*ਸਹਿਰ ਨੂੰ ਸੁੰਦਰ ਬਣਾਉਣ ਲਈ ਜਨਭਾਗੀਦਾਰੀ ਤਹਿਤ ਹਰ ਨਾਗਰਿਕ ਸਹਿਯੋਗੀ ਬਣੇ-ਐਸ ਡੀ ਐਮ*

0
70

ਬੁਢਲਾਡਾ – 30ਸਤੰਬਰ – (ਸਾਰਾ ਯਹਾਂ/ਅਮਨ ਮੇਹਤਾ) – ਸਵੱਛ ਭਾਰਤ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ 3 ਅਕਤੂਬਰ ਤੱਕ ਅਜਾਦੀ ਦਾ ਅੰਮ੍ਰਿਤ ਮਹਾ ਉਤਸਵ ਦੇ ਤਹਿਤ ਅੱਜ ਜਨਭਾਗੀਦਾਰੀ ਜਾਣਕਾਰੀ ਦੇਣ ਲਈ ਸਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ, ਕੋਸਲਰਾ ਨੂੰ ਇੱਕ ਵਰਕਸਾਪ ਲਗਾ ਕੇ ਟ੍ਰੈਨਿਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਐਸ ਡੀ ਐਮ ਬੁਢਲਾਡਾ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਦੇਸ ਅੱਜ 75ਵੀਂ ਸਾਲਗੀਰਾ ਵਜੋਂ ਸਿਲਵਰ ਜੁਬਲੀ ਮਨਾ ਰਿਹਾ ਹੈ। ਜਿਸ ਤਹਿਤ ਕਲੀਨ ਇੰਡੀਆਂ ਕੰਪੈਨ ਅਧੀਨ ਆਮ ਲੋਕਾਂ ਦੀ ਸਮੂਲੀਅਤ ਯਕੀਨੀ ਬਣਾਉਣ ਲਈ ਘਰ ਤੋਂ ਸਹਿਰ ਸਾਫ ਸੁਥਰਾ ਰੱਖਣ ਦਾ ਅੱਜ ਅਸੀਂ ਪ੍ਰਣ ਲੈਦੇ ਹਾਂ। ਉਨ੍ਹਾਂ ਕਿਹਾ ਕਿ ਘਰ ਤੋਂ ਇੱਕਠਾ ਕੀਤਾ ਗਏ ਕੂੜੇ ਨੂੰ ਅਸੀਂ ਅਪਣੀ ਆਮਦਨ ਦਾ ਸੋਮਾ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੀ ਸੋਚ ਬਣਾਉਣੀ ਪਵੇਗੀ ਕਿ ਅਸੀਂ ਆਪਣੇ ਘਰ ਤੋਂ ਸਫਾਈ ਸੁਰੂ ਕਰਕੇ ਸਹਿਰ ਨੂੰ ਸਾਫ ਬਣਾਇਏ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਗੰਦ ਨਾ ਪਾਓ, ਪਲਾਸਟਿਕ ਹਟਾਓ, ਵਾਤਾਵਰਨ ਬਚਾਓ, ਜਿੰਮੇਵਾਰ ਸਹਿਰੀ ਕਹਾਓ, ਕੱਪੜੇ ਤੇ ਥੈਲੇ ਬਣਾਓ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਦੇ ਅਧੀਨ ਆਪਣੇ ਘਰ ਦੇ ਗਿੱਲੇ ਅਤੇ ਸੁੱਕੇ ਕੂੜੈ ਨੂੰ ਵੱਖੋਂ ਵੱਖਰਾ ਰੱਖ ਕੇ ਜੈਵਿਕ ਖਾਦ ਤਿਆਰ ਕਰਨ ਦੇ ਵੀ ਫਾਰਮੂਲੇ ਦੱਸੇ ਗਏ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ 250 ਗ੍ਰਾਮ ਕੂੜਾ ਅਤੇ ਇੱਕ ਘਰ 1 ਕਿਲੋ ਕੂੜਾ ਰੋਜਾਨਾ ਸਫਾਈ ਕਰਮਚਾਰੀ ਪ੍ਰਾਪਤ ਕਰਦੇ ਹਨ। ਜਿਸ ਵਿੱਚ 60 ਫੀਸਦੀ ਗਿੱਲਾ, ਅਤੇ 40 ਫੀਸਦੀ ਸੁੱਕਾ ਕੂੜਾ ਹੁੰਦਾ ਹੈ। ਇਸ ਦੌਰਾਨ ਗਿੱਲੇ ਅਤੇ ਸੂਕੇ ਕੂੜੇ ਨੂੰ ਅਲੱਗ ਅਲੱਗ ਰੱਖਿਆ ਜਾਵੇ ਤਾਂ ਇਸਤੋਂ ਜੈਵਿਕ ਖਾਦ ਆਸਾਨੀ ਨਾਲ ਤਿਆਰ ਕਰ ਸਕਦੇ ਹਾ। ਸਬਜੀਆ, ਫਰੂਟ ਦੇ ਛਿਲਕੇ ਆਦਿ ਜੇਕਰ ਗਿੱਲੇ ਕੂੜੇ ਵਿੱਚ ਰੱਖੇ ਜਾਣ ਤਾਂ ਇਸਦੇ ਕਾਫੀ ਲਾਭ ਹੋ ਸਕਦਾ ਹੈ। ਇਸ ਮੋਕੇ ਤੇ ਗਿੱਲੇ ਸੁੱਕੇ ਕੂੜੇ ਨੂੰ ਅਲਗ ਅਲਗ ਰੱਖਣ ਅਤੇ ਸਾਹਿਯੋਗ ਦੇਣ ਵਾਲੀਆ ਸੰਸਥਾਵਾਂ ਅਤੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਮਾਤਾ ਗੁਜਰੀ ਭਲਾਈ ਕੇਂਦਰ, ਨੇਕੀ ਫਾਉਡੇਸਨ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਾਰਜਸਾਧਕ ਅਫਸਰ ਤਲਵਿੰਦਰ ਸਿੰਘ ਭੱਟੀ, ਨਗਰ ਕੋਸਲ ਪ੍ਰਧਾਨ ਸੁਖਪਾਲ ਸਿੰਘ, ਕੋਸਲਰ ਸੁਖਵਿੰਦਰ ਕੋਰ ਸੁੱਖੀ, ਕੋਸਲਰ ਰਾਜਿੰਦਰ ਸੈਣੀ ਝੰਡਾ, ਟਿੰਕੂ ਪੰਜਾਬ, ਤਰਜੀਤ ਚਹਿਲ, ਗੁਰਪ੍ਰੀਤ ਸਿੰਘ ਵਿਰਕ,ਕੌਂਸਲਰ ਦਰਸ਼ਨ ਸਿੰਘ, ਕੌਂਸਲਰ ਕੰਚਨ ਮਦਨ, ਕੌਂਸਲਰ ਨਰਿੰਦਰ ਕੌਰ , ਪ੍ਰਿੰਸੀਪਲ ਮੁਕੇਸ ਕੁਮਾਰ, ਸੀ ਐਫ ਉਰਮਿਲਾ ਰਾਣੀ, ਧੀਰਜ ਕੁਮਾਰ, ਮੋਟੀਵੇਟਰ ਸੀਤਾ ਰਾਣੀ, ਬਲਜਿੰਦਰ ਕੋਰ,ਵਨੀਤ ਕੁਮਾਰ, ਪ੍ਰਦੀਪ ਕੁਮਾਰ, ਮੁਕੇਸ਼ ਕੁਮਾਰ, ਸੁਖਜੀਤ ਕੋਰ, ਆਦਿ ਹਾਜਰ ਸਨ। 

NO COMMENTS