*ਸਹੀਦ ਹੌਲਦਾਰ ਮਿੱਠਾ ਸਿੰਘ ਦੀ ਬਰਸੀ ਮੌਕੇ ਵੱਲੋਂ ਦੰਦਾ ਤੇ ਮਾਨਸਿਕ ਰੋਗ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ*

0
18

ਮਾਨਸਾ,09 ਅਪ੍ਰੈਲ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸਹੀਦ ਹੌਲਦਾਰ ਮਿੱਠਾ ਸਿੰਘ ਦੀ 13 ਵੀ ਬਰਸੀ ਮੌਕੇ  ਨਿਰਵੈਰ ਕਲੱਬ ਮਾਨਸਾ ਵੱਲੋਂ ਮਾਨਸਿਕ ਰੋਗਾ ਤੇ ਦੰਦਾ ਦੀਆ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਸਥਾਨ: ਧਰਮਸ਼ਾਲਾ, ਠੂਠਿਆਂਵਲੀ ਰੋਡ ,ਮਾਨਸਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਲਗਾਇਆ ਗਿਆ ਇਸ ਮੌਕੇ ਤੇ ਕਲੱਬ ਦੇ ਆਗੂ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੈਂਪ ‘ਚ ਮਰੀਜ਼ਾ ਦਾ ਚੈਕ-ਅੱਪ ਕਰਨ ਲਈ ਦੰਦਾਂ ਦੇ ਮਾਹਿਰ ਡਾਕਟਰ ਪੁਨੀਤ ਕੁਮਾਰ ਮਿੱਢਾ, ਤੇ ਮਾਨਸਿਕ ਅਤੇ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਕਰਨਜੋਤ ਕੌਰ ਮਾਨਮਾਨ ਹਸਪਤਾਲ ਦੁਆਰਾ ਮਰੀਜ਼ਾ ਦਾ ਮੁੱਫਤ ਚੈਕ-ਅੱਪ ਕੀਤਾ ਗਿਆ ਇਸ ਦੋਰਾਨ  ਮੁਫਤ ਦਵਾਈਆ ਵੀ ਦਿੱਤੀਆ ਗਿਆ। ਇਸ ਕੈਂਪ ਚ ਲਗਭਗ 100 ਤੋ ਵੱਧ ਮਰੀਜਾ ਨੇ ਲਾਭ ਪ੍ਰਾਪਤ ਕਰਨ ਤੇ ਮਰੀਜਾ ਨੇ ਕਲੱਬ ਦਾ ਮੈਬਰਾ ਦਾ ਬਹੁਤ ਧੰਨਵਾਦ ਕੀਤਾ।ਇਸ ਮੌਕੇ ਤੇ:- ਬਲਜੀਤ ਸਿੰਘ, ਪ੍ਰੇਮ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ,  ਰਾਮ ਇਸ਼ਵਰ ਜਿੰਦਲ, ਰਣਵੀਰ ਸਿੰਘ, ਜਗਦੇਵ ਸਿੰਘ, ਗੁਰਪ੍ਰੀਤ ਸਿੰਘ, ਹਰਕੀਰਤ ਸਿੰਘ ਹਾਜਰ ਰਹੇ।

LEAVE A REPLY

Please enter your comment!
Please enter your name here