*“ਸਿਵੇ ਦੀ ਅੱਗ ਦਾ ਸੇਕ ”*

0
90

     ਮਨੁੱਖੀ ਜ਼ਿੰਦਗੀ ਬਹੁਤ ਹੀ ਖੁਬਸੂਰਤ ਹੈ ਇਸ ਵਿੱਚ ਕੋਈ ਅਤਿਕਥਨੀ ਨਹੀ ਹੋਵੇਗੀ ਜੇ ਕਹਿ ਲਿਆ ਜਾਵੇ ਕਿ ਖੁਬਸੂਰਤ ਪਲਾਂ ਦਾ ਨਾਂ ਹੀ ਜ਼ਿੰਦਗੀ ਹੈ।ਹਮੇਸ਼ਾ ਹੀ ਬੁਲੰਦ ਇਰਾਦਿਆਂ ਦੇ ਧਾਰਨੀ ਬਣ ਕੇ ਜਿਊਣਾ ਜ਼ਿੰਦਗੀ ਅਖਵਾਉਦਾ ਹੈ।ਪਰ ਕਈ ਵਾਰ ਮਨੁੱਖ ਦੁਆਰਾ ਕੁੱਦਰਤ ਦੇ ਬਣਾਏ ਹੋਏ ਨਿਯਮਾਂ ਨਾਲ ਛੇੜਛਾੜ ਕਰਨਾ ਸਮਝੋ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਹੈ।ਜਿਸ ਦੀਆਂ ਤਾਜ਼ਾ ਮਿਸਾਲਾਂ ਕੋਵਿਡ ਜਿਹੀ ਭਿਆਨਕ ਬਿਮਾਰੀ ਤੋਂ ਮਿਲ ਰਹੀਆਂ ਹਨ।ਜਦੋਂ ਦਸੰਬਰ 2019 ਵਿੱਚ ਚੀਨ ਦੇ ਸ਼ਹਿਰ ਵੁਹਾਨ ਵਿੱਚ ਕਰੋਨਾ ਜਿਹੀ ਭਿਅਨਕ ਮਹਾਂਮਾਰੀ ਨੇ ਪੈਰ ਪਸਾਰਨੇ ਸੁਰੂ ਕੀਤੇ ਸਨ ਤਾਂ ਸਾਨੂੰ ਸਾਇਦ ਇਹ ਭਰਮ ਭੁਲੇਖਾ ਸੀ ਕਿ ਇਸ ਬਿਮਾਰੀ ਨੇ ਸਿਰਫ ਚੀਨ ਤੱਕ ਹੀ ਸੀਮਿਤ ਰਹਿ ਜਾਣਾ ਹੈ।ਸਾਇਦ ਸਾਡੇ ਤੱਕ ਇਸ ਨੇ ਕੀ ਆਉਣਾ ਹੈ।ਥੋੜੇ ਹੀ ਦਿਨਾਂ ਵਿੱਚ ਇਹ ਚੀਨ ਤੋਂ ਸੁਰੂ ਹੋਈ ਇਸ ਭਿਆਨਕ ਬਿਮਾਰੀ ਦੀ ਪਹਿਲੀ ਲਹਿਰ ਨੇ ਸਮੁਚੇ ਸੰਸਾਰ ਨੂੰ ਆਪਂਣੇ ਕਲਾਾਂਵੇ ਵਿੱਚ ਲੈ ਕੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਜਿਸ ਦਾ ਅੰਦਾਜ਼ਾ ਅਸ਼ੀਂ ਹਰ ਰੋਜ਼ ਟੀਵੀ ਚੈਨਲਾਂ,ਨਿਊਜ਼ ਪੇਪਰਾਂ’ਅਤੇ ਹੋਰ ਸ਼ੋਸਲ ਮੀਡੀਏ ਦੀਆਂ ਸਾਈਟਸ ਤੇ ਆ ਰਹੀਆਂ ਅਪਡੇਟਸ ਤੋਂ ਲਗਾ ਰਹੇ ਹਾਂ।ਜਦੋਂ 2020 ਦੇ ਸੁਰੂ ਵਿੱਚ ਕਰੋਨਾ ਜਿਹੀ ਭਿਆਨਕ ਬਿਮਾਰੀ ਦਾ ਆਗਮਾਨ ਭਾਰਤ ਵਿੱਚ ਹੋਇਆ ਤਾਂ ਜਾਣੀ ਲੋਕਾਂ ਦੀ ਜ਼ਿੰਦਗੀ ਹੀ ਰੁਕ ਗਈ।ਦੇਖਦੇ ਹੀ ਦੇਖਦੇ ਲੋਕ ਪਿੰਜ਼ਰੇ ਬੰਦ ਪੰਛੀਆਂ ਦੀ ਤਰਾਂ ਘਰਾਂ ਵਿੱਚ ਕੈਦ ਹੋ ਗਏ।ਰਫਤਾਰ ਭਰੀ ਜ਼ਿੰਦਗੀ ਨੂੰ ਇੱਕਦਮ ਅਜਿਹੀ ਬਰੇਕ ਲੱਗੀ ਕਿ ਪਲਾ ਛਿਣਾਂ ਵਿੱਚ ਹੀ ਸਭ ਕੁੱਝ ਉੱਥਲ-ਪੁੱਥਲ ਹੋਣ ਲੱਗ ਪਿਆ।ਰੋਜ਼ਾਨਾ ਦੇ ਕੰਮ ਧੰਦੇ ਠੰਡੇ ਪੈਣੇ ਸੁਰੂ ਹੋ ਗਏ ਨਿੱਤ ਦਿਹਾੜੀ ਕਰਕੇ ਪ੍ਰੀਵਾਰ ਦਾ ਪੇਟ ਪਾਲਣ ਵਾਲਾ ਆਪ ਵੀ ਭੁੱਖਮਰੀ ਦਾ ਸ਼ਿਕਾਰ ਹੋਣ ਲੱਗ ਪਿਆ।ਕੁੱਝ ਕੁ ਟਾਈਮ ਤਾਂ ਸਮਾਜ ਸੇਵੀ ਲੋਕਾਂ ਨੇ ਲੋੜਬੰਦ ਲੋਕਾਂ ਤੱਕ ਹਰ ਤਿਲਫੁਲ ਪਹੁੰਚਾਉਣ ਦੇ ਯੋਗ ਉਪਰਾਲੇ ਕੀਤੇ ਪਰ ਹੌਲੀ ਹੌਲੀ ਇਹ ਸਭ ਕੁੱਝ ਵੀ ਘਟਦਾ ਗਿਆ।ਜਿੱਥੇ ਲੋਕਾਂ ਦੀ ਅਣਜਾਣਤਾ ਕਾਰਨ ਬਹੋਤੇ ਲੋਕ ਕਰੋਨਾ ਬਿਮਾਰੀ ਹੋਣ ਨਾਲ ਮੌਤ ਦੇ ਮੂਹ ਵਿੱਚ ਪਏ ਉੱਥੇ ਹੀ ਬਹੁਤ ਸਾਰੀਆਂ ਮੌਤਾਂ ਭੱੁਖਮਰੀ ਦੇ ਕਾਰਨ ਅਤੇ ਮਾਨਸਿਕਤਾ ਟੱੁਟਣ  ਕਾਰਨ ਵੀ ਹੋਈਆਂ।ਪੂਰਾ 2020 ਵਰ੍ਹਾ ਜਾਨੀ ਇਸ ਬਿਮਾਰੀ ਨੇ ਨਿਗਲ ਲਿਆ।ਛੋਟੇ ਮੋਟੇ ਕਾਰੋਬਾਰਾਂ ਤੇ ਅਜਿਹੀ ਸੱਟ ਪਈ ਕਿ ਮੁੜ ਉੱਠਣਾਂ ਅਸੰਭਵ ਹੋ ਗਿਆ।          ਹੁਣ ਸਾਲ 2021 ਵਿੱਚ ਕਰੋਨਾ ਬਿਮਾਰੀ ਦੀ ਦੂਜੀ ਲਹਿਰ ਨੇ ਕਾਫੀ ਦੇਸਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ ਹੈ ਜਿਸ ਦਾ ਅਸਰ ਸਾਡੇ ਦੇਸ਼ ਭਾਰਤ ਵਿੱਚ ਦੇਖਣ ਨੂੰ ਮਿਿਲਆ ਜਿੱਥੇ ਲੋਕਾਂ ਨੇ ਅਣਜਾਣਤਾ ਕਾਰਨ ਇਸ ਨੂੰ ਪਹਿਲੀ ਲਹਿਰ ਵਾਂਗ ਹਲਕੇ ਵਿੱਚ ਲਿਆ ਉੱਥੇ ਹੀ ਸਾਡੀਆਂ ਸਰਕਾਰਾਂ ਨੇ ਵੀ ਇਸ ਨੂੰ ਬਹੁਤਾ ਸੀਰੀਅਸਤਾ ਵਿੱਚ ਨੀ ਲਿਆ ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਰ ਰੋਜ਼ ਵੇਖਣ ਅਤੇ ਸੁਨਣ ਨੂੰ ਮਿਲਦੀਆਂ ਹਨ।ਦੂਜੀ ਲਹਿਰ ਦੇ ਇੱਕਦਮ ਤਹਿਲਕਾ ਮਚਾਉਣ ਦੇ ਕਾਰਨ ਮੌਤ ਦਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਨਜ਼ਰ ਆਉਣ ਲੱਗਾ।ਨਿੱਤਦਿਨ ਹੋ ਰਹੀਆਂ ਮੌਤਾਂ ਦੇ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ।ਕਿੱਧਰੇ ਆਕਸੀਜ਼ਨ ਦੀ ਕਮੀ ਕਿੱਧਰੇ ਕੋਵਿਡ ਪ੍ਰਭਾਵਿਤ ਮਰੀਜ਼ ਨੂੰ ਸਮੇਂ ਸਿਰ ਹਸਪਤਾਲਾਂ ਵਿੱਚ ਬੈਡ ਨਾ ਮਿਲਣਾ,ਦਵਾਈਆਂ ਦੀ ਕਮੀ,ਦਵਾਈਆਂ ਦੀ ਜਮਾਂਖੋਰੀ,ਮਰੀਜਾਂ ਨੂੰ ਆਪਣੀ ਜਾਨ ਬਚਾਉਣ ਲਈ ਲੋੜੀਦੇ ਮੈਡੀਕਲ ਯੰਤਰ ਸਮੇਂ ਸਿਰ ਨਾ ਮਿਲਣੇ ਕਿਤੇ ਨਾ ਕਿਤੇ ਸਮੇਂ ਦੀਆਂ ਸਰਕਾਰਾਂ ਤੇ ਸਵਾਲੀਆ ਚਿੰਨ ਲਗਾ ਰਹੇ ਹਨ।ਦੂਜੇ ਪਾਸੇ ਕਿੰਨੇ ਮਹਾਨ ਨੇ ਉਹ ਲੋਕ ਜੋ ਇਸ ਬੁਰੇ ਵਕਤ ਵਿੱਚ ਕੋਵਿਡ ਮਰੀਜ਼ਾ ਲਈ ਸਾਹਾਂ (ਆਕਸੀਜ਼ਨ) ਦਾ ਲੰਗਰ ਲਗਾ ਕੇ ਪ੍ਰਾਭਾਵਿਤ ਲੋਕਾਂ ਨੂੰ ਸਾਹਾਂ ਦੀ ਪੂੰਜੀ ਵੰਡ ਕੇ ਉਹਨਾਂ ਮੁਨਾਫਾਖੋਰਾਂ ਦੇ ਮੂੰਹ ਤੇ ਚਪੇੜ ਮਾਰ ਰਹੇ ਹਨ ਜਿੰਨਾਂ ਨੇ ਲੋਕਾਂ ਕੋਲੋ ਦੁੱਖ ਦੀ ਘੜੀ ਵਿੱਚ ਸਾਹਾਂ ਦੀ ਪੂੰਜੀ ਖੋਹ ਕੇ ਆਪਣੀਆਂ ਤਜ਼ੋਰੀਆਂ ਭਰਨ ਵਿੱਚ ਕੋਈ ਕਸਰ ਬਾਕੀ ਨੀ ਛੱਡੀ।ਇਸ ਦੇ ਨਾਲ ਹੀ ਦੂਸਰੇ ਪਾਸੇ ਮਰੀਜ਼ ਅਤੇ ਉਹਨਾਂ ਦੇ ਨਾਲ ਆਏ ਲੋਕ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਪੈਰਾਮੈਡੀਕਲ ਸਟਾਫ ਨੂੰ ਕੋਸਦੇ ਨਜ਼ਰ ਆਉਦੇ ਹਨ।ਜਦ ਕਿ ਸਿਹਤ ਵਿਭਾਗ ਦੇ ਡਾਕਟਰ ਤੋਂ ਲੈ ਕੇ ਸਵੀਪਰ ਤੱਕ ਦਾ ਹਰ ਮੁਲਾਜ਼ਮ ਇਸ ਤੱਪਦੇ ਤੰਦੂਰ ਵਾਲੀ ਭੱਠੀ ਵਿੱਚ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਸਰਕਾਰੀ ਯੰਤਰ ਤੰਤਰਾਂ ਦੀ ਘਾਟ ਵਾਲੀ ਭੱਠੀ ਵਿੱਚ ਤਪਦਾ ਹੋਇਆ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ।ਕੋਵਿਡ ਬਿਮਾਰੀ ਕਾਰਨ ਮੌਤ ਦੇ ਮੰੂਹ ਵਿੱਚ ਜਾ ਪਏ ਲੋਕਾਂ ਦੇ ਸੰਸਕਾਰ ਕਰਵਾਉਣ ਲਈ ਵੀ ਸਿਹਤ ਵਿਭਾਗ ਦੇ ਕਰਮਚਾਰੀ ਯੋਧੇ ਬਣ ਰਣ ਵਿੱਚ ਜੂਝਦੇ ਹੋਏ ਲੋਕਾਂ ਦੇ ਗੁੁੱਸੇ ਅਤੇ ਪ੍ਰਸ਼ਾਸਨਿਕ ਘਾਟਾਂ ਦਾ ਸ਼ਿਕਾਰ ਹੁੱਦੇ ਹੋਏ ਵੀ ਅਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ।ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਦੀ ਕੋਈ ਫਿਕਰ ਨਹੀ ਹੈ।ਹਰ ਰੋਜ਼ ਸਿਹਤ ਕਰਮੀਆਂ ਤੋਂ ਇਲਾਵਾ ਇਸ ਜਟਿਲ ਡਿਊਟੀ ਵਿੱਚ ਜੁੱਟੇ ਹੋਰ ਵਿਭਾਗਾਂ ਦੇ ਕਰਮੀਆਂ ਨਾਲ ਕੋਈ ਨਾ ਕੋਈ ਦੁਰਵਿਹਾਰ ਦੇਖਣ ਨੂੰ ਮਿਲ ਰਿਹਾ ਹੈ।ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਸ਼ਮਸ਼ਾਨ ਘਾਟਾਂ ਵਿੱਚ ਇੱਕ ਤੋਂ ਬਾਅਦ ਇੱਕ ਲਾਸ਼ ਦੇ ਹੋ ਰਹੇ ਸੰਸਕਾਰ ਕਾਰਨ ਸਿਵੇ ਦੇ ਜਿਸ਼ਮ ਤੇ ਬਲ ਰਹੀ ਅੱਗ ਦਾ ਸੇਕ ਜਿੱਥੇ ਅਪਣਿਆਂ ਤੋਂ ਵਿਛੜ ਚੱੁਕੀ ਰੂਹ ਦੇ ਪ੍ਰੀਵਾਰਕ ਮੈਬਰਾਂ ਨੂੰ ਝੱਲਣਾ ਪੈ ਰਿਹਾ ਹੈ ੳੱੁਥੇ ਹੀ ਸਿਹਤ ਵਿਭਾਗ ਦੇ ਉਹ ਲਸਾਨੀ ਯੋਧੇ ਵੀ ਇਸ ਖੰਜ਼ਰ ਰੂਪੀ ਅੱਗ ਦਾ ਸੇਕ ਉਹਨਾਂ ਪ੍ਰੀਵਾਰਾਂ ਦੇ ਨਾਲ ਨਾਲ ਝੱਲ ਰਹੇ ਹਨ।ਜਿੰਨਾਂ ਨੂੰ ਦੇਖ ਕੇ ਹਰ ਇੱਕ ਦੀ ਅੱਖ ਨਮ ਹੋ ਰਹੀ ਹੈ ਕਿਉਂ ਕਿ ਸਿਵੇ ਦੀ ਅੱਗ ਧਰਤੀ ਦੇ ਜਿਸ਼ਮ ਤੇ ਹਰ ਰੋਜ਼ ਨੌਜਵਾਨ ਤੋਂ ਲੈ ਕੇ ਬੁੱਢੇ ਤੱਕ ਦੀ ਉਮਰ ਦੀ ਮੌਤ ਵਾਲੇ ਸੱਲ ਕਰ ਰਹੀ ਹੈ।ਚੀਨ ਤੋਂ ਸੁਰੂ ਹੋਈ ਇਸ ਬਿਮਾਰੀ ਤੇ ਉਸ ਦੇਸ਼ ਨੇ ਜਲਦੀ ਹੀ ਆਪਣੀ ਸੂਝ ਬੂਝ ਨਾਲ ਪੂਰਨ ਕੰਟਰੌਲ਼ ਕਰ ਲਿਆ ਹੈ।ਜਿੱਥੇ ਹੁਣ ਲੋਕਾਂ ਇਸ ਬਿਮਾਰੀ ਤੋਂ ਬੇਖੌਫ ਆਪਣੇ ਰੋਜ਼ਾਨਾ ਦੇ ਕੰਮ ਧੰਦਿਆਂ ਵਿੱਚ ਰੁੱਝ ਗਏ ਹਨ।ਪਰ ਸਾਡੇ ਵਰਗੇ ਕਦੇ ਸੋਨੇ ਦੀ ਚਿੜੀ ਕਹਾਉਣ ਭਾਰਤ ਦੇਸ਼ ਵਿੱਚ ਤਾਂ ਹਰ ਕੰਮ ਰੱਬ ਆਸਰੇ ਛੱਡ ਦਿੱਤਾ ਜਾਦਾਂ ਹੈ।ਕਾਸ਼!ਅਸੀਂ ਵੀ ਸਾਰੇ ਜਲਦੀ ਹੀ ਆਪਣੀ ਗਿਆਨਤਾਂ ਦੇ ਸਦਕਾ ਇਸ ਭਿਆਨਕ ਮਹਾਂਮਾਰੀ ਦੀ ਲਪੇਟ ਵਿੱਚੋਂ ਬਾਹਰ ਨਿਕਲ ਜਾਈਏ।ਸਾਰੇ ਹੀ ਲੋਕ ਤੰਦਰੁਸਤ ਅਤੇ ਹੱਸਦੇ ਵੱਸਦੇ ਰਹਿਣ।ਕਦੇ ਵੀ ਧਰਤੀ ਦੇ ਜਿਸ਼ਮ ਤੇ ਅਜਿਹੀਆਂ ਭਿਆਨਕ ਸੱਟਾਂ ਦੇ ਜਖਮ ਨਾ ਹੋਣ ਅਤੇ ਨਾ ਹੀ ਕਦੇ ਅਜਿਹੀਆਂ ਅਣਹੋਣੀਆਂ ਕਾਰਨ ਸਿਿਵਆ ਦੀ ਅੱਗ ਦਾ ਸੇਕ ਝੱਲਣਾ ਪਵੇ।                                                               ‘ਆਮੀਨ’
         

ਲੇਖਕ:ਜਗਦੀਸ਼ ਸਿੰਘ ਪੱਖੋ ਸਿਹਤ ਇੰਸਪੈਕਟਰ

LEAVE A REPLY

Please enter your comment!
Please enter your name here