*ਭਗਵਾਨ ਸ੍ਰੀ ਪਰਸ਼ੂਰਾਮ ਗਊਸ਼ਾਲਾ ਦੀ ਉਸਾਰੀ ਦਾ ਕੰਮ ਜ਼ੋਰਾਂ ਤੇ ਸਾਰੇ ਸ਼ਹਿਰ ਵਾਸੀ ਸਹਿਜੋਗ ਕਰਨ*

0
58

ਮਾਨਸਾ 11ਅਪਰੈਲ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਲੱਲੂਆਣਾ ਰੋਡ ਤੇ ਬੇਸਹਾਰਾ ਪਸ਼ੂਆਂ ਲਈ ਬਣਾਈ ਜਾ ਰਹੀ ਧਰਮਸ਼ਾਲਾ ਭਗਵਾਨ ਸ੍ਰੀ ਪਰਸ਼ੂਰਾਮ ਗਊਸ਼ਾਲਾ ਦੇ ਮੌਜੂਦਾ ਸੇਵਾਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਡੇ ਕੋਲ ਇਸ ਵਕਤ ਸੌ ਦੇ ਕਰੀਬ ਬੇਸਹਾਰਾ ਪਸ਼ੂ ਹਨ। ਜਿਨ੍ਹਾਂ ਨੂੰ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਗਊਸ਼ਾਲਾ ਦੀ ਚਾਰਦੀਵਾਰੀ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ।ਜੋ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਮਿਸਤਰੀ ਅਤੇ ਲੇਬਰ ਗਊਸ਼ਾਲਾ ਦੀ ਚਾਰਦੀਵਾਰੀ ਕਰ ਰਹੇ ਹਨ ।ਬਹੁਤ ਜਲਦੀ ਗਊਸ਼ਾਲਾ ਕੰਪਲੀਟ ਕਰ ਲਈ ਜਾਵੇਗੀ ਅਤੇ ਸਾਰੇ ਬੇਸਹਾਰਾ ਪਸ਼ੂਆਂ ਨੂੰ ਕਿੱਥੇ ਰੱਖਿਆ ਜਾਵੇਗਾ। ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਲਈ ਹਰੇ ਚਾਰੇ ਅਤੇ ਤੂੜੀ ਦੀ ਸੇਵਾ ਕੀਤੀ ਜਾਵੇ। ਅਤੇ ਗਊਸ਼ਾਲਾ ਲਈ ਇੱਟ ਸੀਮਿੰਟ ਬਰੇਤੀ ਬਜਰੀ ਤੁਸੀਂ ਕਿਸੇ ਵੀ ਤਰੀਕੇ ਨਾਲ ਸਹਿਯੋਗ ਕਰੋ ।ਤਾਂ ਜੋ ਬੇਸਹਾਰਾ ਪਸ਼ੂਆਂ ਨੂੰ ਇਕੱਤਰ ਕੀਤਾ ਜਾ ਸਕੇ ਜਿਸ ਨਾਲ ਕਿਸਾਨ ਭਰਾਵਾਂ ਦੀ ਫ਼ਸਲਾਂ ਦੇ ਹੁੰਦਾ ਉਜਾੜਾ ਰੋਕਿਆ ਜਾਵੇਗਾ। ਅਤੇ ਹਰ ਰੋਜ਼ ਸ਼ਹਿਰ ਅੰਦਰ ਵਾਪਰਦੀਆਂ ਘਟਨਾਵਾਂ ਕਾਰਨ ਹੁੰਦੇ ਐਕਸੀਡੈਂਟਾਂ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਅੰਗਹੀਣ ਹੋਏ ਹਨ ਉਨ੍ਹਾਂ ਲੋਕਾਂ ਦਾ ਵੀ ਭਲਾ ਹੋ ਸਕੇ। ਇਸ ਲਈ ਆਪਾਂ ਰਲ ਮਿਲ ਇਸ ਗਊਸ਼ਾਲਾ ਨੂੰ ਨੇਪਰੇ ਚਾੜ੍ਹਿਐ। ਇਸ ਮੌਕੇ ਸੰਜੀਵ ਕੁਮਾਰ ਵਾਈਸ ਪ੍ਰਧਾਨ, ਨੇ ਜਿਨ੍ਹਾਂ ਨੇ ਦੱਸਿਆ ਕਿ ਬੇਸਹਾਰਾ ਪਸ਼ੂਆਂ ਨੂੰ ਇਕ ਜਗ੍ਹਾ ਇਕੱਤਰ ਕੀਤਾ ਹੋਇਆ ਹੈ। ਉੱਥੇ ਹੀ ਉਨ੍ਹਾਂ ਲਈ ਹਰਾ ਚਾਰਾ ਅਤੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ।ਆਉਣ ਵਾਲੇ ਦਿਨਾਂ ਵਿਚ ਗਊਸ਼ਾਲਾ ਦੇ ਸ਼ੈੱਡਾਂ ਦੀ ਉਸਾਰੀ ਕਰਕੇ ਸਾਰੇ ਹੀ ਬੇਸਹਾਰਾ ਪਸ਼ੂਆਂ ਨੂੰ ਜੋ ਇੱਥੇ ਇਕੱਠੇ ਕੀਤੇ ਹੋਏ ਹਨ ਗਊਸ਼ਾਲਾ ਵਿੱਚ ਲਿਆਂਦਾ। ਜਾਵੇਗਾ ਇਸ ਮੌਕੇ ਸੈਕਟਰੀ ਰਮੇਸ਼ ਕੁਮਾਰ ਬਿੱਟੂ ,ਸ੍ਰੀ ਰਾਮਪਾਲ ਸ਼ਰਮਾ ਪ੍ਰਧਾਨ, ਅਸ਼ੋਕ ਕੁਮਾਰ ਖਜ਼ਾਨਚੀ, ਅਜੇ ਕੁਮਾਰ, ਵਿਪਨ ਕੁਮਾਰ ਅਮਨਦੀਪ ਚਹਿਲ, ਰਾਮ ਲਾਲ ਬੱਲੀ, ਬੀਰਬਲ ਸ਼ਰਮਾ ,ਡਾ ਲਲਿਤ ਕੁਮਾਰ ਸ਼ਰਮਾ, ਉਜਾਗਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here