*ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਕੀਤਾ ਅਧਿਆਪਕਾਂ ਦਾ ਸਨਮਾਨ*

0
60

ਬੁਢਲਾਡਾ 6 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ): ਸਿੱਖਿਆ ਦੇ ਖੇਤਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਐੱਸਪੀ ਪ੍ਰਭਜੋਤ ਕੌਰ ਬੇਲਾ, ਡਾ ਰਮੇਸ਼ ਚੰਦਰ ਜੈਨ ਅਤੇ ਈਸ਼ੂ ਕੁਮਾਰ ਬੈਂਕ ਮੈਨੇਜਰ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਾਮਿਲ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਸਮਾਜ ਵਿੱਚ ਅਧਿਆਪਕਾਂ ਦੀ ਭੂਮਿਕਾ ਅਤੇ ਯੋਗਦਾਨ ਬਹੁਤ ਮਹੱਤਵਪੂਰਨ ਹੈ। ਅਧਿਆਪਕ ਹੀ ਰਾਸ਼ਟਰ ਨਿਰਮਾਤਾਵਾਂ ਨੂੰ ਦੇਸ਼ ਦੀ ਤਰੱਕੀ ਅਤੇ ਪ੍ਰਫੁੱਲਤਾ ਲਈ ਸਹਾਇਕ ਸਿੱਧ ਹੋਏ ਹਨ। ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ, ਪ੍ਰਿੰਸੀਪਲ ਅਰੁਣ ਕੁਮਾਰ ਗਰਗ, ਬੀਪੀਈਓ ਅਮਨਦੀਪ ਸਿੰਘ, ਰਵਿੰਦਰ ਸਿੰਗਲਾ, ਵਨੀਤ ਕੁਮਾਰ, ਸੇਵਾਮੁਕਤ ਅਧਿਆਪਕ ਪ੍ਰਿੰਸੀਪਲ ਜਗਜੀਤ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ ਭੱਠਲ, ਡਾ ਪਰਮਜੀਤ ਸਿੰਘ ਵਿਰਦੀ, ਅਵਤਾਰ ਸਿੰਘ ਬੀਪੀਈਓ, ਮਾਸਟਰ ਸੱਤਪਾਲ ਗਰਗ, ਮਾਸਟਰ ਵਿਮਲ ਜੈਨ, ਮੈਡਮ ਪ੍ਰੋਮਿਲਾ ਬਾਲਾ, ਮੈਡਮ ਸਰੋਜ ਬਾਲਾ ਜਸਵੀਰ ਕੌਰ ਅਤੇ ਪ੍ਰੋਮਿਲਾ ਵਰਮਾ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਗਲਾ,  ਦਰਸ਼ਨ ਕੁਮਾਰ ਨਰੰਜਣ ਬੋਹਾ ਡਾ ਕਸ਼ਮੀਰ ਸਿੰਘ ਦਰਸ਼ਨ ਸਿੰਘ ਮਨੋਜ ਸ਼ਰਮਾ ਤੋਂ ਇਲਾਵਾ ਦੇਵਕੀ ਨੰਦਨ ਸ਼ਰਮਾ ਜਗਦੀਸ਼ ਸ਼ਰਮਾ ਦੇਸ ਰਾਜ ਬਾਂਸਲ  ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here