—ਮਾਨਸਾ ਪੁਲਿਸ ਨੇ ਅੰਤਰ—ਰਾਸ਼ਟਰੀ ਮਹਿਲਾਂ ਦਿਵਸ ਮਨਾਇਆ

0
38

ਮਾਨਸਾ, 08—03—2021(ਸਾਰਾ ਯਹਾਂ /ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲਾ ਹੈਡਕੁਆਟਰ ਵਿਖੇ ਥਾਣਾ ਸਿਟੀ—1 ਮਾਨਸਾ ਨੂੰ ਪੂਰਨ
ਤੌਰ ਤੇ ਵੋਮੈਨ ਪੁਲਿਸ ਥਾਣਾ ਅਧੀਨ ਤਬਦੀਲ ਕਰਕੇ ਅੱਜ ਅੰਤਰ—ਰਾਸ਼ਟਰੀ ਮਹਿਲਾਂ ਦਿਵਸ (ਜ਼ਅਵਕਗਅ਼ਵਜਰਅ਼l
Wਰਠਕਅ ਣ਼ਖ) ਮਨਾਇਆ ਗਿਆ। ਅੱਜ ਦੇ ਦਿਨ ਮਿਸ: ਪ੍ਰਭਜੋਤ ਕੌਰ ਡੀ.ਐਸ.ਪੀ. ਬੁਢਲਾਡਾ ਨੂੰ ਕਾਰਜਕਾਰੀ
ਬਤੌਰ ਨਿਗਰਾਨ ਅਫਸਰ ਮਾਨਸਾ ਲਗਾ ਕੇ ਉਹਨਾਂ ਦੀ ਕਮਾਂਡ ਹੇਠ ਥਾਣਾ ਸਿਟੀ—1 ਮਾਨਸਾ ਵਿਖੇ ਐਸ.ਆਈ.
ਕਰਮਜੀਤ ਕੌਰ ਨੂੰ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ, ਹੌਲਦਾਰ ਵੀਰਪਾਲ ਕੌਰ ਨੂੰ ਮੁੱਖ ਮੁਨਸ਼ੀ ਥਾਣਾ
ਸਿਟੀ—1 ਮਾਨਸਾ ਸਮੇਤ ਕੁੱਲ 92 ਮਹਿਲਾ ਕਰਮਚਾਰਣਾਂ ਨੂੰ ਥਾਣਾ ਸਿਟੀ—1 ਮਾਨਸਾ ਵਿਖੇ ਕਾਰਜਕਾਰੀ ਡਿਊਟੀ


ਪਰ (ਅੱਜ ਦੇ ਦਿਨ ਲਈ) ਤਾਇਨਾਤ ਕੀਤਾ ਗਿਆ। ਇਸ ਥਾਣਾ ਵਿਖੇ ਅੱਜ ਦੇ ਦਿਨ ਮਹਿਕਮਾ ਪੁਲਿਸ ਦਾ ਸਾਰਾ
ਕੰਮਕਾਜ (ਸੰਤਰੀ ਡਿਊਟੀ, ਗੇਟ ਗਾਰਦ ਡਿਊਟੀ, ਸੀ.ਸੀ.ਟੀ.ਐਨ.ਐਸ. ਅਪਰੇਟਰ, ਪਬਲਿਕ ਡੀਲਿੰਗ ਆਦਿ)
ਇਹਨਾਂ ਮਹਿਲਾ ਅਧਿਕਾਰੀ/ਕਰਮਚਾਰੀਆਂ ਵੱਲੋਂ ਬੜੀ ਲਗਨ ਨਾਲ ਨਿਭਾਇਆ ਗਿਆ।

ਇਸ ਮੌਕ ੇ ਐਸ.ਡੀ. ਗਰਲਜ ਕਾਲਜ ਮਾਨਸਾ, ਸਰਕਾਰੀ ਸੀਨੀਅਰ ਸੈਕ ੰਡਰੀ ਗਰਲਜ ਸਕ ੂਲ
ਮਾਨਸਾ ਅਤੇ ਵਿਦਿਆ ਭਾਰਤੀ ਸਕ ੂਲ ਮਾਨਸਾ ਦੀਆ ਕਰੀਬ 50 ਵਿਦਿਆਰਥਣਾਂ ਨੂੰ ਬੁਲਾ ਕੇ ਸਮੁੱਚੇ ਪ੍ਰਸਾਸ਼ਨ ਦ ੇ
ਕੰਮਕਾਜ ਅਤੇ ਕਾਰਜਪ੍ਰਣਾਲੀ ਬਾਰੇ ਜਾਗਰੂਕ ਕੀਤਾ ਗਿਆ। ਇਹਨਾਂ ਬੱਚੀਆਂ ਨੂੰ ਪਹਿਲਾਂ ਥਾਣਾ ਸਿਟੀ—1 ਮਾਨਸਾ
ਵਿਖੇ ਮੁੱਖ ਅਫਸਰ ਥਾਣਾ ਦਾ ਕੰਮਕਾਜ, ਮੁਨਸ਼ੀ ਦਾ ਕੰਮਕਾਜ਼, ਥਾਣਾ ਵਿਖੇ ਤਾਇਨਾਤ ਮਹਿਲਾ ਮਿੱਤਰ ਦਾ ਕੰਮ,
ਸੀ.ਸੀ.ਟੀ.ਐਨ.ਐਸ. ਅਪਰੇਟਰ ਦਾ ਕੰਮਕਾਜ, ਦੂਰ—ਸੰਚਾਰ ਦਫਤਰ, ਥਾਣਾ ਦੀ ਹਵਾਲਾਤ, ਦਫਤਰ ਪੁਲਿਸ
ਹੈਲਪਲਾਈਨ—181 ਅਤੇ ਹੈਲਪਲਾਈਨ—112 ਦਾ ਕੰਮਕਾਜ਼, ਜਿਲਾ ਸਾਂਝ ਕੇਂਦਰ ਵਿਖੇ ਚੱਲ ਰਹੀਆ 27 ਸੇਵਾਵਾਂ
ਸਬੰਧੀ ਅਤ ੇ ਇਸਤ ੋਂ ਇਲਾਵਾ ਦਰਖਾਸ਼ਤ ਕਿੱਥੇ ਅਤ ੇ ਕਿਵੇ ਦਿੱਤੀ ਜਾਂਦੀ ਹੈ ਅਤੇ ਪਬਲਿਕ ਡੀਲਿੰਗ ਕਿਸ ਤਰਾ


ਕੀਤੀ ਜਾਂਦੀ ਹੈ, ਆਦਿ ਸਬੰਧੀ ਇਹਨਾਂ ਵਿਦਿਆਰਥਣਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਇਸਤ ੋਂ ਬਾਅਦ ਇਹਨਾਂ ਵਿਦਿਆਰਥਾਂ ਨੂੰ ਐਸ.ਡੀ.ਐਮ. ਦਫਤਰ ਮਾਨਸਾ ਵਿਖੇ ਲਿਜਾਇਆ
ਗਿਆ, ਜਿੱਥੇ ਡਾ: ਸਿਖ਼ਾ ਭਗਤ ਐਸ.ਡੀ.ਐਮ. ਮਾਨਸਾ ਜੀ ਵੱਲੋਂ ਇਹਨਾਂ ਬੱਚੀਆਂ ਨੂੰ ਉਹਨਾਂ ਦੇ ਦਫਤਰ ਦੇ
ਕੰਮਕਾਜ, ਤਹਿਸੀਲ ਦਫਤਰ ਦੇ ਕੰਮਕਾਜ ਅਤੇ ਜਿਲਾ ਪਟਵਾਰਖਾਨਾ ਵੱਲੋ ਦਿੱਤੀਆ ਜਾ ਰਹੀਆ ਸੇਵਾਵਾਂ ਅਤੇ
ਕੰਮਕਾਜ਼ ਸਬੰਧੀ ਜਾਣਕਾਰੀ ਦਿੱਤੀ ਗਈ। ਫਿਰ ਇਹਨਾਂ ਬੱਚੀਆਂ ਨੂੰ ਅਦਾਲਤਾਂ ਦੇ ਕੰਮਕਾਜ਼ ਸਬੰਧੀ ਜਾਣੂ
ਕਰਵਾਉਣ ਦੇ ਮਕਸਦ ਨਾਲ ਮਾਨਯੋਗ ਅਦਾਲਤ ਸ੍ਰੀਮਤੀ ਦਿਲਸ਼ਾਦ ਕੌਰ ਜੇ.ਐਮ.ਆਈ. ਸੀ. ਮਾਨਸਾ ਵਿਖੇ
ਲਿਜਾਇਆ ਗਿਆ ਜਿੱਥੇ ਇਹਨਾ ਬੱਚੀਆਂ ਨੂੰ ਅਦਾਲਤਾਂ ਵੱਲੋਂ ਕੀਤੀ ਜਾਂਦੀ ਸੁਣਵਾਈ ਅਤ ੇ ਕੀਤੇ ਜਾਂਦੇ ਫੈਸਲਿਆ
ਆਦਿ ਸਬੰਧੀ ਜਾਣੂ ਕਰਵਾਇਆ ਗਿਆ। ਇਸਤੋਂ ਬਾਅਦ ਦਫਤਰ ਐਸ.ਐਸ.ਪੀ. ਮਾਨਸਾ ਵਿਖੇ ਲਿਜਾਇਆ
ਗਿਆ ਜਿੱਥੇ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਇਹਨਾਂ ਬੱਚੀਆਂ
ਦਾ ਬੜੀ ਨਰਮਦਿਲੀ ਅਤ ੇ ਗਰਮਜੋਸ਼ੀ ਨਾਲ ਇਹਨਾਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਗਿਆ ਅਤੇ ਪੁਲਿਸ ਦੇ

ਕੰਮਕਾਜ਼ ਪ੍ਰਤੀ ਭਲੀਭਾਂਤ ਜਾਣੂ ਕਰਵਾਇਆ ਗਿਆ। ਅਖੀਰ ਵਿੱਚ ਇਹਨਾਂ ਬੱਚੀਆਂ ਨੂੰ ਦਫਤਰ ਡਿਪਟੀ
ਕਮਿਸ਼ਨਰ ਮਾਨਸਾ ਵਿਖੇ ਲਿਜਾਇਆ ਗਿਆ ਜਿੱਥੇ ਸ੍ਰੀ ਮਹਿੰਦਰਪਾਲ ਜੀ ਡਿਪਟੀ ਕਮਿਸ਼ਨਰ ਮਾਨਸਾ ਜੀ ਵੱਲੋਂ
ਇਹਨਾਂ ਵਿਦਿਆਰਥਣਾਂ ਨੂੰ ਜੀ ਆਇਆ ਆਖਦੇ ਹੋਏ ਸਿਵਲ ਪ੍ਰਸਾਸ਼ਨ ਦੇ ਕੰਮਕਾਜ਼ ਤੋਂ ਜਾਣੂ ਕਰਵਾਇਆ
ਗਿਆ।

ਇਹਨਾਂ ਬੱਚੀਆਂ ਨੇ ਮਾਨਸਾ ਪੁਲਿਸ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸਿਵਲ
ਪ੍ਰਸਾਸ਼ਨ ਅਤ ੇ ਪੁਲਿਸ ਪ੍ਰਸਾਸ਼ਨ ਦੇ ਕੰਮਕਾਜ਼ ਪ੍ਰਤੀ ਭਰਪੂਰ ਜਾਣਕਾਰੀ ਮਿਲ ਗਈ ਹੈ ਅਤ ੇ ਉਹਨਾਂ ਨੂੰ ਪਹਿਲਾਂ
ਪੁਲਿਸ ਪਾਸ ਜਾਂ ਹੋਰ ਦਫਤਰਾਂ ਵਿਖੇ ਜਾਣ ਤੋਂ ਡਰ/ਪ੍ਰੇਸ਼ਾਨੀ ਮਹਿਸੂਸ ਹੁੰਦੀ ਸੀ ਪਰ ਅੱਜ ਤੋਂ ਬਾਅਦ ਉਹਨਾਂ ਦਾ
ਡਰ/ਵਹਿਮ ਦੂਰ ਹੋ ਗਿਆ ਹੈ। ਜਿਸ ਸਬੰਧੀ ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ ਜੀ ਜਿਹਨਾਂ ਦੇ ਦਿਸ਼ਾਂ
ਨਿਰਦੇਸ਼ਾ ਹੇਠ ਖਾਸ ਕਰਕੇ ਮਿਸ: ਪ੍ਰਭਜੋਤ ਕੌਰ ਡੀ.ਐਸ.ਪੀ. ਬੁਢਲਾਡਾ ਜੀ ਅਤ ੇ ਸਮੁੱਚੀ ਮਾਨਸਾ ਪੁਲਿਸ ਵਧਾਈ


ਦੀ ਪਾਤਰ ਹੈ, ਜਿਹਨਾਂ ਨੇ ਅੰਤਰ—ਰਾਸ਼ਟਰੀ ਮਹਿਲਾ ਦਿਵਸ ਨੂੰ ਅਸਰਦਾਰ ਢੰਗ ਨਾਲ ਮਨਾਉਦੇ ਹੋੲ ੇ ਮਹਿਲਾਵਾਂ ਦੇ
ਮਾਨ—ਸਤਿਕਾਰ ਨੂੰ ਹੋਰ ਉਚਾ ਕੀਤਾ ਹੈ। ਅਖੀਰ ਵਿੱਚ ਐਸ.ਐਸ.ਪੀ. ਮਾਨਸਾ ਵੱਲੋਂ ਇਹਨਾਂ ਵਿਦਿਆਰਥਣਾਂ ਦੀ
ਹੌਸਲਾਂ ਅਫਜਾਈ ਕਰਦਿਆ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਜੇਕਰ ਮਹਿਕਮਾ ਪੁਲਿਸ ਪ੍ਰਤੀ ਉਹਨਾਂ ਨੂੰ
ਕੋਈ ਵੀ ਕੰਮਕਾਜ਼ ਪਵੇ ਤਾਂ ਉਹ ਬਿਨਾ ਕਿਸੇ ਡਰ/ਪ੍ਰੇਸ਼ਾਨੀ ਤੋਂ ਸਬੰਧਤ ਥਾਣਾ ਜਾਂ ਸਬੰਧਤ ਦਫਤਰ ਵਿਖੇ ਜਾ ਕੇ
ਆਪਣਾ ਕੰਮਕਾਜ਼ ਦੱਸ ਕੇ ਪੁਲਿਸ ਪਾਸੋ ਯੋਗ ਮੱਦਦ ਹਾਸਲ ਕਰ ਸਕਦੀਆ ਹਨ ਅਤ ੇ ਜੇਕਰ ਉਹਨਾਂ ਨੂੰ ਹੇਠਲੇ
ਪੱਧਰ ਤੇ ਕਿਸੇ ਕੰਮਕਾਜ਼ ਵਿੱਚ ਕੋਈ ਦਿੱਕਤ ਪੇਸ਼ ਆਉਦੀ ਹੈ ਤਾਂ ਉਹ ਬਿਨਾ ਝਿੱਜਕ ਮੇਰੇ ਦਫਤਰ ਆ ਕੇ ਜਾਂ
ਫੋਨ ਪਰ ਵੀ ਆਪਣਾ ਕੰਮਕਾਜ/ਕ ੋਈ ਸੂਚਨਾਂ ਜਾਂ ਕੋਈ ਜਾਣਕਾਰੀ ਸਾਂਝੀ ਕਰ ਸਕਦੀਆਂ ਹਨ। ਮਾਨਸਾ ਪੁਲਿਸ
ਵੱਲੋਂ ਤੁਹਾਡਾ ਕੰਮਕਾਜ਼ ਪਹਿਲ ਦੇ ਆਧਾਰ ਤੇ ਨਿਪਟਾੲ ੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here