*ਸ਼੍ਰੀ ਅਮਰਨਾਥ (ਜੰਮੂ ਕਸ਼ਮੀਰ) ਜੀ ਦੀ ਪਵਿੱਤਰ ਗੁਫਾ ਤੇ 23ਵੇਂ ਲੰਗਰ ਲਈ ਰਾਸ਼ਨ ਦੇ ਟਰੱਕਾਂ ਨੂੰ ਕੀਤਾ ਰਵਾਨ*

0
35

ਮਾਨਸਾ, 14 ਜੂਨ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸ਼੍ਰੀ ਹਰ-ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਪੰਜਾਬ ਵੱਲੋਂ 14 ਜੂਨ ਨੂੰ 23ਵੇਂ ਵਿਸ਼ਾਲ ਭੰਡਾਰੇ ਦੀ ਰਵਾਨਗੀ ਮੁੱਖ ਦਫਤਰ ਸ਼ਿਵ ਮੰਦਰ ਨੇੜੇ ਸ਼ਹੀਦ ਭਗਤ ਸਿੰਘ ਚੌਂਕ ਮਾਨਸਾ ਪੰਜਾਬ ਤੋਂ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤੀ ਗਈ। ਅੰਕਿਤ ਗਰਗ ਕੇ.ਸੀ ਰਿੰਕੂ ਚੌਧਰੀ, ਕੌਸ਼ਲ ਕੁਮਾਰ ਸ਼ਿਕਾਲੀ ਦੀ ਅਗਵਾਈ ਵਿੱਚ ਹਰੀ ਝੰਡੀ ਦਿਖਾ ਕੇ ਭੰਡਾਰਾ ਰਵਾਨਾ ਕੀਤਾ ਗਿਆ। ਜਿਸ ਵਿਚ ਝੰਡਾ ਚੜ੍ਹਾਉਣ ਦੀ ਰਸਮ ਸ੍ਰੀ ਨਵੀਨ ਕੁਮਾਰ ਜੋਸ਼ੀ, ਦੇਹਰਾਦੂਨ ਬ੍ਰਾਂਚ ਦੇ ਮੁਖੀ ਸੁਰੇਸ਼ ਸਿੰਗਲਾ ਅਤੇ ਸਮੂਹ ਮੈਂਬਰਾਂ ਨੇ ਨਿਭਾਈ। ਰਾਮਾ ਮੰਡੀ ਸ਼ਾਖਾ ਪ੍ਰਧਾਨ ਬਿੱਟੂ ਸੰਜੀਵ ਟੀਨਾ ਨੀਟੂ ਅਤੇ ਗਾਜ਼ੀਆਬਾਦ ਬਰਾਂਚ ਦੇ ਮੈਂਬਰ ਮੋਨੂੰ ਨੇ ਅਦਾ ਕੀਤੀ। ਮੰਡਲ ਮੁੱਖੀ ਅਰੁਣ ਕੁਮਾਰ ਬਿੱਟੂ ਅਤੇ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਭਗਤਾਂ ਦੇ ਆਸ਼ੀਰਵਾਦ ਨਾਲ ਸੰਸਥਾ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਅਮਰਨਾਥ ਗੁਫਾ ਤੇ ਭੰਡਾਰਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਯਾਤਰੀਆਂ ਦੇ ਠਹਿਰਣ ਅਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਭੰਡਾਰੇ ਵਿੱਚ ਮੌਜੂਦ ਸਮੱਗਰੀ ਅਤੇ ਮੈਡੀਕਲ ਸੁਵਿਧਾਵਾਂ ਨੂੰ 8 ਟਰੱਕਾਂ ਵਿੱਚ ਭਰ ਕੇ 70 ਸੇਵਾਦਾਰਾਂ ਸਮੇਤ ਪਵਿੱਤਰ ਗੁਫਾ ਵੱਲ ਰਵਾਨਾ ਕੀਤਾ ਗਿਆ ਹੈ। ਇਸ ਦੀ ਰਸਮ ਮੰਦਰ ਦੇ ਪੁਜਾਰੀ ਉੱਤਮ ਕੁਮਾਰ ਨੇ ਨਿਭਾਈ। ਇਸ ਮੌਕੇ ਮੈਂਬਰ ਗਿਆਨ ਚੰਦ ਮਨੋਜ ਕੁਮਾਰ, ਵਿਵੇਕ ਕੁਮਾਰ, ਰਿਸ਼ੂ ਮਾਮਾ, ਅਭੀ ਮਾਮਾ ਅਨਿਲ ਕੁਮਾਰ, ਅਜੇ, ਰਾਕੇਸ਼ ਸੈਕਟਰੀ, ਰਤਨ, ਲਵੀ, ਇੰਦਾ, ਕਪਿਲ, ਪ੍ਰਦੀਪ ਕੁਮਾਰ ਪ੍ਰੋਫੈਸਰ, ਬੰਟੀ, ਸਾਹਿਲ, ਰੋਹਿਤ, ਗੁਲਾਬ, ਕਮਲ, ਗੁਰਪ੍ਰੀਤ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here