ਸਾਵਣ ਮਹੀਨੇ ਨੇਕੀ ਫਾਉਂਡੇਸ਼ਨ ਅਤੇ ਕਾਵੜੀਆ ਵੱਲੋਂ ਲਗਾਇਆ ਗਿਆ ਖੂਨਦਾਨ ਕੈੰਪ

0
22

ਬੁਢਲਾਡਾ 12, ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਨੇਕੀ ਫਾਊਡੇਸ਼ਨ ਅਤੇ ਕਾਵੜ ਸੰਘਾਂ ਵੱਲੋਂ ਕਰੋਨਾ ਮਹਾਮਾਰੀ ਦੇ ਦੌਰਾਨ ਖੂਨ ਦੀ ਚੱਲ ਰਹੀ ਕਮੀ ਨੂੰ ਦੇਖਦਿਆਂ ਅੱਜ ਖੂਨਦਾਨ ਕੈਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ 100 ਤੋਂ ਵੱਧ ਖੂਨਦਾਨੀਆਂ ਦਾ ਖੂਨ ਇੱਕਤਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇਕੀ ਫਾਊਡੇਸ਼ਨ ਅਤੇ ਕਾਵੜ ਸੰਘ ਦੇ ਮੈਬਰਾਂ ਨੇ ਦੱਸਿਆ ਕਿ ਦੇਸ਼ ਅੰਦਰ ਫੈਲੀ ਕਰੋਨਾ ਮਹਾਮਾਰੀ ਦੇ ਕਾਰਨ ਖੂਨ ਦੀ ਚੱਲ ਰਹੀ ਕਮੀ ਦੇ ਚਲਦਿਆਂ ਮਿਲਕੇ ਇੱਕ ਵਿਸ਼ਾਲ ਖੂਨਦਾਨ ਕੈਪ ਦਾ ਆਯੋਜਨ ਸਥਾਨ ਜੀ ਆਈ ਐਮ ਟੀ ਕਾਲਜ ਵਿਖੇ ਕੀਤਾ ਗਿਆ। ਇਸ ਕੈਪ ਵਿਚ ਮੁੱਖ ਮਹਿਮਾਨ ਵਜੋਂ ਏਸ਼ੀਅਨ ਖੇਡਾਂ 2018 ਦੇ ਸੋਨ ਤਮਗਾ ਜੇਤੂ ਸੁਖਜੀਤ ਸਿੰਘ ਸਮਾਘ ਅਤੇ ਸਵਰਨ ਸਿੰਘ ਵਿਰਕ ਪਹੁੰਚੇ ਅਤੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾ ਇਸ ਮੌਕੇ ਖੂਨਦਾਨ ਕਰਕੇ ਸਭ ਨੂੰ ਦੂਸਰਿਆਂ ਦੀ ਜਿੰਦਗੀ ਬਚਾਉਣ, ਅਤੇ ਹਮੇਸ਼ਾਂ ਖੂਨਦਾਨ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਨੂੰ ਨਸ਼ਿਆ ਤੋਂ ਦੂਰ ਰਹਿ ਕੇ ਹਮੇਸ਼ਾ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਤੰਦਰੁਸਤ ਰਹਿਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ। ਉਹਨਾ ਇਸ ਸਾਵਣ ਵਰਗੇ ਪਵਿਤਰ ਮਹੀਨੇ ਮੋਕੇ ਨੇਕੀ ਫਾਊਡੇਸ਼ਨ ਅਤੇ ਕਾਵੜੀਆ ਵੱਲੋਂ ਲਗਾਏ ਕੈਪ ਨੂੰ ਨੇਕ ਕੰਮ ਕਿਹਾ। ਉਨ੍ਹਾ ਕਿਹਾ ਕਿ ਨੇਕੀ ਫਾਊਡੇਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਬਹੁਤ ਹੀ ਸਲਾਘਾਯੋਗ ਹਨ। ਕਾਵੜ ਸੰਘ ਦੇ ਮੈਬਰਾਂ ਨੇ ਦੱਸਿਆ ਕਿ ਇਸ ਵਾਰ ਸਾਵਨ ਮਹੀਨੇ ਮੋਕੇ ਦੇਸ਼ ਦੇ ਕਾਵੜੀਆਂ ਵੱਲੋਂ ਕਾਵੜ ਯਾਤਰਾਂ ਰੱਦ ਕਰਨ ਦੀ ਥਾਂ ਤੇ ਖੂਨਦਾਨ ਕੈਂਪ, ਪੋਦੇ ਲਗਾਉਣੇ, ਤੁਲਸੀ ਦੇ ਪੌਦੇ ਵੰਡਣ ਦਾ ਫੇੈਸਲਾ ਕੀਤਾ ਗਿਆ ਹੈ। ਜਿਸ ਤਹਿਤ ਅੱਜ ਨੇਕੀ ਫਾਊਡੇਸ਼ਨ ਅਤੇ ਕਾਵੜੀਆਂ ਵੱਲੋਂ ਇਹ ਕੈਪ ਲਗਾਇਆ ਗਿਆ ਹੈ। ਇਸ ਮੋਕੇ ਸ਼ਹਿਰ ਦੇ ਨੇਕੀ ਸੰਸਥਾ ਦੇ ਮੈਬਰ, ਸ਼ਹਿਰ ਦੇ ਕਾਵੜੀਆਂ ਤੋਂ ਇਲਾਵਾ, ਪੰਤਵੰਤੇ ਸੱਜਣ ਅਤੇ ਕਾਲਜ ਸਟਾਫ ਹਾਜ਼ਰ ਸਨ। ਫੋਟੋ: ਬੁਢਲਾਡਾ: ਖੂਨਦਾਨ ਕੈਪ ਦਾ ਉਦਘਾਟਨ ਅਤੇ ਖੂਨਦਾਨੀ ਦੀ ਹੌਸਲਾ ਅਫਜਾਈ ਕਰਦੇ ਹੋਏ ਖਿਡਾਰੀ ਸਵਰਨ ਵਿਰਕ ਅਤੇ ਸੁਖਜੀਤ ਸਮਾਘ। 

LEAVE A REPLY

Please enter your comment!
Please enter your name here