*ਸਹੇਲੀ ਨੇ ਦੋਸਤ ਨੂੰ ਬਲੈਕਮੇਲ ਕਰਨ ਦੀ ਧਮਕੀ ਕਾਰਨ ਗਵਾਈ ਜਾਨ*

0
331

ਬੁਢਲਾਡਾ 12ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਜਬਰਦਸਤੀ ਆਪਣੇ ਘਰ ਲਿਜਾਣ ਅਤੇ ਬਲੈਕਮੇਲ ਕਰਨ ਤੋਂ ਅੱਕੇ ਦੋਸਤ ਨੇ ਆਪਣੀ ਹੀ ਵਿਹੁਅਤਾ ਸਹੇਲੀ ਦਾ ਗੱਲਾ ਦਬ ਕੇ ਕੱਤਲ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਾਸੀ ਦਿਆਲਪੁਰਾ ਦਾ ਬੀਰਪਾਲ ਕੌਰ ਨਾਲ ਨਾਜਾਇਜ ਸੰਬੰਧ ਸਨ। ਇਸ ਦੌਰਾਨ ਬੀਰਪਾਲ ਕੌਰ ਵੱਲੋਂ ਲਗਾਤਾਰ ਉਸਨੂੰ ਆਪਣੇ ਘਰ ਲਿਜਾਣ ਅਤੇ ਬਲੈਕਮੇਲ ਕਰਕੇ ਦਬਾਅ ਬਣਾ ਰਹੀ ਸੀ ਕਿ ਤੂੰ ਮੈਨੂੰ ਆਪਣੇ ਘਰ ਲੈ ਕੇ ਜਾ ਅਤੇ ਆਪਣੀ ਪਤਨੀ ਨੂੰ ਤਾਲਾਕ ਦੇ, ਨਹੀਂ ਤਾਂ ਮੈਂ ਤੇਰੇ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾਂਵਾਗੀ। ਜਿਸ ਤੋਂ ਅੱਕੇ ਹੋਏ ਮਨਦੀਪ ਸਿੰਘ ਨੇ ਆਪਣੀ ਸਹੇਲੀ ਦਾ ਰੱਲੀ ਵਾਲੀ ਨਹਿਰ ਨਜਦੀਕ ਗਲਾ ਦਬਾ ਕੇ ਉਸਦਾ ਕੱਤਲ ਕਰ ਦਿੱਤਾ। ਦੂਸਰੇ ਪਾਸੇ ਪੁਲਿਸ ਨੂੰ ਪਿਛਲੇ ਦਿਨੀ ਰੱਲੀ ਨਹਿਰ ਨਜਦੀਕ ਸਰੋਂ ਦੇ ਖੇਤਾਂ ਵਿੱਚੋਂ ਲਾਸ਼ ਬਰਾਮਦ ਕੀਤੀ। ਜਿਸ ਦੀ ਪਹਿਚਾਣ ਬੀਰਪਾਲ (28 ਸਾਲਾ) ਪਤਨੀ ਬਲਵਿੰਦਰ ਸਿੰਘ ਦਿਆਲਪੁਰਾ ਵਜੋਂ ਹੋਈ। ਐਸ.ਐਚ.ਓ. ਸਿਟੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਬੀਰਪਾਲ ਕੌਰ ਦੇ ਪਤੀ ਬਲਵਿੰਦਰ ਸਿੰਘ ਦੇ ਬਿਆਨ ਮੁਤਾਬਿਕ ਦੱਸਿਆ ਕਿ ਉਸਦੀ ਪਤਨੀ ਦਾ ਮਨਦੀਪ ਸਿੰਘ ਦਿਆਲਪੁਰਾ (30 ਸਾਲਾ) ਨਾਲ ਨਾਜਾਇਜ ਸੰਬੰਧ ਸਨ। ਜਿਸ ਸੰਬੰਧੀ ਕਈ ਵਾਰ ਪਿੰਡ ਪੱਧਰ ਤੇ ਪੰਚਾਇਤੀ ਤੌਰ ਤੇ ਸਮਾਝਿਆ ਗਿਆ ਸੀ। ਪ੍ਰੰਤੂ ਇਨ੍ਹਾਂ ਦੇ ਸੰਬੰਧ ਲਗਾਤਾਰ ਜਾਰੀ ਸਨ। ਉਸਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਮਨਦੀਪ ਸਿੰਘ ਦੇ ਮੋਟਰ ਸਾਈਕਲ ਤੇ ਗਈ ਸੀ। ਪੁਲਿਸ ਨੇ ਮਨਦੀਪ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਜਿੱਥੇ ਅਦਾਲਤ ਅਦਾਲਤ ਵੱਲੋਂ ਉਸਨੂੰ 2 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

LEAVE A REPLY

Please enter your comment!
Please enter your name here