ਸਾਉਣੀ ਦੀ ਫਸਲ ਲਈ ਮਾਰਕਿਟ ਕਮੇਟੀ ਨੇ ਕੀਤਾ ਖਰੀਦ ਪ੍ਰਬੰਧਾ ਦਾ ਮੁਲਾਂਕਣ

0
29

ਬੁਢਲਾਡਾ14 ਸਤੰਬਰ (ਸਾਰਾ ਯਹਾ/ਅਮਨ ਮਹਿਤਾ, ਅਮਿਤ ਜਿੰਦਲ): ਮਾਰਕਿਟ ਕਮੇਟੀ ਵੱਲੋਂ ਸਾਉਣੀ ਦੀ ਫਸਲ ਨੂੰ ਧਿਆਨ ਵਿੱਚ ਰੱਖਦਿਆਂ ਖਰੀਦ ਪ੍ਰਬੰਧਾਂ ਤੇ ਮੁਲਾਂਕਣ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾ ਜਾਰੀ ਕਰ ਦਿੱਤੀਆਂ ਗਈਆ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਖੇਮ ਸਿੰਘ ਜਟਾਣਾ ਨੇ ਦੱਸਿਆ ਕਿ ਪਿਛਲੇ ਸਾਲ 10 ਲੱਖ 47 ਹਜ਼ਾਰ 52 ਕੁਵਾਟਿਲ ਜੀਰੀ ਅਤੇ 4 ਲੱਖ 62 ਹਜ਼ਾਰ 75 ਕੁਵਾਟਿਲ ਨਰਮੇ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਮੁੱਖ ਯਾਰਡ ਸਮੇਤ 19 ਅਨਾਜ ਮੰਡੀਆਂ ਤੋਂ ਇਲਾਵਾ ਕਰੋਨਾ ਮਹਾਮਾਰੀ ਦੇ ਇਤਿਆਤ ਨੂੰ ਮੱਦੇਨਜਰ ਰੱਖਦਿਆਂ 8 ਪੇਂਡੂ ਖੇਤਰਾਂ ਵਿੱਚ ਨਵੀਆਂ ਮੰਡੀਆਂ ਸਥਾਪਿਤ ਕਰਨ ਦੀ ਪ੍ਰਵਾਨਗੀ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਕੇਂਦਰਾ ਨੂੰ ਸੈਨੀਟਾਇਜ਼, ਸਪਰੇਅ, ਬਿਜਲੀ, ਪਾਣੀ, ਛਾਂ ਦੇ ਪ੍ਰਬੰਧ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਸਮੱੁਚੇ ਪ੍ਰਬੰਧਾ ਦੀ ਦੇਖਰੇਖ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਅਤੇ ਨਰਮੇ ਦੀ ਖਰੀਦ ਸ਼ਹਿਰ ਦੀ ਮੁੱਖ ਅਨਾਜ ਮੰਡੀ ਵਿੱਚ ਕੀਤੀ ਜਾਵੇਗੀ ਪ੍ਰੰਤੂ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਤਿਆਤ ਦੀ ਪਾਲਣਾ ਲਈ ਕਿਸਾਨ, ਆੜਤੀਏ ਅਤੇ ਮਜਦੂਰ ਸਹਿਯੌਗ ਕਰਨਗੇ। ਉਨ੍ਹਾਂ ਦੱਸਿਆ ਕਿ ਨਰਮੇ ਦੀ ਖਰੀਦ ਸੰਬੰਧੀ ਕਿਸਾਨਾਂ ਨੂੰ ਸਹੀ ਭਾਅ ਦਿਵਾਉਣ ਲਈ ਪੰਜਾਬ ਮੰਡੀਕਰਨ ਬੋਰਡ ਦੀਆਂ ਹਦਾਇਤਾ ਅਨੁਸਾਰ ਕਾਟਨ ਕਾਰਪੋਰੇਸ਼ਨ ਆਫ ਇੰਡਿਆ(ਸੀ ਸੀ ਆਈ) ਵੱਲੋਂ ਵੀ ਇੱਕ ਅਕਤੂਬਰ ਤੋਂ ਨਰਮੇ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੀ ਸੀ ਆਈ ਦੇ ਅਧਿਕਾਰੀਆਂ ਨੇ ਐਸ ਡੀ ਐਮ ਬੁਢਲਾਡਾ ਨਾਲ ਵੀ ਖਰੀਦ ਪ੍ਰਬੰਧਾਂ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਜੀਰੀ ਦੀ ਫਸਲ ਨੂੰ ਮੰਡੀਆਂ ਵਿੱਚ ਸੁੱਕੀ ਲੈ ਕੇ ਆਉਣ ਤਾਂ ਜ਼ੋ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ। ਇਸ ਮੌਕੇ ਤੇ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੇਡੂ ਖੇਤਰ ਵਿੱਚ ਖਰੀਦ ਕੇਂਦਰਾ ਤੋਂ ਇਲਾਵ ਪਿੰਡ ਫਫੜੇ ਭਾਈਕੇ ਵਿਖੇ ਦੋ, ਕੁਲਾਣਾਂ, ਦਾਤੇਵਾਸ, ਹੀਰੋ ਖੁਰਦ, ਭਾਦੜਾ ਅਤੇ ਰਾਮਗੜ੍ਹ ਦਰਿਆਪੁਰ ਵਿਖੇ ਵੱਖਰੇ ਤੋਰ ਤੇ ਖਰੀਦ ਕੇਂਦਰ ਸਥਾਪਿਤ ਕਰਨ ਲਈ ਮੰਡੀਕਰਨ ਨੂੰ ਸੂਚੀ ਭੇਜੀ ਗਈ ਹੈ। ਇਸ ਮੌਕੇ ਤੇ ਕਾਟਨ ਐਸ਼ੋਸ਼ੀਏਸ਼ਨ ਦੇ ਮਹਿੰਦਰਪਾਲ, ਆੜਤੀਆਂ ਦੇ ਅਮਰਨਾਥ ਨੰਦਗੜੀਆਂ, ਸੁਰਿੰਦਰ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ।  

LEAVE A REPLY

Please enter your comment!
Please enter your name here