*ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੋਸਾਇਟੀ ਮਾਨਸਾ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਸ਼ਾਂਤੀ ਭਵਨ ਵਿਖੇ ਸੰਪੰਨ ਹੋਈ*

0
116

ਮਾਨਸਾ 24,ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): : ਇਸ ਮੀਟਿੰਗ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਖ਼ਜ਼ਾਨਚੀ ਜੀਵਨ ਮਿੱਤਲ ਨੇ ਸੋਸਾਇਟੀ ਦਾ ਹਿਸਾਬ ਕਿਤਾਬ ਵਿਸਥਾਰ ਪੂਰਵਕ ਪੇਸ਼ ਕੀਤਾ ਜਿਸਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ।
ਇਸ ਤੋਂ ਬਾਅਦ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਨੇ ਸੋਸਾਇਟੀ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਭਵਿੱਖ ਵਿੱਚ ਸ਼ਾਂਤੀ ਭਵਨ ਦੇ ਹੋਣ ਵਾਲੇ ਕਾਰਜਾਂ ਦਾ ਵੇਰਵਾ ਦਿੱਤਾ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਸੋਸਾਇਟੀ ਦੇ ਮੈਂਬਰ ਬਣਨ ਲਈ ਅਪੀਲ ਕੀਤੀ।
ਇਸ ਮੀਟਿੰਗ ਵਿੱਚ ਸੋਸਾਇਟੀ ਦੇ ਮੈਂਬਰ ਅਤੇ ਉੱਘੇ ਕਾਹਣੀਕਾਰ ਜਸਵੀਰ ਢੰਗ, ਐਡਵੋਕੇਟ ਪ੍ਰਵੀਨ ਰਿਸ਼ੀ,ਰਵੀ ਰਾਜ ਮੰਗੂ, ਸੀਨੀਅਰ ਵਾਈਸ ਪ੍ਰਧਾਨ ਹੇਮ ਰਾਜ ਜ਼ਿਲੇਦਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸੋਸਾਇਟੀ ਦੇ ਮੈਂਬਰ ਆਰਕੀਟੈਕਟ ਵਿਨੋਦ ਜੀਂਦਲ ਨੂੰ ਐਸ ਡੀ ਕਾਲਜ ਦਾ ਪ੍ਰਧਾਨ ਬਣਨ, ਸ਼੍ਰੀ ਸਮੀਰ ਛਾਬੜਾ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਅਤੇ ਪ੍ਰਵੀਨ ਟੋਨੀ ਐਮ ਸੀ ਨੂੰ ਸਨਮਾਨਿਤ ਕੀਤਾ ਗਿਆ।


ਪਿਛਲੀ ਦਿਨੀਂ ਸੋਸਾਇਟੀ ਦੇ ਮੈਂਬਰ ਰਾਜ ਕੁਮਾਰ ਵੱਲੋਂ ਸੋਸ਼ਲ ਮੀਡੀਆ ਤੇ ਇਤਰਾਜ਼ ਯੋਗ ਮੈਸੇਜ ਭੇਜਣ ਲਈ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮਿਲੇ ਲਿਖਤੀ ਮਤੇ ਅਨੁਸਾਰ ਕਾਰਵਾਈ ਕਰਦਿਆਂ ਸੋਸਾਇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

LEAVE A REPLY

Please enter your comment!
Please enter your name here