
ਗੁਰਦਾਸਪੁਰ 4 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਤੀ ਦੇਰ ਰਾਤ ਡ੍ਰੋਨ ਵਰਗੀ ਕੋਈ ਚੀਜ਼ ਵੇਖੇ ਜਾਣ ਮਗਰੋਂ ਐਸਐਸਪੀ ਬਟਾਲਾ ਤੇ ਬਟਾਲਾ ਪੁਲਿਸ ਨੇ ਕੰਡਿਆਲੀ ਤਾਰ ਦੇ ਨੇੜਲੇ ਇਲਾਕੀਆਂ ਵਿੱਚ ਸਰਚ ਆਪਰੇਸ਼ਨ ਕੀਤਾ।
ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਕੋਈ ਡ੍ਰੋਨ ਵਰਗੀ ਚੀਜ਼ ਦੀ ਅਵਾਜ਼ ਸੁਣੀ ਗਈ ਹੈ ਜੋ ਸ਼ਾਇਦ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਭਾਰਤ ਵੱਲ ਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਬਾਅਦ ਬੀਐਸਏਫ ਜਵਾਨਾਂ ਨੇ ਫਾਇਰਿੰਗ ਵੀ ਕੀਤੀ।
ਹਾਸਲ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਬਾਅਦ ਉਹ ਚੀਜ਼ ਵਾਪਸ ਪਰਤ ਗਈ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਸਰਹੱਦ ਦੇ ਨੇੜਲੇ ਇਲਾਕੇ ‘ਚ ਸਰਚ ਆਪਰੇਸ਼ਨ ਕੀਤਾ ਗਿਆ। ਫਿਲਹਾਲ ਹਾਲੇ ਤੱਕ ਕੁਝ ਵੀ ਨਹੀਂ ਮਿਲਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਇਲਾਕੇ ‘ਚ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ।
