*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ*

0
60

ਮਾਨਸਾ12 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ ਅੱਜ ਦਾ ਭੰਡਾਰਾ ਪਿਆਰੀ ਪੁੱਤਰੀ ਗ਼ਜ਼ਲ ਗਰਗ ਸਪੁੱਤਰੀ ਸ਼੍ਰੀ ਸੰਜੀਵ ਕੁਮਾਰ ਗਰਗ ਜੀ ਤੇ ਸ਼੍ਰੀਮਤੀ ਗੀਤਾ ਗਰਗ ਜੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਕਰਵਾਇਆ ਅਤੇ ਸ਼੍ਰੀ ਲੀਲਾ ਰਾਮ ਦੁੱਗਲ ਜੀ ਨੇ ਆਪਣੇ ਜਨਮ ਦਿਵਸ ਦੀ ਖੁਸ਼ੀ ਵਿੱਚ ਲਗਾਇਆ।
ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਨੇ ਪਰਿਵਾਰਾਂ ਤੋਂ ਵਿਧੀਵਤ ਢੰਗ ਨਾਲ ਵੇਦ ਸ਼ਲੋਕਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ।
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋ ਪਰਿਵਾਰਾਂ ਨੂੰ ਚੁੰਨਰੀ ਅਤੇ ਵਧਾਈ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸ਼੍ਰੀ ਰੋਹਿਤ ਬਾਂਸਲ ਜੀ, ਸ਼੍ਰੀ ਵਿਨੋਦ ਕੁਮਾਰ ਜੀ, ਸ਼੍ਰੀ ਬਲਵੀਰ ਸਿੰਘ ਅਗਰੋਈਆ ਜੀ ਅਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here