
ਸਰਦੂਲਗੜ੍ਹ, 11 ਅਪ੍ਰੈਲ(ਸਾਰਾ ਯਹਾਂ/ਬਲਜੀਤ ਪਾਲ) : ਪਿਛਲੇ ਚਾਰ ਦਹਾਕਿਆਂ ਤੋਂ ਇਲਾਕੇ ਦੇ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਨਿਧੱੜਕ ਪੱਤਰਕਾਰ ਪਵਨ ਕੁਮਾਰ ਸਿੰਗਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਨਚੇਤ ਦੇਹਾਂਤ ਹੋ ਗਿਆ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਸਰਦੂਲਗਡ਼੍ਹ ਵਿਖੇ ਕੀਤਾ ਗਿਆ। ਇਸ ਦੌਰਾਨ ਸਮਾਜਿਕ, ਰਾਜਨੀਤਿਕ, ਮੀਡੀਆ ਕਲੱਬ ਤੇ ਕਾਰੋਬਾਰ ਜਗਤ ਦੀਆ ਸ਼ਖ਼ਸੀਅਤਾਂ ਨੇ ਉਹਨਾਂ ਦੇ ਪੁੱਤਰ ਰਮਨਦੀਪ ਸਿੰਗਲਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੋਕੇ ਜਤਿੰਦਰ ਸਿੰਘ ਸੋਢੀ, ਤਰਸੇਮ ਚੰਦ ਭੋਲੀ, ਨੇਮ ਚੰਦ ਚੋਧਰੀ, ਕੁਲਦੀਪ ਸਿੰਘ, ਬੋਬੀ ਜੈਨ, ਮਾਸਟਰ ਪਰਸ਼ੋਤਮ ਲਾਲ, ਰਾਜੇਸ਼ ਗਰਗ, ਭੁਪਿੰਦਰ ਸਿੰਘ ਸਰਾ, ਹੇਮੰਤ ਹਨੀ, ਸਿਵਜੀ ਰਾਮ, ਗੁਰਸੇਵਕ ਸਿੰਘ ਖਹਿਰਾ ਆਦਿ ਹਾਜ਼ਰ ਸਨ।
