*ਸ਼ਹਿਰ ਅੰਦਰ ਕੋਈ ਪਾਰਕ ਨਾ ਆਉਣ ਕਰਕੇ ਲੋਕਾਂ ਨੂੰ ਸੈਰ ਵਾਸੀਆ ਆ ਰਹੀਆ ਨੇ ਮੁਸ਼ਕਲਾਂ*

0
110


ਬੁਢਲਾਡਾ 19 ਅਗਸਤ(ਸਾਰਾ ਯਹਾਂ/ਅਮਨ ਮਹਿਤਾ): ਲੋਕਾਂ ਨੂੰ  ਸਿਹਤਮੰਦ ਬਣਾਉਣ ਲਈ ਤੰਦਰੁਸਤ ਪੰਜਾਬ ਵਰਗੀਆਂ ਸਕੀਮਾਂ ਨੂੰ ਲੋਕਾਂ ਵਿੱਚ ਲਿਆਉਣ ਲਈ ਸਟੇਜਾਂ ਦੇ ਦਮਗਜੇ ਮਾਰਨ ਵਾਲੀ ਪੰਜਾਬ ਸਰਕਾਰ  ਬਿਲਕੁਲ ਫੇਲ੍ਹ ਹੋ ਚੁੱਕੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਕੋਈ ਵੀ ਸੈਰਗਾਹ ਪਾਰਕ ਨਹੀਂ ਹੈ ਲੋਕਾਂ ਦੀ ਸਵੇਰ ਤੇ ਸ਼ਾਮ ਸਮੇਂ ਸੈਰ ਕਰਨ ਲਈ ਕੋਈ ਉਚਿਤ ਸਥਾਨ ਨਾ ਹੋਣ ਕਰਕੇ ਮਜਬੂਰਨ ਲੋਕਾਂ ਨੂੰ ਸ਼ਹਿਰ ਦੇ ਰੇਲਵੇ ਸਟੇਸ਼ਨ, ਸੜਕਾਂ ਉੱਪਰ ਹੀ ਸੈਰ ਕਰਨੀ ਪੈਂਦੀ ਹੈ। ਜਿਸ ਕਰਕੇ ਬਜ਼ੁਰਗ ਅਤੇ ਬੱਚੇ ਸੜਕਾਂ ਉੱਪਰ ਆਵਾਜਾਈ ਹੋਣ ਕਰਕੇ ਅਤੇ ਰੇਲਵੇ ਸਟੇਸ਼ਨ ਤੇ ਜਾਣ ਦੇ ਖਤਰੇ ਕਾਰਨ ਇੱਥੇ ਸੈਰ ਕਰਨ ਜਾਣ ਤੋਂ ਕੰਨੀ ਕਤਰਾਉਂਦੇ ਹਨ। ਦੂਸਰਾ ਰੇਲਵੇ ਸਟੇਸ਼ਨ ਤੇ ਹਰ ਸਮੇਂ ਨਸ਼ੇਡ਼ੀਆਂ ਆਪਣੇ ਨਸ਼ੇ ਦੀ ਪੂਰਤੀ ਲਈ ਝੁੰਡ ਬਣਾ ਕੇ ਨਸ਼ਾ ਵੇਚਦੇ ਹਨ ਅਤੇ ਕਰਦੇ ਹਨ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਕਾਰਨ ਬਜ਼ੁਰਗ ਅਤੇ ਬੱਚੇ ਆਪਣੇ ਘਰਾਂ ਵਿੱਚ ਹੀ  ਕੋਠਿਆਂ ਤੇ ਸੈਰ ਲਈ ਗੇੜੇ ਮਾਰਦੇ ਰਹਿੰਦੇ ਹਨ। ਇਸ ਸਬੰਧੀ ਜਦੋਂ ਸਥਾਨਕ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਰੀਰ ਨੂੰ ਚੁਸਤ ਦਰੁਸਤ ਕਰਨ ਲਈ ਰੀਅਲ ਵਿਚ ਐਸ਼ ਦੀ ਪਲੇਟੀ ਅਤੇ ਆਈਟੀਆਈ ਚੌਕ ਨਜ਼ਦੀਕ ਬਣੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਸੈਰ ਕਰਨ ਲਈ  ਜਾਂਦੇ ਹਨ ਪਰ ਕਿਸੇ ਸਮੇਂ ਰੇਲਵੇ ਸਟੇਸ਼ਨ ਉਪਰ ਸ਼ਰਾਰਤੀ ਅਨਸਰ ਔਰਤਾਂ ਨੂੰ ਸੈਰ ਕਰਨ ਸਮੇਂ ਤੱਕ ਪ੍ਰੇਸ਼ਾਨ ਕਰਦੇ ਹਨ ਅਤੇ ਇਸੇ ਤਰ੍ਹਾਂ ਹੋਰ ਜਗ੍ਹਾ ਉਪਰ ਸੈਰ ਕਰਨ ਸਮੇਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਰਾਜ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇਣ ਦੀ ਤਾਂ ਗੱਲ ਆਖੀ ਜਾਂਦੀ ਹੈ ਪਰ ਕਿਸੇ ਵੀ ਸਿਆਸੀ ਲੀਡਰ ਵੱਲੋਂ ਲੋਕਾਂ ਲਈ ਸ਼ਹਿਰ ਅੰਦਰ ਪਾਰਕ ਦੇ ਨਿਰਮਾਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।  ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪਿੰਡ ਬੁਢਲਾਡਾ ਵਾਲੇ ਖੇਤਰ ਪਾਸੇ ਵੱਲ ਅਨੇਕਾਂ ਏਕੜ ਜ਼ਮੀਨ ਜੋ ਕਿ ਸਰਕਾਰੀ ਹੈ ਖਾਲੀ ਪਈ ਹੈ ਜਿੱਥੇ ਸ਼ਹਿਰ ਦੀ ਸਭ ਤੋਂ ਖੂਬਸੂਰਤ ਪਾਰਕ ਦਾ ਨਿਰਮਾਣ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸ਼ਹਿਰ ਦੇ ਲੋਕਾਂ ਦੀ ਇਸ ਮੁੱਖ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਲੋਕ ਆਉਣ ਵਾਲੇ ਸਮੇਂ ਵਿੱਚ ਸਰਕਾਰ ਖ਼ਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਜਾਣਗੇ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ। ਲੋਕਾਂ ਨੇ ਕਿਹਾ ਕਿ ਸ਼ਹਿਰ ਅੰਦਰ ਆਏ ਲਵੀ ਬੁਢਲਾਡਾ ਪਾਰਕ ਦਾ ਨਿਰਮਾਣ ਕੀਤਾ ਜਾਵੇ ਜਿੱਥੇ ਨੌਜਵਾਨਾਂ ਲਈ ਖੇਡਾਂ ਅਤੇ ਰੰਗਮੰਚ ਲਈ ਇਨਡੋਰ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਤੇ ਰੰਗਮੰਚ ਲਈ ਤਿਆਰੀ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਜ਼ੁਰਗ ਤੇ ਬੱਚਿਆਂ ਨੂੰ ਵੀ ਸ਼ਹਿਰ ਅੰਦਰ ਘੁੰਮਣ ਫਿਰਨ ਲਈ ਇਕ ਵਧੀਆ ਸਥਾਨ ਮਿਲ ਸਕੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਮੁੱਖ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਵਿਸ਼ੇਸ਼ ਗਰਾਂਟ ਦੀ ਮੰਗ ਕੀਤੀ ਗਈ ਹੈ ਜੋ ਜਲਦੀ ਪ੍ਰਾਪਤ ਕਰਦੇ ਸ਼ਹਿਰ ਦੇ ਆਸ ਪਾਸ ਵਿਚ ਜਗ੍ਹਾ ਤੇ ਪ੍ਰਚਾਰ ਕਰਕੇ ਸ਼ਹਿਰ ਅਤੇ ਨਵੇਂ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। 

LEAVE A REPLY

Please enter your comment!
Please enter your name here