*ਸ਼੍ਰੀ ਖਾਟੂ ਸ਼ਿਆਮ ਅਤੇ ਸ਼੍ਰੀ ਸਾਲਾਸਰ ਧਾਮ ਦੀ 64ਵੀ ਬੱਸ ਯਾਤਰਾ ਲਈ ਏ.ਸੀ. ਬੱਸ ਰਵਾਨਾ*

0
50

ਮਾਨਸਾ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)31 ਮਾਰਚ: ਸ਼੍ਰੀ ਸ਼ਿਵ ਪਰਿਵਾਰ ਸੰਘ (ਰਜਿ. 541) ਮਾਨਸਾ ਵੱਲੋ ਸ਼੍ਰੀ ਖਾਟੂ ਸ਼ਿਆਮ ਅਤੇ ਸ਼੍ਰੀ ਸਾਲਾਸਰ ਧਾਮ ਦੀ 64ਵੀਂ ਬੱਸ ਯਾਤਰਾ ਲਈ ਏ.ਸੀ. ਬੱਸ ਪ੍ਰਦੀਪ ਜਿੰਦਲ ਅਤੇ ਜੀਵਨ ਕੁਮਾਰ ਦੀ ਅਗਵਾਈ ਵਿੱਚ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼੍ਰੀ ਹਰ ਹਰ ਮਹਾਂਦੇਵ ਮੰਦਿਰ ਕੋਲੋ  ਭੇਜੀ ਗਈ। ਬੱਸ ਨੂੰ ਝੰਡੀ ਦੇਣ ਦੀ ਰਸਮ ਡਾ. ਜੀਵਨ ਗਰਗ ਅਤੇ ਨਾਰੀਅਲ ਦੀ ਰਸਮ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਦੇ ਪ੍ਰਧਾਨ ਸ਼੍ਰੀ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਬਿੱਟੂ ਭੰਮਾ ਨੇ ਅਦਾ ਕੀਤੀ । ਸ਼੍ਰੀ ਜੀਵਨ ਗਰਗ ਨੇ ਕਿਹਾ ਕਿ ਸਭ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨੀ ਚਾਹੀਦੀ ਹੈ । ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਸੰਘ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਜਿੰਦਲ ਨੇ ਦੱਸਿਆ ਕਿ ਬੱਸ ਮਾਨਸਾ ਤੋਂ ਚੱਲ ਕੇ ਖਾਟੂ ਸ਼ਿਆਮ ਪਹੁੰਚੇਗੀ। ਸ਼੍ਰੀ ਖਾਟੂ ਸ਼ਿਆਮ ਦਰਸ਼ਨ ਕਰਦੇ ਹੋਏ ਸ਼੍ਰੀ  ਸਾਲਾਸਰ ਪਹੁੰਚੇਗੀ। ਅਤੇ ਵਾਪਸੀ ਸਮੇਂ ਦੋ ਜਾਂਟੀ ਮੰਦਿਰ , ਅਗਰੋਹਾ ਧਾਮ ਅਤੇ ਕਾਝਲਾ ਧਾਮ ਦੇ ਦਰਸ਼ਨ ਕਰਨ ਉਪਰੰਤ ਮਾਨਸਾ ਵਾਪਸ ਪਹੁੰਚੇਗੀ। ਸੰਘ ਦੇ ਸਰਪ੍ਰਸਤ ਜੀਵਨ ਕੁਮਾਰ ਨੇ ਦੱਸਿਆ ਕਿ ਯਾਤਰੀਆਂ ਲਈ ਸ਼ਨੀਵਾਰ ਸਵੇਰੇ  ਬਰੇਕਫਾਸਟ, ਰਾਤ ਦੇ ਖਾਣੇ ਅਤੇ ਐਤਵਾਰ ਬਰੇਕਫਾਸਟ ਅਤੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਅਤੇ ਯਾਤਰੀਆਂ ਦੇ ਰਹਿਣ ਲਈ  ਕਮਰਿਆ ਦਾ ਪ੍ਰਬੰਧ ਸੰਘ ਵੱਲੋ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਤਰੀਆਂ ਨੂੰ ਬੱਸ ਵਿੱਚ ਸਮੇਂ ਸਮੇਂ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਬਾਅਦ ਵਿੱਚ ਸੰਘ ਦੇ ਅਹੁਦੇਦਾਰਾ ਵੱਲੋ ਡਾ. ਜੀਵਨ ਗਰਗ ਜੀ ਅਤੇ ਅਰੁਣ ਕੁਮਾਰ ਬਿੱਟੂ ਭੰਮਾ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਨੀਸ਼ ਬੱਬੀ ਦਾਨੇਵਾਲੀਆ, ਅਰੁਣ ਕੁਮਾਰ ਬਿੱਟੂ ਭੰਮਾ ਪ੍ਰਧਾਨ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ,ਪ੍ਰਦੀਪ ਜਿੰਦਲ, ਜੀਵਨ ਕੁਮਾਰ, ਰਕੇਸ਼ ਕੁਮਾਰ, ਸਾਹਿਲ,  ਰਿੰਕੂ ਮਿੱਤਲ, ਕਿੑਸ਼ਨ ਕੁਮਾਰ, ਵਿਪਨ ਕੁਮਾਰ, ਐਡਵੋਕੇਟ ਆਤਮਾ ਰਾਮ,ਸੁਭਾਸ਼ ਕੁਮਾਰ, ਪਾਂਸ਼ੂਲ ਜਿੰਦਲ , ਅਤੇ ਰਿੰਕੂ ਚੌਧਰੀ ਅਤੇ ਪੰਡਤ ਉੱਤਮ ਕੁਮਾਰ ਹਾਜ਼ਰ ਸਨ।

LEAVE A REPLY

Please enter your comment!
Please enter your name here