
ਬੁਢਲਾਡਾ 08,ਮਾਰਚ (ਸਾਰਾ ਯਹਾਂ ਅਮਨ ਮਹਿਤਾ): ਸਰਕਾਰ ਅਤੇ ਪ੍ਰਸ਼ਾਸਨ ਵਲੋ ਚਲਾਈ ਗਈ ਸਵਛ ਭਾਰਤ ਮੁਹਿੰਮ ਦੇ ਦਾਅਵੇ ਖੋਖਲੇ ਨਜਰ ਆ ਰਹੇ ਹਨ। ਕਿਉ ਕਿ ਸ਼ਹਿਰ ਅਦਰ ਕਈ ਥਾਵਾ ਤੇ ਕੂੜੇ ਦੇ ਢੇਰ ਲਗੇ ਦਿਸਦੇ ਹਨ। ਸ਼ਹਿਰ ਦੀ ਰਾਮਲੀਲਾ ਗਰਾਉਡ ਵਿਖੇ ਕੁੜੇ ਦੇ ਜਿਥੇ ਢੇਰ ਲਗੇ ਪਏ ਹਨ ਉਥੇ ਅਵਾਰਾ ਪਸ਼ੁਆ ਦੀ ਵੀ ਭਰਮਾਰ ਹੈ। ਸ਼ਹਿਰ ਦੇ ਵਿਚਕਾਰ ਸਥਿਤ ਰਾਮਲੀਲਾ ਗਰਾਉਡ ਜੋ ਸ਼ਹਿਰ ਦਾ ਇਕੋ ਇਕ ਅਜਿਹਾ ਗਰਾਉਂਡ ਹੈ ਜਿਥੇ ਸ਼ਹਿਰ ਵਾਸੀ ਕੋਈ ਵੀ ਪ੍ਰੋਗਰਾਮ ਕਰਦੇ ਹਨ ਅਤੇ ਸ਼ਹਿਰ

ਦੇ ਵਿਚਕਾਰ ਹੋਣ ਕਰਕੇ ਲੋਕਾ ਲਈ ਪਾਰਕਿਗ ਦਾ ਵੀ ਪ੍ਰਬੰਧ ਇਥੇ ਹੀ ਹੈ। ਪਰ ਦੇਖਣ ਵਿੱਚ ਇਥੇ ਲਗਦਾ ਹੈ ਕਿ ਗਦਗੀ ਦੇ ਢੇਰ ਵੀ ਦੇਖਣ ਨੂੰ ਮਿਲ ਰਹੇ ਹਨ ਅਤੇ ਪ੍ਰਸ਼ਾਸਨ ਦਾ ਵੀ ਇਸ ਵਲ ਕੋਈ ਧਿਆਨ ਨਹੀ ਹੈ ਅਤੇ ਨਾ ਹੀ ਲੋਕ ਸ਼ਹਿਰ ਲਈ ਆਪਣੀ ਜਿਮੇਵਾਰੀ ਸਮਝ ਰਹੇ ਹਨ। ਇਸੇ ਤਰਾ ਸ਼ਹਿਰ ਦੇ ਮੇਨ ਚੋਕਾ ਤੇ ਵੀ ਗਦਗੀ ਦੇ ਢੇਰ ਦਿਖਾਈ ਦਿਦੇ ਹਨ। ਜਿਥੇ ਇਹਨਾ ਕੁੜੇ ਦੇ ਢੇਰਾ ਕਰਕੇ ਬਿਮਾਰਿਆ ਫੈਲਣ ਦਾ ਡਰ ਰਹਿਦਾ ਹੈ ਉਥੇ ਸ਼ਹਿਰ ਨੂੰ ਸੁਦਰ ਬਣਨ ਦਾ ਵੀ ਲਗਦਾ ਸੁਪਨਾ ਪੂਰਾ ਸ਼ਹਿਰਵਾਸੀ ਨਹੀ ਹੋਣ ਦੇਣਾ ਚਾਹੁਦੇ।
