹ ਲੱਖ ਨੋਜਵਾਨਾਂ ਨੂੰ ਯੰਗ ਵੈਰੀਅਰ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਹ ਪੰਜਾਹ ਲੱਖ ਨੋਜਵਾਨ ਅੱਗੇ ਆਪਣੇ ਪ੍ਰੀਵਾਰ ਦੇ 10 ਵਿਅਕਤੀਆਂ ਨੂੰ ਕੋਰੋਨਾ ਪ੍ਰਤੀ ਜਾਣਕਾਰੀ ਦੇਣਗੇ ਇਸ ਤਰਾਂ ਤਕਰੀਬਨ ਪੰਜ ਕਰੋੜ ਲੋਕਾਂਨੂੰ ਇਹ ਜਾਣਕਾਰੀ ਆਉਣ ਵਾਲੇ ਤਿੰਨ ਮਹਿਨੇ ਵਿੱਚ ਦਿੱਤੀ ਜਾਵੇਗੀ।
 ਟਰੇਨਿੰਗ ਵਿੱਚ ਭਾਗ ਲੇਦਿਆਂ ਯੂਨੀਸਫ ਪੰਜਾਬ ਦੇ ਇੰਚਾਰਜ ਤ੍ਰਿਪਤ ਕੌਰ ਨੇ ਸਮੂਹ ਵਲੰਟੀਅਰਜ ਦੀਆਂ ਸੰਕਾਵਾ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਮੈਡਮ ਤ੍ਰਿਪਤ ਕੌਰ ਨੇ ਇਹ ਵੀ ਕਿਹਾ ਕਿ ਜੋ ਵਲੰਟੀਅਰ ਯੂਨੀਸਫ ਵੱਲੋ ਦਿੱਤੇ ਗਏ ਪੰਜ ਟਾਸਕ ਨੂੰ ਪੂਰਾ ਕਰੇਗਾ ਉਸ ਨੂੰ ਨਗਦ ਇਨਾਮ ਤੋ ਇਲਾਵਾ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ।
ਟਰੇਨਿੰਗ ਕਮ ਮੀਟਿੰਗ ਨੂੰ ਡਿਪਟੀ ਡਾਇਰੇਕਟਰ ਪਰਮਜੀਤ ਸਿੰਘ ਮੋਹਾਲੀ,ਨਿਤਆਨੰਦ ਯਾਦਵ ਜਲੰਧਰ,ਮਿਸਜ ਉਮਕਾਰ ਸਵਾਮੀ ਬਰਨਾਲਾ ਸਰਬਜੀਤ ਸਿੰਘ ਮਾਨਸਾ,ਮਿਸ ਅੰਜਲੀ ਚੋਧਰੀ ਸੰਗਰੂਰ,ਰਾਕੇਸ਼ ਕੁਮਾਰ ਹੁਸ਼ਿਆਰਪੁਰ ਮਿਸ ਅਕਾਸ਼ਾ ਅਮ੍ਰਿਤਸਰ ਨੈਹਾ ਫਤਿਹਗੜ ਸਾਹਿਬ ਸਮੂਹ ਜਿਲ੍ਹਾ ਯੂਥ ਅਫਸਰ ਅਤੇ ਸੰਦੀਪ ਘੰਡ,ਵਿਜੇ ਸਿੰਘ ਰਾਣਾ,ਅਮਰਜੀਤ ਕੌਰ ਮਨਜੀਤ ਸਿੰਘ ਸਮੂਹ ਲੇਖਾ ਅਤੇ ਪ੍ਰੋਗਰਾਮ ਸਹਾਇਕ ਅਤੇ ਵੱਖ ਬਲਾਕਾਂ ਦੇ 150 ਦੇ ਕਰੀਬ ਵਲੰਟੀਅਰ ਨੇ ਭਾਗ ਲਿਆ।

LEAVE A REPLY

Please enter your comment!
Please enter your name here