*ਸਿੱਧੂ ਮੂਸੇਵਾਲੇ ਦੇ ਕਤਲ ਵਾਲੀ ਜਗ੍ਹਾ ‘ਤੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ, ਮਾਤਾ ਚਰਨ ਕੌਰ ਪਹੁੰਚ ਕੇ ਹੋਈ ਭਾਵੁਕ*

0
64

ਮਾਨਸਾ, 28 ਮਈ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ;ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਬੇਸ਼ੱਕ ਅੱਜ ਪੂਰਾ ਇੱਕ ਸਾਲ ਹੋ ਗਿਆ ਪਰ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਸਿੱਧੂ ਮੂਸੇਵਾਲਾ ਅੱਜ ਵੀ ਵਸਦਾ ਹੈ l ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਅੱਜ ਮਾਨਸਾ ਦੇ ਪਿੰਡ ਜਵਾਹਰਕੇ ਜਿਸ ਜਗ੍ਹਾ ਤੇ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਉੱਥੇ ਪਿੰਡ ਵਾਸੀਆਂ ਵੱਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ lਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੀ ਪਹੁੰਚੇ। ਮੂਸੇਵਾਲੇ ਦੇ ਮਾਤਾ ਕਾਫੀ ਭਾਵੁਕ ਹੋ ਗਏ। ਉਹ ਸਿੱਧੂ ਮੂਸੇਵਾਲਾ ਦੇ ਕਤਲ ਵਾਲੀ ਥਾਂ ਉਤੇ ਮੱਥਾ ਟੇਕਦੇ ਦਿਖਾਈ ਦਿੱਤੇ l ਮੱਥਾ ਟੇਕਣ ਸਮੇਂ ਉਹ ਆਪਣੇ ਅੱਥਰੂ ਰੋਕ ਨਾ ਸਕੇ। ਉਹ ਕੁਝ ਪਲ ਉਸੇ ਥਾਂ ਉਤੇ ਬੈਠੇ ਰਹੇ।ਉਸ ਸਮੇਂ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ।

ਜਿਸ ਥਾਂ ਉਤੇ ਸਿੱਧੂ ਮੂਸੇਵਾਲਾ ਦੀ ਥਾਰ ਉਤੇ ਫਾਇਰਿੰਗ ਕੀਤੀ ਗਈ। ਇਥੇ ਅਜੇ ਵੀ ਕੰਧ ਉਤੇ ਗੋਲੀਆਂ ਨੇ ਨਿਸ਼ਾਨ ਮੌਜੂਦ ਹਨ। ਇਹ ਜਗ੍ਹਾ ਹੁਣ ਯਾਦਗਾਰ ਬਣ ਗਈ ਹੈ ਤੇ ਦੂਰੋਂ ਦੂਰੋਂ ਮੂਸੇਵਾਲਾ ਦੇ ਪ੍ਰਸੰਸਕ ਇਸਨੂੰ ਦੇਖਣ ਲਈ ਪਹੁੰਚਦੇ ਹਨ।

LEAVE A REPLY

Please enter your comment!
Please enter your name here