ਸਰਬ ਸੰਮਤੀ ਨਾਲ ਹੋਈ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ

0
79

ਮਾਨਸਾ 16 ਮਾਰਚ (ਬਪਸ):ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਕਾਂਗਰਸੀ ਆਗੂ ਸੱਤਪਾਲ ਵਰਮਾ ਦੀ ਅਗਵਾਈ ਹੇਠ ਆੜ੍ਹਤੀਆ ਐਸੋਸੀਏਸ਼ਨ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਪਵਨ ਕੁਮਾਰ ਚੌਧਰੀ ਪ੍ਰਧਾਨ, ਭੋਜ ਰਾਜ ਸਿੰਗਲਾ, ਭੂਸ਼ਣ ਕੁਮਾਰ ਗਰਗ ਉਪ ਪ੍ਰਧਾਨ, ਵਿਜੈ ਕੁਮਾਰ ਸਿੰਗਲਾ, ਲੱਭੂ ਰਾਮ, ਨੰਦ ਕਿਸ਼ੋਰ ਸਕੱਤਰ ਅਤੇ ਮੁਨੀਸ਼ ਕੁਮਾਰ ਸਿੰਗਲਾ, ਵਿਜੇੈ ਕੁਮਾਰ ਮਿੱਡਾ ਖ਼ਜ਼ਾਨਚੀ ਚੋਣੇ ਗਏ। ਨਵੇਂ ਚੁਣੇ ਅਹੁਦੇਦਾਰਾਂ ਨੇ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਉਹ ਐਸੋਸੀਏਸ਼ਨ ਦੀ ਏਕਤਾ ਅਤੇ ਮੈਂਬਰਾਂ ਦੀਆਂ ਕਿਸੇ ਵੀ ਪ੍ਰਕਾਰ ਦੀਆਂ ਵਪਾਰਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਦਰਸ਼ਨ ਕੁਮਾਰ ਗਰਗ, ਰਾਜ ਕੁਮਾਰ ਗਰਗ ਸਾਬਕਾ ਪ੍ਰਧਾਨ, ਰਾਧੇ ਸ਼ਾਮ ਸਿੰਗਲਾ, ਅੰਮ੍ਰਿਤਪਾਲ ਸਿੰਗਲਾ, ਮਥੁਰਾ ਦਾਸ, ਸ਼ਿਵਤਾਜ ਸ਼ਰਮਾ, ਸੁਖਵਿੰਦਰ ਸਿੰਘ (ਸੁੱਖਾ ਭਾਊ) ਆਦਿ ਹਾਜ਼ਰ ਸਨ।Attachments area

LEAVE A REPLY

Please enter your comment!
Please enter your name here